ਡਬਲਯੂ.ਈ.ਪੀ.ਐਲ. ਇੱਕ ਨੇ ਆਰ.ਟੀ ਪੀਸੀਆਰ ਮਸ਼ੀਨ, 1000 ਪੀਪੀਈ ਕਿੱਟ, 1000 ਐਨ 95 ਮਾਸਕ ਕੀਤੇ ਦਾਨ
ਐਸ ਏ ਐਸ ਨਗਰ, 11 ਅਗਸਤ 2020: ਕੋਵਿਡ-19 ਮਹਾਂਮਾਰੀ ਦੇ ਮੱਦੇਜ਼ਰ ਵਿਪਰੋ ਇੰਟਰਪ੍ਰਾਈਜਜ਼ ਪ੍ਰਾਈਵੇਟ ਲਿਮਟਿਡ (ਡਬਲਯੂ.ਈ.ਪੀ.ਐਲ) ਵਲੋਂ ਲੋਕ ਹਿਤੈਸ਼ੀ ਅਤੇ ਸਿਹਤ ਸੰਭਾਲ ਵਿਚ ਰਾਹਤ ਦੇਣ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਸਿਹਤ ਅਤੇ ਮਨੁੱਖਤਾ ਲਈ ਸੰਕਟ ਦਾ ਕਾਰਨ ਬਣੀ ਹੋਈ ਹੈ। ਕੋਵਿਡ-19 ਨਾਲ ਪ੍ਰਭਾਵਤ ਨਾਗਰਿਕਾਂ ਦੀਆਂ ਡਾਕਟਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਉੱਤਮ ਕਾਰਜ ਕਰ ਰਹੀ ਹੈ। ਲੋੜੀਂਦੇ ਡਾਕਟਰੀ ਉਪਕਰਣਾਂ ਦੀ ਉਪਲੱਬਧਤਾ ਵਿਸ਼ੇਸ਼ ਜ਼ਰੂਰਤ ਹੈ ਜਿਸ ਨਾਲ ਵੱਡੇ ਪੱਧਰ 'ਤੇ ਟੈਸਟਿੰਗ ਅਤੇ ਵਾਇਰਸ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਸਮੇਂ ਕਰੋਨਾ ਵਾਰੀਅਰਜ਼ ਨੂੰ ਪੀਪੀਈ ਕਿੱਟਾਂ , ਐਨ 95 ਮਾਸਕ ਅਤੇ ਕੋਵਿਡ ਦੀ ਟੈਸਟਿੰਗ ਲਈ ਆਰ.ਟੀ ਪੀ.ਸੀ.ਆਰ ਮਸ਼ੀਨ ਮੁਹੱਈਆ ਕਰਵਾਉਣਾ ਇਕ ਸ਼ਲਾਘਾਯੋਗ ਕਾਰਜ ਹੈ।
ਉਨ੍ਹਾਂ ਦੱਸਿਆ ਕਿ ਆਈ.ਸੀ.ਐਮ.ਆਰ ਵਲੋਂ ਮਨਜ਼ੂਰਸ਼ੁਦਾ ਆਰ.ਟੀ ਪੀ.ਸੀ.ਆਰ ਮਸ਼ੀਨ, 1000 ਮਾਸਕ ਅਤੇ 1000 ਪੀਪੀਈ ਕਿੱਟਾਂ ਪੰਜਾਬ ਬਾਇਓਟੈਕਨੋਲੋਜੀ ਇੰਕਿਊਬੇਟਰ (ਪੀਬੀਟੀਆਈ) ਵਿੱਚਲੀ ਨਵੀਂ ਕਾਰਜਸ਼ੀਲ ਕਰੋਨਾ ਲੈਬ ਨੂੰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਲੋਕ ਹਿੱਤ ਦੇ ਕਾਰਜ ਵਜੋਂ ਡਬਲਯੂ.ਈ.ਪੀ.ਐਲ ਨੇ ਜਲਦ ਹੀ ਜ਼ਿਲ੍ਹੇ ਨੂੰ ਇੱਕ ਆਰਐਨਏ ਐਕਸਟਰੈਕਟਰ-ਟੈਸਟਿੰਗ ਮਸ਼ੀਨ ਦੇਣ ਦਾ ਵਾਅਦਾ ਕੀਤਾ ਹੈ।