ਨਵਾਂਸ਼ਹਿਰ 16 ਅਗਸਤ 2020: ਆਜ਼ਾਦੀ ਦਿਵਸ 'ਤੇ ਇੱਥੋਂ ਦੇ ਵਪਾਰਕ ਅਦਾਰੇ ਵਿਸ਼ਾਲ ਮੈਗਾ ਮਾਰਟ 'ਤੇ ਰਾਸ਼ਟਰੀ ਝੰਡੇ ਦਾ ਨਿਰਾਦਰ ਕਰਨ ਦੇ ਦੋਸ਼ ਲੱਗੇ ਹਨ । ਇੱਕ ਵਿਅਕਤੀ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ, ਐੱਸਐੱਸਪੀ ਅਤੇ ਥਾਣਾ ਨਵਾਂਸ਼ਹਿਰ ਦੇ ਐਸ. ਐਚ. ਓ. ਨੂੰ ਸ਼ਿਕਾਇਤ ਭੇਜ ਕੇ ਦੋਸ਼ੀਆਂ ਖਿਲਾਫ ਐੱਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਹੈ।
ਭੇਜੇ ਗਏ ਪੱਤਰ ਵਿੱਚ ਲਿਖਿਆ ਗਿਆ ਹੈ ਕਿ 15 ਅਗਸਤ ਵਾਲੇ ਦਿਨ ਵਿਸ਼ਾਲ ਮੈਗਾ ਮਾਰਟ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਇਸ ਵਪਾਰਕ ਅਦਾਰੇ ਵੱਲੋਂ ਅਣਉਚਿਤ ਤਰੀਕੇ ਰਾਸ਼ਟਰੀ ਝੰਡਾ ਲਗਾ/ਲਹਿਰਾ ਕੇ ਇਸਦਾ ਸ਼ਰੇਆਮ ਅਪਮਾਨ ਕੀਤਾ ਗਿਆ ।
ਰਾਸ਼ਟਰੀ ਝੰਡਾ ਪਲਾਸਟਿਕ ਦੇ ਗਮਲੇ ਵਿੱਚ ਰੇਤਾ ਪਾ ਕੇ ਉਸ ਵਿੱਚ ਲਗਾਇਆ ਗਿਆ ਸੀ । ਇਸ ਨੂੰ ਬਿਲਕੁੱਲ ਉਸ ਥਾਂ 'ਤੇ ਰੱਖਿਆ ਗਿਆ ਸੀ ਜਿੱਥੇ ਇਸ ਸ਼ੋਅਰੂਮ ਵੱਲੋਂ ਹਲਕੇ ਤੇ ਪੁਰਾਣੇ ਕੱਪੜਿਆਂ ਤੇ ਹੋਰ ਸਾਮਾਨ ਦੀ ਸੇਲ ਲਗਾਈ ਗਈ ਸੀ । ਰਾਸ਼ਟਰੀ ਝੰਡੇ ਵਾਲਾ ਗਮਲਾ ਸੇਲ ਵਾਲੇ ਸਾਮਾਨ ਤੋਂ ਵੀ ਨੀਵੇਂ ਪਾਸੇ ਪਿਆ ਸੀ। ਇਸ ਤਰ੍ਹਾਂ ਲੱਗਦਾ ਸੀ ਕਿ ਵਿਸ਼ਾਲ ਮੈਗਾ ਮਾਰਟ ਵੱਲੋਂ ਰਾਸ਼ਟਰੀ ਝੰਡੇ ਨੂੰ ਸਤਿਕਾਰ ਵਜੋਂ ਨਹੀਂ ਸਗੋਂ ਆਪਣੇ ਹਲਕੇ ਸਮਾਨ ਦੀ ਸੇਲ ਵਧਾਉਣ ਲਈ ਹੀ ਰੱਖਿਆ ਗਿਆ ਸੀ ।
ਅਜਿਹਾ ਕਰਕੇ 'ਵਿਸ਼ਾਲ ਮੈਗਾ ਮਾਰਟ' ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ 'ਯੂਨੀਅਨ ਆਫ ਇੰਡੀਆ ਬਨਾਮ ਨਵੀਨ ਜਿੰਦਲ ਤੇ ਹੋਰ' ਕੇਸ ਵਿੱਚ ਜਾਰੀ ਹਦਾਇਤਾਂ ਤੋਂ ਇਲਾਵਾ 'ਚਿੰਨ੍ਹ ਅਤੇ ਨਾਮ (ਗਲਤ ਵਰਤੋਂ 'ਤੇ ਰੋਕ) ਐਕਟ 1950' ਅਤੇ 'ਰਾਸ਼ਟਰੀ ਸਨਮਾਨ ਦੇ ਨਿਰਾਦਰ ਦੀ ਰੋਕ ਐਕਟ 1971' ਦੀ ਉਲੰਘਣਾ ਕੀਤੀ ਹੈ ।
ਸ਼ਿਕਾਇਤ 'ਤੇ 'ਵਿਸ਼ਾਲ ਮੈਗਾ ਮਾਰਟ' ਨਵਾਂਸ਼ਹਿਰ ਖਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਤੋਂ ਇਲਾਵਾ ਇਸ ਵਪਾਰਕ ਅਦਾਰੇ ਦੇ ਸੀ.ਸੀ. ਟੀਵੀ ਕੈਮਰਿਆਂ ਦੀ ਫੁੱਟੇਜ ਤੁਰੰਤ ਆਪਣੇ ਕਬਜ਼ੇ ਵਿੱਚ ਲੈਣ ਦੀ ਵੀ ਮੰਗ ਕੀਤੀ ਗਈ ਹੈ ਤਾਂ ਜੋ ਉਹ ਸਬੂਤ ਨਸ਼ਟ ਨਾ ਕਰ ਸਕਣ । ਸ਼ਿਕਾਇਤ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਐੱਫ.ਆਈ.ਆਰ. ਕਿਸੇ ਵੀ ਮੁਲਾਜ਼ਮ ਦੇ ਨਾਂ ਦੀ ਥਾਂ ਵਿਸ਼ਾਲ ਮੈਗਾ ਮਾਰਟ' ਦੇ ਖਿਲਾਫ ਹੀ ਹੋਵੇ । ਸਬੂਤ ਵਜੋਂ ਕੁਝ ਫੋਟੋਆਂ ਸ਼ਿਕਾਇਤ ਦੇ ਨਾਲ ਭੇਜੀਆਂ ਗਈਆਂ ਹਨ ।
*** ਸ਼ਿਕਾਇਤ :
16 ਅਗਸਤ 2020
ਸੇਵਾ ਵਿਖੇ
1. ਮਾਨਯੋਗ ਡਿਪਟੀ ਕਮਿਸ਼ਨਰ,
ਜ਼ਿਲਾ ਸਹੀਦ ਭਗਤ ਸਿੰਘ ਨਗਰ,
ਨਵਾਂਸ਼ਹਿਰ।
2. ਮਾਨਯੋਗ ਐੱਸ. ਐੱਸ. ਪੀ.,
ਜ਼ਿਲ੍ਹਾ ਸ਼ਹੀਦ ਭਗਤ ਸਿੰਘ,
ਨਵਾਂਸ਼ਹਿਰ।
3. ਮਾਨਯੋਗ ਐੱਸ.ਐੱਚ. ਓ.,
ਥਾਣਾ ਸਿਟੀ,
ਨਵਾਂਸ਼ਹਿਰ ।
ਵਿਸ਼ਾ : 15 ਅਗਸਤ 2020 ਨੂੰ ਆਜ਼ਾਦੀ ਦਿਵਸ ਮੌਕੇ 'ਵਿਸ਼ਾਲ ਮੈਗਾ ਮਾਰਟ' ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਰਾਸ਼ਟਰੀ ਝੰਡੇ ਦੀ ਬੇਅਦਬੀ ਸਬੰਧੀ ਮਾਮਲਾ ਦਰਜ ਕਰਨ ਲਈ ।
ਮੈਡਮ / ਸ੍ਰੀਮਾਨ ਜੀ
ਬੇਨਤੀ ਹੈ ਕਿ 15 ਅਗਸਤ ਵਾਲੇ ਦਿਨ ਵਿਸ਼ਾਲ ਮੈਗਾ ਮਾਰਟ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਵਿਖੇ ਇਸ ਵਪਾਰਕ ਅਦਾਰੇ ਵੱਲੋਂ ਅਣਉਚਿਤ ਤਰੀਕੇ ਨਾਲ ਰਾਸ਼ਟਰੀ ਝੰਡਾ ਲਗਾ/ਲਹਿਰਾ ਕੇ ਇਸਦਾ ਸ਼ਰੇਆਮ ਅਪਮਾਨ ਕੀਤਾ ਗਿਆ ।
ਰਾਸ਼ਟਰੀ ਝੰਡਾ ਪਲਾਸਟਿਕ ਦੇ ਗਮਲੇ ਵਿੱਚ ਰੇਤਾ ਪਾ ਕੇ ਉਸ ਵਿੱਚ ਲਗਾਇਆ ਗਿਆ ਸੀ । ਇਸ ਨੂੰ ਬਿਲਕੁੱਲ ਉਸ ਥਾਂ 'ਤੇ ਰੱਖਿਆ ਗਿਆ ਸੀ ਜਿੱਥੇ ਇਸ ਸ਼ੋਅਰੂਮ ਵੱਲੋਂ ਹਲਕੇ ਤੇ ਪੁਰਾਣੇ ਕੱਪੜਿਆਂ ਤੇ ਹੋਰ ਸਾਮਾਨ ਦੀ ਸੇਲ ਲਗਾਈ ਗਈ ਸੀ । ਰਾਸ਼ਟਰੀ ਝੰਡੇ ਵਾਲਾ ਗਮਲਾ ਸੇਲ ਵਾਲੇ ਸਾਮਾਨ ਤੋਂ ਵੀ ਨੀਵੇਂ ਪਾਸੇ ਪਿਆ ਸੀ । ਇਸ ਤਰ੍ਹਾਂ ਲੱਗਦਾ ਸੀ ਕਿ ਵਿਸ਼ਾਲ ਮੈਗਾ ਮਾਰਟ ਵੱਲੋਂ ਰਾਸ਼ਟਰੀ ਝੰਡੇ ਨੂੰ ਸਤਿਕਾਰ ਵਜੋਂ ਨਹੀਂ ਸਗੋਂ ਆਪਣੇ ਹਲਕੇ ਸਮਾਨ ਦੀ ਸੇਲ ਵਧਾਉਣ ਲਈ ਹੀ ਰੱਖਿਆ ਗਿਆ ਸੀ ।
ਅਜਿਹਾ ਕਰਕੇ 'ਵਿਸ਼ਾਲ ਮੈਗਾ ਮਾਰਟ' ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ 'ਯੂਨੀਅਨ ਆਫ ਇੰਡੀਆ ਬਨਾਮ ਨਵੀਨ ਜਿੰਦਲ ਤੇ ਹੋਰ' ਕੇਸ ਵਿੱਚ ਜਾਰੀ ਹਦਾਇਤਾਂ ਤੋਂ ਇਲਾਵਾ Emblems and Names ( prevention of improper use) act 1950 ਅਤੇ The Prevention of Insults to National Honour Act 1971 ਦੀ ਉਲੰਘਣਾ ਕੀਤੀ ਹੈ ।
ਕ੍ਰਿਪਾ ਕਰਕੇ ਮੇਰੀ ਇਸ ਸ਼ਿਕਾਇਤ 'ਤੇ 'ਵਿਸ਼ਾਲ ਮੈਗਾ ਮਾਰਟ' ਨਵਾਂਸ਼ਹਿਰ ਖਿਲਾਫ਼ ਐੱਫ.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਯਕੀਨੀ ਬਣਾਈ ਜਾਵੇ । ਇਸ ਵਪਾਰਕ ਅਦਾਰੇ ਦੇ ਸੀ.ਸੀ. ਟੀਵੀ ਕੈਮਰਿਆਂ ਦੀ ਫੁੱਟੇਜ ਤੁਰੰਤ ਆਪਣੇ ਕਬਜ਼ੇ ਵਿੱਚ ਲੈ ਲਈ ਜਾਵੇ ਤਾਂ ਜੋ ਉਹ ਸਬੂਤ ਨਸ਼ਟ ਨਾ ਕਰ ਸਕਣ । ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਐੱਫ.ਆਈ.ਆਰ. ਕਿਸੇ ਵੀ ਮੁਲਾਜ਼ਮ ਦੇ ਨਾਂ ਦੀ ਥਾਂ ਵਿਸ਼ਾਲ ਮੈਗਾ ਮਾਰਟ ਖਿਲਾਫ ਹੀ ਹੋਵੇ । ਸਬੂਤ ਵਜੋਂ ਕੁਝ ਫੋਟੋਆਂ ਇਸ ਸ਼ਿਕਾਇਤ ਦੇ ਨਾਲ ਭੇਜੀਆਂ ਜਾ ਰਹੀਆਂ ਹਨ ।
- ਪਰਵਿੰਦਰ ਸਿੰਘ ਕਿੱਤਣਾ
204 ਕੇ. ਸੀ. ਟਾਵਰ,
ਚੰਡੀਗੜ੍ਹ ਰੋਡ, ਨਵਾਂਸ਼ਹਿਰ l
ਮੋਬਾਇਲ :98143 13162