13 ਮਰੀਜ਼ ਹੋਏ ਠੀਕ, 1 ਦੀ ਮੌਤ
ਐਸ ਏ ਐਸ ਨਗਰ, 01 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 44 ਪਾਜੇਟਿਵ ਕੇਸ ਸਾਹਮਣੇ ਆਏ ਹਨ ਅਤੇ 13 ਮਰੀਜ਼ ਠੀਕ ਹੋਏ ਹਨ ਜਦਕਿ 1 ਮਰੀਜ਼ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅੱਜ ਸਨਾਖਤ ਹੋਏ ਨਵੇਂ ਕੇਸਾਂ ਵਿੱਚ ਕੁਰਾਲੀ ਤੋਂ 25, 65, 29 ਸਾਲਾ ਪੁਰਸ਼, ਲਾਲੜੂ ਤੋਂ 28, 58 ਸਾਲਾ ਮਹਿਲਾ ਤੇ 65 ਸਾਲਾ ਪੁਰਸ਼, ਭਾਂਖਰਪੁਰ ਤੋਂ ਦੋ 28, 65 ਸਾਲਾ ਪੁਰਸ਼ ਤੇ 62 ਸਾਲਾ ਮਹਿਲਾ, ਡੇਰਾਬੱਸੀ ਤੋਂ 24 ਸਾਲਾ ਪੁਰਸ਼, ਮੀਰਪੁਰ ਤੋਂ 21 ਸਾਲਾ ਮਹਿਲਾ, ਮੁਬਾਰਕਪੁਰ ਤੋਂ 50, 40 ਸਾਲਾ ਪੁਰਸ਼, ਡੇਰਾਬੱਸੀ ਤੋਂ 24, 30 ਸਾਲਾ ਪੁਰਸ਼, ਮੀਰਮੁਛੱਲਾ ਤੋਂ 36 ਸਾਲਾ ਮਹਿਲਾ, ਢਕੌਲੀ ਤੋਂ 45 ਸਾਲਾ ਪੁਰਸ਼, ਰਾਣੀ ਮਾਜਰਾ ਤੋਂ 28 ਸਾਲਾ ਮਹਿਲਾ, ਡੇਰਾਬੱਸੀ ਤੋਂ 58 ਸਾਲਾ ਪੁਰਸ਼, ਖਰੜ ਤੋਂ 39 ਸਾਲਾ ਮਹਿਲਾ, ਜੀਰਕਪੁਰ ਤੋਂ 40 ਸਾਲਾ ਪੁਰਸ਼, ਸੰਨੀ ਇਨਕਲੇਵ ਖਰੜ ਤੋਂ 35, 32 ਸਾਲਾ ਮਹਿਲਾਵਾਂ ਤੇ 36 ਸਾਲਾ ਪੁਰਸ਼, ਬਨੂੜ ਤੋਂ 18 ਸਾਲਾ ਲੜਕੀ, ਸਿੰਘਪੁਰਾ ਤੋਂ 63 ਸਾਲਾ ਪੁਰਸ਼, ਸੈਕਟਰ 97 ਤੋਂ 15, 71 ਸਾਲਾ ਮਹਿਲਾ, ਸੰਨੀ ਇਨਕਲੇਵ ਜੀਰਕਪੁਰ ਤੋਂ 34 ਸਾਲਾ ਪੁਰਸ਼, ਨਯਾਗਾਓਂ ਤੋਂ 49 ਸਾਲਾ ਮਹਿਲਾ, ਫੇਜ 10 ਤੋਂ 34 ਸਾਲਾ ਮਹਿਲਾ, ਕੁਰਾਲੀ ਤੋਂ 62 ਸਾਲਾ ਪੁਰਸ਼, ਕਾਂਸਲ ਤੋਂ 65 ਸਾਲਾ ਪੁਰਸ਼, ਫੇਜ 7 ਤੋਂ 35 ਸਾਲਾ ਪੁਰਸ਼, ਜੀਰਕਪੁਰ ਤੋਂ 68 ਸਾਲਾ ਮਹਿਲਾ, ਫੇਜ 6 ਤੋਂ 28 ਸਾਲਾ ਪੁਰਸ਼, ਫੇਜ 5 ਤੋਂ 33 ਸਾਲਾ ਪੁਰਸ਼, ਬਲੌਂਗੀ ਤੋਂ 35 ਸਾਲਾ ਪੁਰਸ਼ ਤੇ 55 ਸਾਲਾ ਮਹਿਲਾ ਅਤੇ ਜੀਰਕਪੁਰ ਤੋਂ 42 ਸਾਲਾ ਪੁਰਸ਼ ਸ਼ਾਮਲ ਹੈ।
ਠੀਕ ਹੋਏ ਮਰੀਜਾਂ ਵਿਚ ਬਲੌਂਗੀ ਤੋਂ 19 ਸਾਲਾ ਪੁਰਸ਼, ਸੈਕਟਰ 80 ਮੋਹਾਲੀ ਤੋਂ 50 ਸਾਲਾ ਮਹਿਲਾ, ਜੀਰਕਪੁਰ ਤੋਂ 32 ਸਾਲਾ ਪੁਰਸ਼, ਬਲਟਾਣਾ ਤੋਂ 61 ਸਾਲਾ ਪੁਰਸ਼, ਡੇਰਾਬੱਸੀ ਤੋਂ 41 ਸਾਲਾ ਮਹਿਲਾ, ਖਰੜ ਤੋਂ 38, 4, 63 ਸਾਲਾ ਪੁਰਸ਼ ਤੇ 57 ਸਾਲਾ ਮਹਿਲਾ, ਜੀਰਕਪੁਰ ਤੋਂ 20 ਸਾਲਾ ਪੁਰਸ਼, ਖਰੜ ਤੋਂ 52 ਸਾਲਾ ਪੁਰਸ਼, ਫੇਜ 3ਏ ਮੋਹਾਲੀ ਤੋਂ 59 ਸਾਲਾ ਪੁਰਸ਼ ਅਤੇ ਜੀਰਕਪੁਰ ਤੋਂ 62 ਸਾਲਾ ਪੁਰਸ਼ ਸ਼ਾਮਲ ਹੈ ਜਦਕਿ ਕਾਂਸਲ ਦੇ ਇਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਉਹ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸੀ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 894 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 351, ਠੀਕ ਹੋਏ ਮਰੀਜਾਂ ਦੀ ਗਿਣਤੀ 528 ਹੈ ਅਤੇ 15 ਮਰੀਜਾਂ ਦੀ ਮੌਤ ਹੋ ਚੁੱਕੀ ਹੈ।