← ਪਿਛੇ ਪਰਤੋ
ਗੁਰਪ੍ਰੀਤ ਸਿੰਘ ਮੰਡਿਆਣੀ ਮੋਗਾ, 17 ਅਗਸਤ 2020: ਜ਼ਿਲ੍ਹਾ ਮੋਗਾ ਵਿੱਚ ਦਿਨੋਂ ਦਿਨ ਵਧ ਰਹੇ ਕੋਵਿਡ 19 ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਬਾਰੇ ਅਫਵਾਹਾਂ ਤੋਂ ਬਚਣ। ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੇ ਲੱਛਣ ਹਨ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਨਾਲ ਸੰਪਰਕ ਕਰਨ ਤਾਂ ਜੌ ਇਸ ਬਿਮਾਰੀ ਨੂੰ ਜ਼ਿਲ੍ਹਾ ਮੋਗਾ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ। ਅੱਜ ਆਪਣੇ ਕੈਂਪ ਦਫ਼ਤਰ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਲੋਕ ਇਸ ਬਿਮਾਰੀ ਪ੍ਰਤੀ ਅਵੇਸਲੇ ਹੋਏ ਬੈਠੇ ਹਨ। ਉਹਨਾਂ ਵੱਲੋਂ ਸਾਵਧਾਨੀਆਂ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਏਥੇ ਤੱਕ ਕਿ ਕਈ ਲੋਕ ਇਸ ਬਿਮਾਰੀ ਦੇ ਲੱਛਣ ਹੋਣ ਦੇ ਬਾਵਜੂਦ ਖੁੱਲ੍ਹੇਆਮ ਬਾਹਰ ਘੁੰਮ ਰਹੇ ਹਨ, ਜਿਸ ਨਾਲ ਇਹ ਬਿਮਾਰੀ ਦਿਨੋਂ ਦਿਨ ਹੋਰ ਫੈਲ ਰਹੀ ਹੈ। ਉਹਨਾਂ ਨੂੰ ਦੱਸਿਆ ਗਿਆ ਕਿ ਕੁਝ ਲੋਕ ਇਸ ਬਿਮਾਰੀ ਬਾਰੇ ਲੋਕਾਂ ਵਿੱਚ ਗੁੰਮਰਾਹਕੰਨ ਪ੍ਰਚਾਰ ਵੀ ਕਰ ਰਹੇ ਹਨ, ਜਿਸ ਨਾਲ ਲੋਕ ਇਸ ਗੰਭੀਰ ਬਿਮਾਰੀ ਦੀ ਪਰਵਾਹ ਨਹੀਂ ਕਰਦੇ ਅਤੇ ਟੈਸਟ ਆਦਿ ਨਹੀਂ ਕਰਵਾਉਂਦੇ। ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਸ਼੍ਰੀ ਹੰਸ ਨੇ ਕਿਹਾ ਕਿ ਕੋਵਿਡ 19 ਸਾਵਧਾਨੀਆਂ ਦੀ ਅਣਹੋਂਦ ਵਿੱਚ ਵੱਡੇ ਪੱਧਰ ਉੱਤੇ ਫੈਲਣ ਵਾਲੀ ਬਿਮਾਰੀ ਹੈ। ਜੇਕਰ ਕੋਈ ਵੀ ਵਿਅਕਤੀ ਸਾਵਧਾਨੀਆਂ ਦੀ ਵਰਤੋਂ ਜਾਂ ਲੱਛਣ ਹੋਣ ਉਤੇ ਟੈਸਟ ਆਦਿ ਨਹੀਂ ਕਰਵਾਉਂਦਾ ਅਤੇ ਇਸ ਬਿਮਾਰੀ ਪ੍ਰਤੀ ਲੋਕਾਂ ਵਿੱਚ ਗਲਤ ਅਫਵਾਹਾਂ ਫੈਲਾਉਂਦ ਹੈ ਤਾਂ ਉਸ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਅਧੀਨ ਸਖਤ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਸਜ਼ਾ ਵਿੱਚ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਹਨ।
Total Responses : 267