ਫਿਰੋਜ਼ਪੁਰ 11 ਮਈ 2020 : ਰਾਜੀਵ ਕੁਮਾਰ ਛਾਬੜਾ ਜੋ ਕਿ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਲੜਕੀਆਂ ਵਿਖੇ ਤੈਨਾਤ ਸਨ, ਵੱਲੋ ਵਿਭਾਗੀ ਤਰੱਕੀ ਉਪਰੰਤ ਅਜ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਫਿਰੋਜ਼ਪੁਰ ਦਾ ਕਾਰਜਭਾਰ ਸੰਭਾਲ ਲਿਆ। ਜ਼ਿਲਾ ਸਿੱਖਿਆ ਅਫਸਰ ਵਜੋਂ ਕਾਰਜਭਾਰ ਸੰਭਾਲਦੇ ਹੋਏ ਉਨ੍ਹਾ ਨੇ ਇਸ ਮਹਾਂਮਾਰੀ ਦੌਰਾਨ ਸਰਕਾਰ ਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਫਤਰ ਵਿੱਚ ਹਾਜਰ ਸਟਾਫ ਨਾਲ ਮੀਟਿੰਗ ਕੀਤੀ ਅਤੇ ਜਿਲ੍ਹੇ ਅੰਦਰ ਸਿੱਖਿਆ ਵਿਭਾਗ ਦੀਆਂ ਚਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਲਈ। ਇਸ ਮੌਕੇ ਉਨ੍ਹਾ ਕਿਹਾ ਕਿ ਇਸ ਕਰੋਨਾ ਮਹਾਂਮਾਰੀ ਦੇ ਸਮੇ ਸਿੱਖਿਆ ਵਿਭਾਗ ਦੇ ਮੁਲਾਜਮ ਇੱਕ ਉਸਾਰੂ ਰੋਲ ਅਦਾ ਕਰ ਰਹੇ ਹਨ ਅਤੇ ਉਨ੍ਹਾ ਦੀ ਮੁੱਖ ਪਹਿਲ ਵੀ ਇਹੀ ਹੈ ਕਿ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ ਨਾਲ ਘਰ ਬੈਠੇ ਹੀ ਉਨ੍ਹਾ ਨੂੰ ਸਿੱਖਿਆ ਨਾਲ ਜੋੜਿਆ ਜਾਵੇ। ਉਨ੍ਹਾ ਕਿਹਾ ਕਿ ਵਿਭਾਗ ਦੇ ਅਧਿਆਪਕ ਸਖਤ ਮਿਹਨਤ ਨਾਲ ਜਿਥੇ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ , ਉਥੇ ਹੀ ਵਿਦਿਆਰਥੀਆਂ ਨੂੰ ਸਮਾਜ ਨੂੰ ਇਸ ਮਹਾਂਮਾਰੀ ਦੇ ਪ੍ਰਕੋਪ ਤੋ ਬਚਣ ਲਈ ਜਾਗਰੂਕ ਵੀ ਕਰ ਰਹੇ ਹਨ।
ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਸੁੱਖਵਿੰਦਰ ਸਿੰਘ ਨੇ ਨਵ ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਨੂੰ ਵਧਾਈ ਦਿੰਦੇ ਹੋਏ ਨਵੇਂ ਸੈਸ਼ਨ ਦੇ ਦਾਖਲਿਆ ਬਾਰੇ ਦੱਸਦਿਆ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਿਛਲੇ ਸਾਲ ਨਾਲੋ ਲਗਭਗ 4 ਪ੍ਰਤੀਸ਼ਤ ਵੱਧ ਦਾਖਲਾ ਹੋ ਚੁੱਕਿਆ ਹੈ ਜੋ ਕਿ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾ, ਸੈਂਟਰ ਮੁੱਖ ਅਧਿਆਪਕਾਂ ਅਤੇ ਸਕੂਲ ਅਧਿਆਪਕਾਂ ਦੀ ਸਖਤ ਮਿਹਨਤ ਕਰਕੇ ਹੀ ਸੰਭਵ ਹੋਇਆ ਹੈ।
ਇਸ ਸਮੇਂ ਦਫਤਰੀ ਸਟਾਫ ਤੋਂ ਏ.ਪੀ.ਸੀ. ਜਨਰਲ ਸਰਬਜੀਤ ਸਿੰਘ, ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ. ਪਵਨ ਮਦਾਨ, ਲੇਖਕਾਰ ਰਜਿੰਦਰ ਸਿੰਘ , ਸੰਦੀਪ ਕੁਮਾਰ ਆਫਿਸ ਅਸਿਸਟੈਂਟ , ਕੰਵਲਦੀਪ ਸਿੰਘ, ਰਾਮ ਸਿੰਘ, ਦਿਲਜੋਤ ਕੋਰ, ਗਾਇਡੈਂਸ ਕੋਂਸਲਰ ਸੰਦੀਪ ਕੁਮਾਰ ਹਾਜਰ ਸਨ । ਇਸ ਤੋ ਇਲਾਵਾ ਜਗਦੀਸ਼ ਰਾਏ ਪ੍ਰਿੰਸੀਪਲ ਲੜਕੀਆਂ ਮੁਕਤਸਰ, ਵਰਿੰਦਰ ਕੁਮਾਰ ਮੈਂਬਰ ਸਿੱਖਿਆ ਸੁਧਾਰ ਟੀਮ ਮੁਕਤਸਰ, ਸ਼੍ਰੀ ਮਨੋਜ ਕੁਮਾਰ ਲੈਕਚਰਾਰ ਰੁਪਾਣਾ ਲੜਕੀਆਂ ਮੁਕਤਸਰ ਅਤੇ ਉਨ੍ਹਾ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੋਰ ਤੇ ਹਾਜਰ ਸਨ।