98 ਮਰੀਜ਼ ਹੋਏ ਠੀਕ ਅਤੇ 4 ਦੀ ਹੋਈ ਮੌਤ
ਐਸ.ਏ.ਐਸ.ਨਗਰ, 23 ਅਗਸਤ 2020: ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 141 ਪਾਜੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 98 ਮਰੀਜ਼ ਠੀਕ ਹੋਏ ਹਨ ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 47 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 29, ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 4 ਕੇਸ, ਜੀਰਕਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 21, ਬਲਾਕ ਬੂਥਗੜ੍ਹ, ਜਿਸ ਵਿਚ ਕੁਰਾਲੀ ਵੀ ਸ਼ਾਮਲ ਹੈ, ਦੇ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 20 ਕੇਸ, ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 1, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 19 ਕੇਸ ਸ਼ਾਮਲ ਹਨ।
ਅੱਜ 98 ਮਰੀਜ਼ ਠੀਕ ਹੋ ਗਏ ਜਦਕਿ 4 ਮਰੀਜ਼ਾਂ ਦੀ ਮੌਤ ਹੋ ਗਈ। ਜਿਹਨਾਂ ਵਿਚ ਡੇਰਾਬੱਸੀ ਤੋਂ 63 ਸਾਲਾ ਮਹਿਲਾ ਦੀ ਇੰਡਸ ਡੇਰਾਬੱਸੀ ਵਿਖੇ ਮੌਤ ਹੋ ਗਈ ਜਦਕਿ ਸੈਕਟਰ 105 ਤੋਂ 50 ਸਾਲਾ ਪੁਰਸ਼ ਦੀ ਜੀਐਮਸੀਐਚ ਪਟਿਆਲਾ ਵਿਖੇ, ਕੈਲੋਂ ਤੋਂ 60 ਸਾਲਾ ਪੁਰਸ਼ ਦੀ ਆਈਵੀਵਾਈ ਵਿਖੇ ਅਤੇ ਸੰਨੀ ਇਨਕਲੇਵ ਤੋਂ 67 ਸਾਲਾ ਮਹਿਲਾ ਦੀ ਜੀਐਮਸੀਐਚ ਪਟਿਆਲਾ ਵਿਖੇ ਮੌਤ ਹੋ ਗਈ ਹੈ। ਇਹ ਸਾਰੇ ਮਰੀਜ਼ ਸ਼ੂਗਰ, ਹਾਈਪਰਟੈਂਸ਼ਨ ਵਰਗੀਆਂ ਸਹਿ-ਬਿਮਾਰੀਆਂ ਤੋਂ ਪੀੜਤ ਸਨ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 2702 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 1241, ਠੀਕ ਹੋਏ ਮਰੀਜਾਂ ਦੀ ਗਿਣਤੀ 1409 ਹੈ ਅਤੇ 52 ਮਰੀਜਾਂ ਦੀ ਮੌਤ ਹੋ ਚੁੱਕੀ ਹੈ।
141 cases
Mohali -47
kharar- 29
Dera bassi-4
zirakpur-21
Block Boothgarh which includes Kurali also- 20
Banur 1
Block Gharuan- 19
98 recovered
4 deaths
63F from Derabassi died at Indus Derabassi
50M from sec 105 died at GMCH Patiala
60M from Kailon died at Ivy
67F from Sunny Enclave died at GMCH Patiala
All having multiple comorbities. (Diabetic, Hypertensive)
Total cases- 2702
Active- 1241
Cured- 1409
Deaths- 52