ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ 15 ਸਾਲਾਂ ਤੋਂ ਠੇਕੇ ਤੇ ਕੰਮ ਕਰ ਰਹੇ, ਅਤੇ ਮੌਜੂਦਾ ਸਮੇ ਹੜਤਾਲ ਤੇ ਚੱਲ ਰਹੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ ਚ ਜ਼ਿਲ੍ਹਾ ਪੱਧਰਾਂ ਤੇ ਚੱਲ ਰਿਹਾ ਧਰਨਾ ਅੱਜ 45ਵੇਂ ਦਿਨ ਵਿਚ ਸ਼ਾਮਿਲ ਹੋ ਗਿਆ ਅੱਜ ਰੱਖੜੀ ਦੇ ਤਿਓਹਾਰ ਮੌਕੇ ਜ਼ਿਲਾ ਪ੍ਰੀਸ਼ਦ…ਸ਼ਹੀਦ ਭਗਤ ਸਿੰਘ ਨਗਰ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਧਰਨੇ ਦੌਰਾਨ ਜ਼ਿਲ੍ਹਾ ਆਗੂ ਕਮਲਜੀਤ ਰਾੲੇ ਨੇ ਕਿਹਾ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਪਰਿਵਾਰਾਂ ਵਿਚ ਰੱਖੜੀ ਦਾ ਤਿਓਹਾਰ ਫ਼ਿੱਕਾ ਪੈ ਗਿਆ ਹੈ ਕਿਉਂਕਿ ਸੂਬੇ ਦੀਆਂ ਸਰਕਾਰਾਂ ਵਲੋਂ ਤਿਓਹਾਰ ਮੌਕੇ ਮੁਲਾਜ਼ਮਾਂ ਨੂੰ ਤੋਹਫੇ ਦੇ ਰੂਪ ਵਿਚ ਉਹਨਾਂ ਦੇ ਕੋਈ ਨਾ ਕੋਈ ਬਣਦੇ ਹੱਕ ਦੇਕੇ ਪਰਿਵਾਰਾਂ ਚ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਪਰ ਇਸ ਨਿਕੰਮੀ ਮੁਲਾਜ਼ਮ ਵਿਰੋਧੀ ਸਰਕਾਰ ਨੇ ਮੁਲਾਜ਼ਮਾਂ ਨੂੰ ਦੇਣਾ ਤਾਂ ਕੀ ਹੈ ਉਲਟਾ ਉਹਨਾਂ ਦੀਆਂ ਤਨਖਾਹਾਂ ਭੱਤਿਆਂ ਉਪਰ ਕੈਂਚੀ ਚਲਾਈ ਜਾ ਰਹੀ ਹੈ ਪਿਛਲੇ 45 ਦਿਨਾਂ ਤੋਂ ਆਪਣੀਆਂ ਜਾਇਜ਼ ਮੰਗਾਂ ਲਈ ਹੜਤਾਲੀ ਫਾਰਮਾਸਿਸਟਾਂ ਦੀਆਂ ਤਨਖਾਹਾਂ ਤੇ ਰੋਕ ਲਗਾ ਦਿੱਤੀ ਗਈ ਹੈ ਜਿਸਦੀ ਵਜਾ ਨਾਲ ਉਹ ਰੱਖੜੀ ਦਾ ਤਿਓਹਾਰ ਮਨਾਉਣ ਤੋਂ ਸੱਖਣੇ ਹੋ ਗਏ ਹਨ ਪਰ ਸਮੂਹ ਫਾਰਮਾਸਿਸਟ ਸਰਕਾਰ ਦੀ ਕਿਸੇ ਵੀ ਸਾਜਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਕਿਉਂਕਿ ਸਰਕਾਰ ਦੁਆਰਾ ਕੀਤੀ ਜਾ ਰਹੀ ਧੱਕੇਸ਼ਾਹੀ ਫਾਰਮਾਸਿਸਟਾਂ ਦੇ ਦ੍ਰਿੜ ਇਰਾਦੇ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਕੇ ਚਾਹੇ ਜੋ ਵੀ ਹੋਵੇ ਮੁਲਾਜ਼ਮ ਆਪਣੇ ਹੱਕ ਲਏ ਬਿਨਾਂ ਪਿਛਾਂਹ ਨਹੀਂ ਹਟਣਗੇ ਉਹਨਾਂ ਕਿਹਾ ਕੇ ਪੰਚਾਇਤ ਮੰਤਰੀ ਦੁਆਰਾ ਸਿਹਤਯਾਬ ਹੋਣ ਉਪਰੰਤ ਪੈੱਨਲ ਮੀਟਿੰਗ ਦੇਣ ਦੇ ਬਾਰੇ ਭਰੋਸਾ ਦਿੱਤਾ ਗਿਆ ਸੀ ਜੋ ਕੀ ਲਾਰਾ ਸਾਬਿਤ ਹੁੰਦਾ ਦਿਖਾਈ ਦੇ ਰਿਹਾ ਹੈ ਜੇਕਰ ਇਸ ਤਰਾਂ ਹੀ ਚਲਦਾ ਰਿਹਾ ਤਾਂ ਮੁਲਤਵੀ ਕੀਤੇ ਗਏ ਸੰਘਰਸ਼ ਨੂੰ ਬਣੀ ਹੋਈ ਰਣਨੀਤੀ ਤਹਿਤ ਕਾਦੀਆਂ ਵਿਖੇ ਪਰਿਵਾਰਾਂ ਸਮੇਤ ਪਹੁੰਚ ਕੇ ਜੇਲ ਭਰੋ ਅੰਦੋਲਨ ਕੀਤਾ ਜਾਵੇਗਾ ਅਤੇ ਸਾਥੀਆਂ ਵਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ, ਓਹਨੇ ਸਮੇ ਤੱਕ ਜ਼ਿਲ੍ਹਾ ਪੱਧਰੀ ਰੋਸ ਧਰਨੇ ਪਹਿਲਾਂ ਵਾਂਗ ਹੀ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਉਹਨਾਂ ਕਿਹਾ ਕੇ ਆਪਣੀਆਂ ਮੰਗਾਂ ਦੇ ਹੱਲ ਲਈ ਯੂਨੀਅਨ ਸਰਕਾਰ ਨਾਲ ਟੇਬਲ ਟਾਕ ਕਰਨ ਲਈ ਤਿਆਰ ਹੈ ਪਰ ਉਹ ਆਪਣੀ 45 ਦਿਨਾਂ ਤੋਂ ਚੱਲ ਰਹੀ ਹੜਤਾਲ ਨੂੰ ਕਿਸੇ ਵੀ ਕੀਮਤ ਤੇ ਨੋਟੀਫਿਕੇਸ਼ਨ ਹੋਣ ਤੱਕ ਵਾਪਿਸ ਨਹੀਂ ਲੈਣਗੇ ਆਗੂਆਂ ਦਾ ਕਹਿਣਾ ਹੈ ਫਾਰਮਾਸਿਸਟ ਕੋਵਿਡ ਨਿਯਮਾਂ ਦੀ ਪਾਲਣਾ ਤਹਿਤ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਪੰਜਾਬ ਭਰ ਚ ਆਪਣੀ ਸਰਵਿਸ ਨੂੰ ਰੈਗੂਲਰ ਕਰਵਾਓਣ ਹਿੱਤ ਸੰਘਰਸ਼ ਕਰ ਰਹੇ ਹਨ ਪਰ ਇਸ ਗੂੰਗੀ ਬੋਲੀ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਜਿਸਦੇ ਚਲਦੇ ਮੁਲਾਜ਼ਮਾਂ ਦਾ ਰੋਹ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਸਮੂਹ ਫਾਰਮਾਸਿਸਟਾਂ ਦੁਆਰਾ ਜ਼ਿਲ੍ਹਾ ਪੱਧਰਾਂ ਤੇ ਸਰਕਾਰ ਖਿਲਾਫ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਖਜਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੀ ਕਾਂਗਰਸ ਸਰਕਾਰ ਦੇ ਖਜਾਨੇ ਨੂੰ ਭਰਿਆ ਜਾ ਸਕੇ ਫਾਰਮਾਸਿਸਟਾਂ ਵਲੋਂ ਜ਼ਿਲ੍ਹਾ ਪੱਧਰਾਂ ਤੇ ਕਿਤੇ ਛੱਲੀਆਂ ਵੇਚੀਆਂ ਜਾਂ ਰਹੀਆਂ ਹਨ ਕਿਤੇ ਬੂਟ ਪਾਲਸ਼ ਕੀਤੇ ਜਾਂ ਰਹੇ ਹਨ ਅਤੇ ਕਿਤੇ ਟਾਇਰਾਂ ਦੇ ਸਸਤੇ ਭਾਅ ਤੇ ਪੈਂਚਰ ਲਾ ਕੇ ਇਸ ਅੰਨੀ ਬੋਲੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਾਜ਼ਮਾਂ ਦਾ ਦੋਸ਼ ਹੈ ਕੇ ਵਿੱਤ ਮੰਤਰੀ ਵਲੋਂ ਮੁਲਾਜ਼ਮਾਂ ਲਈ ਹਮੇਸ਼ਾ ਖਜਾਨਾ ਖਾਲੀ ਹੋਣ ਦਾ ਰਾਗ ਅਲਾਪਿਆ ਜਾਂਦਾ ਹੈ ਪਰ ਸਰਕਾਰ ਦੇ ਵਿਧਾਇਕਾਂ ਅਤੇ ਅਫਸਰਸ਼ਾਹੀ ਦੇ ਭੱਤਿਆਂ ਅਤੇ ਸਰਕਾਰੀ ਇਲਾਜ਼ ਲਈ ਖਜਾਨਾ ਕਿਥੋਂ ਭਰ ਜਾਂਦਾ ਹੈ ਫਾਰਮਾਸਿਸਟਾਂ ਵਲੋਂ ਨਿਯਮਾਂ ਅਨੁਸਾਰ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਪਟਿਆਲਾ ਵਿਖੇ ਭੁੱਖ ਹੜਤਾਲ ਜਾਰੀ ਹੈ ਪਰ ਮੰਗਾਂ ਵੱਲ ਧਿਆਨ ਨਾ ਦੇਕੇ ਕੈਪਟਨ ਸਰਕਾਰ ਲੋਕ ਹਿੱਤ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ ਕੈਪਟਨ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਅਪਾਤਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਇਸ ਸਮੇ ਸਿਹਤ ਸੇਵਾਵਾਂ ਨਾਲ ਜੁੜੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਪਹਿਲ ਦੇ ਅਧਾਰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਫਾਰਮਾਸਿਸਟ ਬਿਨਾਂ ਕਿਸੇ ਡਰ ਸੰਦੇਹ ਤੋਂ ਡਿਊਟੀਆਂ ਕਰ ਸਕਣ, ਸਮੂਹ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਕੰਟ੍ਰੈਕਟ ਅਧਾਰ ਤੇ ਨਿਗੁਣੀਆ ਤਨਖਾਹਾਂ ਉਪਰ ਨੌਕਰੀ ਕਰ ਰਹੇ ਹਨ ਉਹਨਾਂ ਦੀ ਕੋਈ ਜੋਬ ਸਕਿਉਰਿਟੀ ਨਹੀਂ ਹੈ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਹਨ ਇਸ ਲਈ ਉਹਨਾਂ ਦੀਆਂ ਸੇਵਾਵਾਂ ਨੂੰ ਡਿਜਾਸਟਰ ਐਕਟ ਤਹਿਤ ਜਲਦ ਰੈਗੂਲਰ ਕੀਤਾ ਜਾਵੇ ਅੱਜ ਦੇ ਧਰਨੇ ਵਿਚ ਫਾਰਮੇਸੀ ਅਫਸਰ ਸੁਖਦੇਵ ਸਿੰਘ, ਹਰਜਿੰਦਰ ਸਿੰਘ, ਅਨੰਦ ਕੁਮਾਰ, ਕਮਲਜੀਤ ਰਾੲੇ, ਮਨਜੀਤ ਹਾਜਿਰ ਸਨ