25 ਮਰੀਜ਼ ਹੋਏ ਠੀਕ ਅਤੇ ਦੋ ਦੀ ਹੋ ਗਈ ਮੌਤ
ਐਸ.ਏ.ਐਸ.ਨਗਰ, 11 ਅਗਸਤ 2020: ਜ਼ਿਲ੍ਹਾ ਵਿਚ ਅੱਜ ਕੋਵਿਡ-19 ਦੇ 67 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 25 ਮਰੀਜ਼ ਠੀਕ ਹੋਏ ਹਨ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚਭਾਬਤ ਤੋਂ 29 ਸਾਲਾ ਪੁਰਸ਼, ਸੈਕਟਰ 80 ਤੋਂ 35 ਸਾਲਾ ਪੁਰਸ਼, ਸੋਹਾਣਾ ਤੋਂ 14 ਸਾਲਾ ਲੜਕਾ, 38 ਸਾਲਾ ਮਹਿਲਾ, ਸੈਕਟਰ 69 ਤੋਂ 65 ਸਾਲਾ ਪੁਰਸ਼, ਐਲਆਈਸੀ ਕਲੋਨੀ ਖਰੜ ਤੋਂ 23 ਸਾਲਾ ਲੜਕੀ, ਫੇਜ਼ 10 ਤੋਂ 36 ਸਾਲਾ ਪੁਰਸ਼, ਫੇਜ਼ 1 ਤੋਂ 22 ਸਾਲਾ ਲੜਕਾ, ਫੇਜ਼ 2 ਤੋਂ 18 ਸਾਲਾ ਲੜਕਾ,ਮੁਹਾਲੀ ਤੋਂ 30 ਸਾਲਾ ਮਹਿਲਾ, ਖਰੜ ਤੋਂ 3 ਸਾਲਾ ਬੱਚਾ, ਸੈਕਟਰ 110 ਖਰੜ ਤੋਂ 63 ਸਾਲਾ ਮਹਿਲਾ, ਜੰਗਪੁਰ ਤੋਂ 77 ਸਾਲਾ ਪੁਰਸ਼, ਖਰੜ ਤੋਂ 30 ਸਾਲਾ ਪੁਰਸ਼, ਫੇਜ਼ 6 ਤੋਂ 23 ਸਾਲਾ ਲੜਕਾ, ਸੈਕਟਰ 127 ਖਰੜ ਤੋਂ 28 ਸਾਲਾ ਮਹਿਲਾ, 30 ਸਾਲਾ ਪੁਰਸ਼, ਫੇਜ਼ 2 ਤੋਂ 74 ਸਾਲਾ ਪੁਰਸ਼, ਫੇਜ਼ 7 ਤੋਂ 25ਸਾਲਾ ਲੜਕਾ, ਬਲੌਂਗੀ ਤੋਂ 27 ਸਾਲਾ ਮਹਿਲਾ ,ਫੇਜ਼ 7 ਤੋਂ 38 ਸਾਲਾ ਪੁਰਸ਼, ਜੁਝਾਰ ਨਗਰ ਤੋਂ 22 ਸਾਲਾ ਲੜਕੀ, 54 ਸਾਲਾ ਪੁਰਸ਼ ਜ਼ੀਰਕਪੁਰ ਤੋਂ,ਸੰਨੀ ਐਨਕਲੇਵ ਤੋਂ 76 ਸਾਲਾ ਪੁਰਸ਼, ਪਿੰਡ ਨਾਡਾ ਤੋਂ 44 ਸਾਲਾ ਪੁਰਸ਼, ਏਰੋਸਿਟੀ ਤੋਂ 28 ਸਾਲਾ ਮਹਿਲਾ, 33 ਸਾਲਾ ਪੁਰਸ਼, ਮੁਹਾਲੀ ਤੋਂ 7 ਸਾਲਾ ਲੜਕਾ, ਮੁਹਾਲੀ ਤੋਂ 29 ਸਾਲਾ ਮਹਿਲਾ, ਬਾਲਟਾਨਾ ਤੋਂ 38 ਸਾਲਾ ਪੁਰਸ਼, 38 ਸਾਲਾ ਮਹਿਲਾ,ਸੈਕਟਰ 106 ਤੋਂ 30 ਸਾਲਾ ਪੁਰਸ਼, ਸੈਕਟਰ 79 ਤੋਂ 37 ਸਾਲਾ ਮਹਿਲਾ, ਢਕੋਲੀ ਤੋਂ 22 ਸਾਲਾ ਲੜਕਾ, ਫੇਜ਼ 11 ਤੋਂ 62 ਸਾਲਾ ਮਹਿਲਾ, ਡੇਰਾਬਸੀ ਤੋਂ 68 ਸਾਲਾ ਮਹਿਲਾ, ਸੈਕਟਰ 90 ਤੋਂ 93 ਸਾਲਾ ਪੁਰਸ਼, ਫੇਜ਼ 9 ਤੋਂ 62 ਸਾਲਾ ਪੁਰਸ਼, ਢਕੋਲੀ ਤੋਂ 38 ਸਾਲਾ ਪੁਰਸ਼, ਨਯਾਗਾਓਂ ਤੋਂ 33 ਸਾਲਾ ਮਹਿਲਾ, ਬੜਮਾਜਰਾ ਤੋਂ 28 ਸਾਲਾ ਪੁਰਸ਼, ਫੇਜ਼ 7 ਤੋਂ 70 ਸਾਲਾ ਪੁਰਸ਼, ਲੋਹਗੜ ਤੋਂ 34 ਸਾਲਾ ਪੁਰਸ਼, ਖਰੜ ਤੋਂ 72 ਸਾਲਾ ਪੁਰਸ਼, ਕੁਰਾਲੀ ਤੋਂ 28 ਸਾਲਾ ਮਹਿਲਾ, ਖਰੜ ਤੋਂ 40 ਸਾਲਾ ਮਹਿਲਾ, ਮੁਹਾਲੀ ਤੋਂ 32 ਸਾਲਾ ਪੁਰਸ਼, ਢਕੋਲੀ ਤੋਂ 60 ਸਾਲਾ ਪੁਰਸ਼, ਫੇਜ਼ 1 ਬਾਲਟਾਣਾ ਤੋਂ 63 ਸਾਲਾ ਪੁਰਸ਼, 60 ਸਾਲਾ ਮਹਿਲਾ, 33 ਸਾਲਾ ਮਹਿਲਾ, ਭਾਬਤ ਤੋਂ 35 ਸਾਲਾ ਮਹਿਲਾ, ਬਾਲਟਾਣਾ ਤੋਂ 30 ਸਾਲਾ ਮਹਿਲਾ, ਭਾਬਤ ਤੋਂ 35 ਸਾਲਾ ਮਹਿਲਾ, ਬਾਲਟਾਣਾ ਤੋਂ 30 ਸਾਲਾ ਮਹਿਲਾ, ਫੇਜ਼ 4 ਤੋਂ 42 ਸਾਲਾ ਪੁਰਸ਼, ਬਾਲਟਾਣਾ ਤੋਂ 40 ਸਾਲਾ ਪੁਰਸ਼, 49 ਸਾਲਾ ਪੁਰਸ਼, ਪਡਿਆਲਾ ਤੋਂ 30 ਸਾਲਾ ਪੁਰਸ਼, 80 ਸਾਲਾ ਪੁਰਸ਼, 50 ਸਾਲਾ ਪੁਰਸ਼, 45 ਸਾਲਾ ਮਹਿਲਾ, 12 ਸਾਲਾ ਬੱਚਾ, 17 ਸਾਲਾ ਲੜਕਾ, 18 ਸਾਲਾ ਲੜਕਾ, 20 ਸਾਲਾ ਲੜਕੀ, ਸੈਕਟਰ 71 ਤੋਂ 24 ਸਾਲਾ ਮਹਿਲਾ, ਫੇਜ਼ 9 ਤੋਂ 36 ਸਾਲਾ ਪੁਰਸ਼ ਸ਼ਾਮਲ ਹਨ।
ਅੱਜ 25 ਮਰੀਜ਼ ਠੀਕ ਹੋ ਗਏ ਜਦਕਿ ਦੋ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾ ਵਿੱਚ ਸੰਨੀ ਇਨਕਲੇਵ ਖਰੜ ਤੋਂ ਇਕ 28 ਸਾਲਾ ਮਹਿਲਾ ਦੀ ਪੀ ਜੀ ਆਈ ਐਮ ਈ ਆਰ ਵਿਚ ਮੌਤ ਹੋ ਗਈ ਜੋ ਕਈ ਬਿਮਾਰੀਆਂ ਤੋਂ ਪੀੜਤ ਸੀ। ਜਦਕਿ ਦੂਜਾ ਮਾਣਕਪੁਰ ਤੋਂ 62 ਸਾਲਾ ਪੁਰਸ਼ ਦੀ ਮੌਤ ਹੋਈ । ਇਹ ਵੀ ਕਈ ਹੋਰ ਬਿਮਾਰੀਆਂ ਤੋਂ ਪੀੜਤ ਸੀ। ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1452 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 689, ਠੀਕ ਹੋਏ ਮਰੀਜਾਂ ਦੀ ਗਿਣਤੀ 740 ਹੈ ਅਤੇ 23 ਮਰੀਜਾਂ ਦੀ ਮੌਤ ਹੋ ਚੁੱਕੀ ਹੈ।