ਅਸ਼ੋਕ ਵਰਮਾ
ਬਠਿੰਡਾ, 13 ਅਗਸਤ 2020 - ਕੋਵਿਡ ਮਹਾਂਮਾਰੀ ਦੇ ਕਾਰਨ ਘਰ ਤੋਂ ਕੰਮ ਕਰਨ ਅਤੇ ਸਿੱਖਣ ਦੇ ਦ੍ਰਿਸ਼ ਦੌਰਾਨ ਤਕਨੀਕ ਦੀ ਰਫ਼ਤਾਰ ਦਾ ਮੁਕਾਬਲਾ ਕਰਨ ਲਈ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਕੋਡਮਾਸਟਰਜ਼ ਕਲੱਬ ਵੱਲੋਂ ਬੀ.ਟੈੱਕ. (ਸੀ.ਐਸ.ਈ./ਆਈ.ਟੀ.) ਦੇ ਵਿਦਿਆਰਥੀਆਂ ਲਈ ‘ਇੰਟਰਨੈੱਟ ਆਫ਼ ਥਿੰਗਜ਼ ਦੀ ਵਰਤੋਂ ਨਾਲ ਮਸ਼ੀਨ ਲਰਨਿੰਗ’ ਬਾਰੇ ਇੱਕ ਆਨਲਾਈਨ ਵਰਕਸ਼ਾਪ ਕਰਵਾਈ ਗਈ । ਇਸ ਵਰਕਸ਼ਾਪ ਵਿੱਚ 40 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਾਰੇ ਹੀ ਵਿਦਿਆਰਥੀਆਂ ਲਈ ਇਹ ਬਹੁਤ ਵਧੀਆ ਪਰਸਪਰ ਪ੍ਰਭਾਵ ਵਾਲੀ ਗਿਆਨ ਭਰਪੂਰ ਵਰਕਸ਼ਾਪ ਸੀ। ਇਨਫੋਵਿਜ਼ ਤੋਂ ਇੰਟਰਨੈੱਟ ਆਫ਼ ਥਿੰਗਜ਼ ਦੇ ਮਾਹਿਰ ਸ੍ਰੀ ਅਕਸ਼ੈ ਸ਼ਰਮਾ ਨੂੰ ਇਸ ਵਰਕਸ਼ਾਪ ਲਈ ਮੁੱਖ ਬੁਲਾਰੇ ਵਜੋਂ ਬੁਲਾਇਆ ਗਿਆ ਸੀ । ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਸਹਾਇਕ ਪੋ੍ਰਫੈਸਰ ਇੰਜ. ਚੀਨੂੰ ਵਰਮਾ ਨੇ ਸ੍ਰੀ ਅਕਸ਼ੈ ਸ਼ਰਮਾ ਦਾ ਨਿੱਘਾ ਸਵਾਗਤ ਕੀਤਾ ਅਤੇ ਵਰਕਸ਼ਾਪ ਦੇ ਮੰਤਵ ਬਾਰੇ ਜਾਣਕਾਰੀ ਦਿੱਤੀ ।
ਮੁੱਖ ਬੁਲਾਰੇ ਸ੍ਰੀ ਸ਼ਰਮਾ ਨੇ ‘ਇੰਟਰਨੈੱਟ ਆਫ਼ ਥਿੰਗਜ਼ ਦੇ ਆਧਾਰਿਤ ਕੰਮ ਕਰ ਰਹੀਆਂ ਐਪਸ ਦੀ ਕਾਰਜ ਵਿਧੀ ਬਾਰੇ ਵਿਸਥਾਰ ਨਾਲ ਦੱਸਿਆ। ਉਨਾਂ ਨੇ ਅਜਿਹੀਆਂ ਐਪਸ ਨੂੰ ਸਿੱਖਣ ਅਤੇ ਤਿਆਰ ਕਰਨ ਲਈ ਦਿਲਚਸਪੀ ਪੈਦਾ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਸਾਰੇ ਭਾਗੀਦਾਰਾਂ ਨੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੇ ਕੋਡਮਾਸਟਰਜ਼ ਕਲੱਬ ਦੁਆਰਾ ਚੁੱਕੇ ਗਏ ਇਸ ਕਦਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਵਰਕਸ਼ਾਪ ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੀ ਵਾਈਸ ਪਿ੍ਰੰਸੀਪਲ ਡਾ. ਜਯੋਤੀ ਬਾਂਸਲ ਤੋਂ ਇਲਾਵਾ ਸੀ.ਐਸ.ਈ./ਆਈ.ਟੀ. ਵਿਭਾਗ ਦੇ ਮੁਖੀ ਇੰਜ. ਹਰਦੀਪ ਸਿੰਘ ਅਤੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਸ਼ਮੂਲੀਅਤ ਕੀਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ।