ਵੱਖ ਵੱਖ ਹੈੱਡਕੁਆਟਰਾਂ ਤੋਂ ਚੱਲ ਕੇ ਕਾਫਲੇ ਨਾਅਰੇਬਾਜ਼ੀ ਕਰਦੇ ਹੋਏ ਬਠਿੰਡਾ ਵਿਖੇ ਹੋਏ ਸ਼ਾਮਿਲ
ਫਿਰੋਜ਼ਪੁਰ 05 ਅਗਸਤ 2020 : ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਇਕਾਈ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਰਾਜਦੀਪ ਸੰਧੂ, ਜ਼ਿਲ੍ਹਾ ਸਕੱਤਰ ਬਲਰਾਮ ਸ਼ਰਮਾ ਅਤੇ ਭਰਾਤਰੀ ਅਧਿਆਪਕ ਜੱਥੇਬੰਦੀਆਂ ਲੈਕਚਰਾਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ, ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ, 6060 ਮਾਸਟਰ ਕਾਡਰ ਯੂਨੀਅਨ ਤੋਂ ਰਾਮ ਸਿੰਘ, ਬੀਐੱਡ ਫਰੰਟ ਤੋਂ ਕੁਲਦੀਪ ਸਿੰਘ, ਐੱਸਐੱਸਏ ਰਮਸਾ ਤੋਂ ਦੀਦਾਰ ਸਿੰਘ ਮੁੱਦਕੀ ਦੀ ਅਗਵਾਈ ਵਿੱਚ ਇਕ ਵਿਸ਼ਾਲ ਮੋਟਰਸਾਈਕਲ ਮਾਰਚ ਫ਼ਿਰੋਜ਼ਪੁਰ, ਘੱਲ ਖੁਰਦ, ਤਲਵੰਡੀ ਤੋਂ ਹੁੰਦਾ ਹੋਇਆ ਜ਼ੀਰੇ ਜਾ ਕੇ ਸਮਾਪਤ ਸਰਕਾਰ ਦੀ ਅਰਥੀ ਫੂਕ ਕੇ ਹੋਇਆ। ਅੱਜ ਦੇ ਰੋਸ ਮਾਰਚ ਦੀ ਫਿਰੋਜ਼ਪੁਰ ਤੋਂ ਅਗਵਾਈ ਕਰ ਰਹੇ ਡੀਟੀਐੱਫ ਪੰਜਾਬ ਜ਼ਿਲ੍ਹਾ ਪ੍ਰਧਾਨ ਰਾਜਦੀਪ ਸਾਈਆਂ ਵਾਲਾ ਅਤੇ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਅੱਜ ਦੇ ਇਹ ਰੋਸ ਪ੍ਰਦਰਸ਼ਨ ਪੰਜਾਬ ਦੇ ਹਰ ਜਿਲ੍ਹੇ ਵਿੱਚ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਕਰੋਨਾ ਮਹਾਂਮਾਰੀ ਦੀ ਆੜ ਵਿਚ ਸਾਰੇ ਜਨਤਕ ਖੇਤਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੋਂਪ ਕੇ ਤੇਜ਼ੀ ਨਾਲ ਜਨਤਕ ਅਦਾਰਿਆਂ ਦੇ ਨਿੱਜੀਕਰਨ ਦੇ ਰਾਹ ਤੇ ਚੱਲ ਰਹੀਆਂ ਹਨ। ਕੇਂਦਰ ਅਤੇ ਰਾਜ ਸਰਕਾਰ ਵੱਲੋਂ ਖੇਤੀ ਆਰਡੀਨੈਂਸ ਅਤੇ ਬਿਜਲੀ ਐਕਟ 2020 ਲਿਆ ਕੇ ਖੇਤੀ ਖੇਤਰ ਅਤੇ ਆਰਥਿਕ ਸੰਕਟ ਦਾ ਸ਼ਿਕਾਰ ਕਿਸਾਨੀ ਦਾ ਗਲਾ ਘੁੱਟਣ ਰਾਹ ਅਕਤਿਆਰ ਕਰ ਲਿਆ ਹੈ। ਕਿਰਤ ਕਨੂੰਨਾਂ ਵਿਚ ਸੋਧ ਕਰਕੇ ਕਿਰਤੀਆਂ ਦੀ ਕਿਰਤ ਦੀ ਲੁੱਟ ਵਧਾਈ ਗਈ ਹੈ। ਰੇਲਵੇ ਅਤੇ ਕੋਲ ਖਾਨਾਂ ਨੂੰ ਪ੍ਰਈਵੇਟ ਹੱਥਾਂ ਵਿਚ ਦੇ ਕੇ ਦੇਸ਼ ਦੇ ਮੁਨਾਫੇ ਵਾਲੇ ਅਦਾਰੇ ਅਤੇ ਬਹੁਮੁੱਲੇ ਖਣਿਜ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਦੀ ਝੋਲੀ ਪਾਏ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਦਿਆਰਥੀ ਦੋਖੀ, ਭਗਵੇਂਕਰਨ ਅਤੇ ਸਿੱਖਿਆ ਖੇਤਰ ਵਿੱਚ ਨਿੱਜੀਕਰਨ ਦਾ ਰਾਹ ਮੋਕਲਾ ਕਰਨ ਵਾਲੀ ਹੈ। ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਲਗਾਤਾਰ ਆਰਥਿਕ ਕਟੌਤੀਆਂ ਕਰਕੇ ਮੁਲਾਜ਼ਮਾ ਤੇ ਆਰਥਿਕ ਹੱਲੇ ਬੋਲ ਰਹੀ ਹੈ। ਪਹਿਲਾਂ 200 ਰੁਪਏ ਦਾ ਵਿਕਾਸ ਟੈਕਸ ਥੋਪਿਆ ਗਿਆ, ਫਿਰ ਮੋਬਾਇਲ ਭੱਤੇ ਵਿੱਚ ਕਟੌਤੀ ਅਤੇ ਨਵੇਂ ਭਰਤੀ ਹੋਣ ਵਾਲੇ ਮੁਲਾਜਮਾਂ ਨੂੰ ਕੇਂਦਰੀ ਪੈਟਰਨ ਤੇ ਤਨਖਾਹ ਦੇਣ ਦੇ ਫੈਸਲੇ ਨੇ ਅਧਿਆਪਕਾਂ ਨੂੰ ਸੜਕਾ ਤੇ ਅਉਣ ਲਈ ਮਜ਼ਬੂਰ ਕੀਤਾ ਹੈ। ਲਖਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਵੱਲਂੋ ਕੀਤੇ ਗਲਤ ਫੈਸਲਿਆ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਦੀ ਜੁਬਾਨਬੰਦੀ ਕਰਨ ਲਈ ਬਦਲੀਆਂ, ਮੁਅੱਤਲੀਆਂ ਕੀਤੀਆਂ ਜਾ ਰਹੀਆਂ ਹਨ। ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ, ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਨੂੰ ਤੱਥਹੀਣ ਦੋਸ਼ ਸੂਚੀ ਜਾਰੀ ਕਤੀ ਗਈ ਹੈ, ਵਿੱਦਿਆ ਦੇਵੀ ਐੱਚਟੀ ਸਰਕਾਰੀ ਪ੍ਰਾਇਮਰੀ ਸਕੂਲ ਗਹੌਰ, ਜ਼ਿਲਾ ਲੁਧਿਆਣਾ ਨੂੰ ਮਅੱਤਲ ਕਰਨ ਤੋਂ ਬਾਅਦ ਦੂਰ ਦੁਰਾਡੇ ਸਟੇਸ਼ਨ ਦਿੱਤਾ ਗਿਆ ਹੈ। ਗੁਰਬਚਨ ਸਿੰਘ ਬਲਾਕ ਪ੍ਰਧਾਨ, ਡੀਟੀਐੱਫ ਇਕਾਈ ਖੰਨਾ ਨੂੰ ਮੁਅੱਤਲ ਕੀਤਾ ਗਿਆ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਸਾਨੂੰ ਸਰਕਾਰ ਦੇ ਮਾਰੂ ਫੈਸਲਿਆਂ ਕਾਰਨ ਸੜਕਾਂ ਤੇ ਉਤਰਨ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਰੋਹ ਤੇ ਰੋਸ ਮਾਰਚ ਵਿਚ ਗੁਰਦੇਵ ਸਿੰਘ, ਰਤਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਮਲੋਕੇ, ਸੰਤੋਖ ਸਿੰਘ, ਵਿਸ਼ਾਲ ਸਹਿਗਲ, ਅਜੇ ਪਵਾਰ, ਮਨੀਸ਼ ਮਨਚੰਦਾ, ਲਖਵੀਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸੋਢੀ, ਸੁਖਦੇਵ ਸਿੰਘ, ਰਖਵੰਤ ਸਿੰਘ, ਵਰਿੰਦਰ ਤਾਇਲ, ਦਵਿੰਦਰ ਸਿੰਘ, ਗੁਰਮੇਲ ਸਿੰਘ, ਨੀਲ ਕਮਲ, ਹਰਪ੍ਰੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ।