ਮਿਤੀ 16.05.2020 ਨੂੰ ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਮੰਤਵ ਨਾਲ ਲਾਕਡਾਊਨ ਦੌਰਾਨ ਘਰਾਂ ਵਿੱਚ ਹੀ ਇਨਡੋਰ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਕਲਾਸ ਐਲ.ਕੇ.ਜੀ. ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ । ਇਸ ਗਤੀਵਿਧੀ ਵਿੱਚ ਬੱਚਿਆਂ ਨੇ ਆਪਣੇ ਮਾਤਾ-ਪਿਤਾ ਨਾਲ ਲੁੱਡੋ, ਪਜ਼ਲ ਗੇਮ, ਕੈਰਮ ਬੋਰਡ ਆਦਿ ਖੇਡਾਂ ਖੇਡੀਆਂ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਨੋਰੰਜਨ ਲਈ ਜੋ ਇਸ ਤਰ੍ਹਾਂ ਦੀਆਂ ਰੌਮਾਂਚਕ ਖੇਡਾਂ ਕਰਵਾਈਆਂ ਜਾਂਦੀਆਂ ਹਨ, ਉਸ ਨਾਲ ਬੱਚੇ ਮਾਨਸਿਕ ਤੌਰ 'ਤੇ ਚੇਤੰਨ ਹੁੰਦੇ ਹਨ ਅਤੇ ਇਹ ਖੇਡਾਂ ਬੁੱਧੀ ਨੂੰ ਤੇਜ਼ ਕਰਨ 'ਚ ਸਹਾਈ ਹੁੰਦੀਆਂ ਹਨ।
ਲਾਕਡਾਊਨ ਦੌਰਾਨ ਅਕਾਲ ਅਕੈਡਮੀ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ।