ਕੋਈ ਜਨਤਕ ਇਕੱਠ ਤੇ ਸਭਿਆਚਾਰਕ ਪ੍ਰੋਗਰਾਮ ਨਹੀਂ ਕੀਤੇ ਜਾਣਗੇ, ਸਮਾਗਮ ਵਿੱਚ ਅਵਾਰਡ ਅਤੇ ਸਨਮਾਨ ਵੀ ਨਹੀਂ ਦਿੱਤੇ ਜਾਣਗੇ
ਈਵੈਂਟ ਦੀ ਵੈਬਕਾਸਟਿੰਗ ਰਾਹੀਂ ਸਮਾਗਮ ਵਿੱਚ ਜੁੜਨਗੇ ਲੋਕ
ਐਸ.ਏ.ਐਸ.ਨਗਰ, 13 ਅਗਸਤ 2020: ਸਰਕਾਰੀ ਕਾਲਜ ਫੇਜ਼ 6 ਵਿਖੇ ਹੋਣ ਵਾਲੇ ਸੂਬਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਤੋਂ ਬਾਅਦ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਸੰਬੋਧਨ ਤੱਕ ਸੀਮਤ ਰੱਖਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਨਤਕ ਸਿਹਤ ਸੁਰੱਖਿਆ ਦੇ ਹਿੱਤ ਵਿੱਚ ਇਸ ਮੌਕੇ ਕੋਈ ਜਨਤਕ ਇਕੱਠ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਸਕੂਲ ਦੇ ਬੱਚਿਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਨਹੀਂ ਕਰਵਾਇਆ ਜਾਵੇਗਾ। ਇੱਥੋਂ ਤਕ ਕਿ ਸਮਾਗਮ ਵਿਚ ਸਨਮਾਨ ਅਤੇ ਅਵਾਰਡ ਦੇਣ ਤੋਂ ਵੀ ਗੁਰੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀ ਵੈੱਬਕਾਸਟਿੰਗ ਸੋਸ਼ਲ ਮੀਡੀਆ ਪਲੇਟਫਾਰਮਾਂ, ਜਿਵੇਂ ਕਿ ਫੇਸਬੁੱਕ, ਟਵਿੱਟਰ, ਇੰਸਟਾਗਰਾਮ ਅਤੇ ਯੂਟਿਊਬ ਉੱਤੇ ਲਾਈਵ ਹੋਵੇਗੀ।
ਲੋਕਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਜ਼ਰੀਏ ਇਸ ਸਮਾਰੋਹ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਉਹਨਾਂ ਦੱਸਿਆ ਕਿ ਲਾਈਵ ਵੈਬਕਾਸਟ https://twitter.com/PunjabGovtIndia , https://twitter.com/CMOPb , https://www.facebook.com/PunjabGovtIndia/?ref=bookmarks , https://www.facebook.com/CMOPb/?ref=bookmarks , https://www.youtube.com/channel/UCReOVJIcNafsnd64BLqblGw?view_as=subscriber , https://www.instagram.com/punjabgovtindia/?hl=en ਅਤੇ https://www.instagram.com/cmopunjab/?hl=en ‘ਤੇ ਕੀਤਾ ਜਾਵੇਗਾ।
ਉਹਨਾਂ ਅੱਗੇ ਕਿਹਾ ਕਿ ਕੋਵਿਡ -19 ਦੇ ਬਾਵਜੂਦ, ਇਹ ਸਮਾਗਮ ਢੁਕਵੇਂ ਢੰਗ ਅਤੇ ਪੂਰੇ ਜੋਸ਼ ਨਾਲ ਆਯੋਜਿਤ ਕੀਤਾ ਜਾਵੇਗਾ ।
ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਕੁਲਦੀਪ ਚਾਹਲ, ਆਸ਼ਿਕਾ ਜੈਨ ਅਤੇ ਰਾਜੀਵ ਗੁਪਤਾ (ਦੋਵੇਂ ਏਡੀਸੀ) ਐਸਡੀਐਮ ਜਗਦੀਪ ਸਹਿਗਲ, ਏਸੀ (ਜਨਰਲ) ਯਸ਼ਪਾਲ ਸ਼ਰਮਾ ਵੀ ਸਨ।
ਇਸ ਮੌਕੇ ਸ੍ਰੀ ਸੁਧਾਂਸ਼ੂ ਸ਼੍ਰੀਵਾਸਤਵਾ ਅਤੇ ਸ੍ਰੀ ਅਮਿਤ ਪ੍ਰਸਾਦ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਸਮਾਗਮ ਵਾਲੇ ਸਥਾਨ ਦੀ ਸੈਨੀਟਾਈਜੇਸ਼ਨ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਡਿਊਟੀ 'ਤੇ ਸਿਰਫ ਜ਼ਰੂਰੀ ਸਟਾਫ ਦੇ ਮੌਜੂਦ ਰਹੇਗਾ ।
ਸਮਾਗਮ ਦੀ ਮੀਡੀਆ ਕਵਰੇਜ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਿਆਲਨ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਮਾਨਤਾ ਪ੍ਰਾਪਤ ਮੋਹਾਲੀ ਤੇ ਚੰਡੀਗੜ੍ਹ ਦੇ ਫੋਟੋ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦੇ ਸਮਾਗਮ ਨੂੰ ਇਸ ਸਥਾਨ ‘ਤੇ ਆ ਕੇ ਕਵਰ ਕਰ ਸਕਦੇ ਹਨ ਜਾਂ ਪ੍ਰੋਗਰਾਮ ਦੇ ਲਿੰਕ ਰਾਹੀਂ ਇਸ ਨੂੰ ਸਾਂਝਾ ਕਰ ਸਕਦੇ ਹਨ ਪਰ ਹੋਰਨਾਂ ਲਈ ਵੈਬਕਾਸਟ ਲਿੰਕ ਰਾਹੀਂ ਸਮਾਗਮ ਨਾਲ ਜੁੜਨਾ ਸੁਵਿਧਾਜਨਕ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਦੇ ਸਾਰੇ ਨੁਮਾਇੰਦਿਆਂ ਅਤੇ ਡਿਊਟੀ 'ਤੇ ਮੌਜੂਦ ਅਧਿਕਾਰੀਆਂ ਨੂੰ ਸਕਰੀਨਿੰਗ ਬਾਅਦ ਹੀ ਸਮਾਗਮ ਵਾਲੇ ਸਥਾਨ 'ਤੇ ਜਾਣ ਦਿੱਤਾ ਜਾਵੇਗਾ।