ਮਸ਼ੀਨਰੀ ਉਪਦਾਨ ‘ਤੇ ਲੈਣ ਲਈ 17 ਅਗਸਤ ਤੱਕ ਕਰਵਾਈ ਜਾ ਸਕਦੀ ਹੈ ਰਜਿਸਟਰੇਸ਼ਨ
ਐਸ.ਏ.ਐਸ. ਨਗਰ, 06 ਅਗਸਤ 2020: ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ਵਿੱਚ ਹੀ ਜਜਬ ਕੀਤਾ ਜਾਵੇ ਜਿਸ ਨਾਲ ਧਰਤੀ ਦੀ ਉਪਜਾਉ ਸਕਤੀ ਵੱਧਦੀ ਹੈ। ਇਸ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਰੀ ਉਪਦਾਨ ‘ਤੇ ਦਿੱਤੀ ਜਾ ਰਹੀ ਹੈ।
ਇਸ ਸਬੰਧ ਵਿੱਚ ਮੁੱਖ ਖੇਤੀਬਾੜੀ ਅਫਸਰ ਡਾ. ਰਣਜੀਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ ਚੌਪਰ,ਸਰੈਡਰ, ਮਲਚਰ, ਹਾਈਡਰੋਲਿਕ ਰਿਵਰਸੀਬਲ ਐਮ.ਬੀ.ਪਲੋਅ, ਜੀਰੋ ਟਿੱਲ ਡਰਿੱਲ, ਸੁਪਰ ਸੀਡਰ ਅਤੇ ਖੇਤਾਂ ਵਿੱਚੋ ਪਰਾਲੀ ਨੂੰ ਬਾਹਰ ਕੱਢਣ ਲਈ ਬੇਲਰ, ਰੈਕ ਅਤੇ ਕਰਾਪ ਰੀਪਰ ਉਪਦਾਨ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਕਿਸਾਨਾਂ ਨੂੰ ਪਰਾਲੀ ਦੀ ਸਾਂਭ ਲਈ ਮਸ਼ੀਨਰੀ ਉਪਦਾਨ ‘ਤੇ ਲੈਣ ਦੇ ਇੱਛੁਕ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ /ਸਬੰਧਤ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿੱਚ ਭਾਰਤ ਸਰਕਾਰ ਦੀ ਵੈਬਸਾਈਟ www.agrimachinery.nic.in ਜਾਂ ਖੇਤੀਬਾੜੀ ਵਿਭਾਗ ਵੱਲੋ ਬਣਾਏ ਪੋਰਟਲ ਤੇ ਨਿਰਧਾਰਿਤ ਪ੍ਰੋਫਾਰਮੇ ਵਿੱਚ ਮਿਤੀ 17.08.2020 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਚਾਹਵਾਨ ਕਿਸਾਨ ਜੇਕਰ ਉਹ ਇੱਕਲਾ ਅਪਲਾਈ ਕਰਦਾ ਹੈ ਤਾਂ ਉਸਨੂੰ 50 ਫੀਸਦੀ ਉਪਦਾਨ ਅਤੇ ਜੇਕਰ ਕੋਈ ਕਿਸਾਨਾਂ ਨਾਲ ਸਬੰਧਤ ਸੰਸਥਾ ਜਾਂ ਗਰੁੱਪ ਅਪਲਾਈ ਕਰਦਾ ਹੈ ਤਾਂ ਉਸਨੂੰ 80 ਫੀਸਦੀ ਉਪਦਾਨ ਦੇਣ ਦੀ ਤਜਵੀਜ਼ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਉਪਰੋਕਤ ਉਪਦਾਨ ਪ੍ਰਾਪਤ ਕਰਨ ਲਈ ਖੇਤੀਬਾੜੀ ਵਿਭਾਗ ਦੀ ਵੈਬਸਾਈਟ ਅਨੁਸਾਰ ਜਾਂ ਉਪਰੋਕਤ ਦਿੱਤੀ ਵੈਬਸਾਈਟ ਅਨੁਸਾਰ ਹੀ ਅਪਲਾਈ ਕੀਤਾ ਜਾਵੇ।