ਐਸ ਏ ਐਸ ਨਗਰ, 17 ਅਗਸਤ 2020: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ, ਆਈ.ਏ.ਐੱਸ., ਨੇ ਅੱਜ ਇਥੇ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਸ਼ਹਿਰ ਦੀਆਂ ਮਿਉਂਸਪਲ ਹੱਦਾਂ ਅੰਦਰ ਵਾਧੂ ਪਾਬੰਦੀਆਂ ਸਬੰਧੀ ਹੁਕਮ ਜਾਰੀ ਕੀਤੇ ਹਨ ਜੋ 18 ਅਗਸਤ, 2020 ਤੋਂ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ।
ਰਾਤ ਦੇ ਕਰਫਿਊ (ਰਾਤ 9 ਵਜੇ ਤੋਂ ਸਵੇਰੇ 5:00 ਵਜੇ) ਸੰਬੰਧੀ ਨਵੀਂ ਪਾਬੰਦੀਆਂ ਅਨੁਸਾਰ ਸ਼ਹਿਰ ਦੀਆਂ ਮਿਊਂਸਿਪਲ ਹੱਦਾਂ ਅੰਦਰ ਰਾਤ 9.00 ਵਜੇ ਤੋਂ ਸਵੇਰੇ 5 ਵਜੇ ਤੱਕ ਵਿਅਕਤੀਆਂ ਦੇ ਆਉਣ-ਜਾਣ ਸਬੰਧੀ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਦੀ ਮਨਾਹੀ ਰਹੇਗੀ। ਹਾਲਾਂਕਿ, ਬਹੁਤ ਸਾਰੀਆਂ ਸ਼ਿਫਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਵਸਤਾਂ ਦੀ ਆਵਾਜਾਈ ਅਤੇ ਬੱਸਾਂ, ਰੇਲ ਗੱਡੀਆਂ ਅਤੇ ਕਾਰਗੋ ਤੋਂ ਸਮਾਨ ਉਤਾਰਨ ਅਤੇ ਵਿਅਕਤੀਆਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਜਾਣ ਸਮੇਤ ਜ਼ਰੂਰੀ ਕੰਮਾਂ ਦੀ ਆਗਿਆ ਹੋਵੇਗੀ। ਇਸੇ ਤਰ੍ਹਾਂ, 2-3 ਸਿਫਟਾਂ ਵਿਚ ਚੱਲ ਰਹੀਆਂ ਸਾਰੀਆਂ ਉਦਯੋਗਿਕ ਇਕਾਈਆਂ ਵੀ ਖੁੱਲੀਆਂ ਰਹਿਣਗੀਆਂ।
ਵੱਖ-ਵੱਖ ਇਕਾਰਈਆਂ ਦੇ ਸਮੇਂ ਬਾਰੇ ਨਵੀਂਆਂ ਪਾਬੰਦੀਆਂ ਅਨੁਸਾਰ ਰੈਸਟੋਰੈਂਟ, ਹੋਟਲ ਅਤੇ ਹੋਰ ਪਰਾਹੁਣਚਾਰੀ ਇਕਾਈਆਂ ਰਾਤ 8:30 ਵਜੇ ਤੱਕ ਖੁੱਲੀਆਂ ਰਹਿਣਗੀਆਂ ਜਦਕਿ ਦੁਕਾਨਾਂ ਅਤੇ ਸ਼ਾਪਿੰਗ ਮੱਲਸ ਸ਼ਾਮ 8 ਵਜੇ ਤੱਕ, ਸ਼ਾਪਿੰਗ ਮਾਲਾਂ ਵਿਚ ਸਥਿਤ ਰੈਸਟੋਰੈਂਟ / ਹੋਟਲ ਰਾਤ 8:30 ਵਜੇ ਤੱਕ ਅਤੇ ਸ਼ਰਾਬ ਦੇ ਠੇਕੇ ਸ਼ਾਮ 8:30 ਵਜੇ ਖੁੱਲੇ ਰਹਿਣਗੇ।
ਆਦੇਸ਼ਾਂ ਵਿੱਚ ਸਪੱਸ਼ਟ ਤੌਰ ‘ਤੇ ਜ਼ੁਰਮਾਨੇ ਬਾਰੇ ਦੱਸਿਆ ਗਿਆ ਹੈ। ਜਿਸ ਤਹਿਤ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਤੇ ਤਾਲਾਬੰਦੀ ਦੇ ਉਪਾਵਾਂ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕਰਨਾ ਆਫਤਨ ਪ੍ਰਬੰਧਨ ਐਕਟ, 2005 ਦੀ ਧਾਰਾ 51 ਤੋਂ 60 ਤਹਿਤ ਦੰਡਯੋਗ ਹੋਵੇਗੀ ਅਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹਨਾਂ ਹੁਕਮਾਂ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਵੱਖ ਵੱਖ ਵਿਸ਼ਿਆਂ ਬਾਰੇ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਰੇ ਸਬੰਧਤ ਇਨ੍ਹਾਂ ਐਡਵਾਈਜ਼ਰੀਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਕੋਈ ਵੀ ਉਲੰਘਣਾ ਹੋਣ ‘ਤੇ ਆਫਤਨ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।