← ਪਿਛੇ ਪਰਤੋ
ਜ਼ਿਲ•ੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੋਈ 55 ਮੋਹਾਲੀ, 12 ਮਈ 2020: 'ਕੋਰੋਨਾ ਵਾਇਰਸ' ਦੀ ਲਾਗ ਤੋਂ ਪੀੜਤ ਇਕ ਹੋਰ ਮਰੀਜ਼ ਮੰਗਲਵਾਰ ਨੂੰ ਪੂਰੀ ਤਰ•ਾਂ ਠੀਕ ਹੋ ਗਿਆ। ਜ਼ਿਲ•ਾ ਸਿਹਤ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਬਿਆਨ ਰਾਹੀਂ ਦਸਿਆ ਕਿ ਮੋਹਾਲੀ ਜ਼ਿਲ•ੇ ਦੇ ਜਗਤਪੁਰਾ ਪਿੰਡ ਦੇ ਵਸਨੀਕ 55 ਸਾਲਾ ਕਪਿਲ ਸ਼ਰਮਾ ਦੇ 14 ਦਿਨਾਂ ਮਗਰੋਂ ਕੀਤੇ ਗਏ ਦੋ ਟੈਸਟਾਂ ਦੀਆਂ ਰੀਪੋਰਟਾਂ ਨੈਗੇਟਿਵ ਆਉਣ ਮਗਰੋਂ ਉਸ ਨੂੰ ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁਲ ਗਿਣਤੀ 55 ਹੋ ਗਈ ਹੈ ਜਦਕਿ ਪਾਜ਼ੇਟਿਵ ਕੇਸਾਂ ਦੀ ਗਿਣਤੀ 105 ਹੈ ਅਤੇ ਐਕਟਿਵ ਕੇਸ 47 ਹਨ। ਦੋ ਦਿਨ ਪਹਿਲਾਂ ਦੋ ਔਰਤਾਂ ਸਿਹਤਯਾਬ ਹੋਈਆਂ ਸਨ ਜਿਨ•ਾਂ ਵਿਚ 80 ਸਾਲਾ ਮੋਹਿੰਦਰ ਕੌਰ ਅਤੇ 56 ਸਾਲਾ ਜਸਵਿੰਦਰ ਕੌਰ ਸ਼ਾਮਲ ਸਨ। ਬੁਲਾਰੇ ਮੁਤਾਬਕ ਕਪਿਲ ਨੂੰ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ ਅਤੇ ਉਸ ਨੂੰ 14 ਦਿਨਾਂ ਲਈ ਘਰ ਵਿਚ ਅਲੱਗ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਉਸ ਦੀ ਸਿਹਤ ਦਾ ਲਗਾਤਾਰ ਮੁਆਇਨਾ ਕਰਨਗੀਆਂ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਕਿ ਉਹ ਬਾਹਰ ਲੋਕਾਂ ਨਾਲ ਘੁਲੇ-ਮਿਲੇ ਨਾ ਅਤੇ ਉਸ ਨੂੰ ਮੁੜ ਕਿਸੇ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ। ਬੁਲਾਰੇ ਮੁਤਾਬਕ ਜ਼ਿਲ•ੇ ਵਿਚ ਇਲਾਜ ਅਧੀਨ ਬਾਕੀ ਮਰੀਜ਼ਾਂ ਦੀ ਹਾਲਤ ਪੂਰੀ ਤਰ•ਾਂ ਠੀਕ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿਚ ਨਹੀਂ। ਜ਼ਿਲ•ਾ ਮੋਹਾਲੀ ਦੇ ਸਾਰੇ ਪੀੜਤਾਂ ਦਾ ਇਲਾਜ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਦੇ 'ਕੋਵਿਡ ਕੇਅਰ ਸੈਂਟਰ' ਵਿਚ ਇਲਾਜ ਚੱਲ ਰਿਹਾ ਹੈ। ਠੀਕ ਹੋਏ ਕਪਿਲ ਸ਼ਰਮਾ ਨੇ ਉਸ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਹੋਰ ਸਟਾਫ਼ ਦਾ ਧਨਵਾਦ ਕੀਤਾ। ਉਨ•ਾਂ ਕਿਹਾ ਕਿ ਹਸਪਤਾਲ ਵਿਚ ਉਸ ਦਾ ਵਧੀਆ ਢੰਗ ਨਾਲ ਇਲਾਜ ਕੀਤਾ ਗਿਆ ਅਤੇ ਉਸ ਦੀਆਂ ਜ਼ਰੂਰੀ ਲੋੜਾਂ ਦਾ ਪੂਰਾ ਖ਼ਿਆਲ ਰਖਿਆ ਗਿਆ। ਇਸੇ ਦੌਰਾਨ ਸਿਹਤ ਵਿਭਾਗ ਨੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਅਪਣੇ ਘਰਾਂ ਵਿਚੋਂ ਨਾ ਨਿਕਲਣ ਅਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈਣ 'ਤੇ ਹੀ ਬਾਹਰ ਜਾਣ। ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ ਅਤੇ ਮਾਸਕ ਪਾਉਣ ਲਈ ਵੀ ਆਖਿਆ ਗਿਆ ਹੈ। ਲੋਕ ਅਪਣੇ ਘਰਾਂ ਵਿਚੋਂ ਨਾ ਨਿਕਲਣ ਅਤੇ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈਣ 'ਤੇ ਹੀ ਬਾਹਰ ਜਾਣ। ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 'ਤੇ ਸੰਪਰਕ ਕਰ ਕੇ ਡਾਕਟਰ ਦੀ ਸਲਾਹ ਲਈ ਜਾਵੇ।
Total Responses : 265