ਕੋਵਿਡ ਦੇ ਮਰੀਜ਼ ਕੈਦੀਆਂ ਦੇ ਇਲਾਜ ਗੁਰਦਾਸਪੁਰ ਤੇ ਮਾਲੇਰਕੋਟਲਾ ਜੇਲ ਵਿਖੇ ਲੈਵਲ-1 ਕੋਵਿਡ ਕੇਅਰ ਸੈਂਟਰ ਬਣਾਏ
ਹੁਣ ਤੱਕ 11,500 ਕੈਦੀਆਂ ਨੂੰ ਪੈਰੋਲ 'ਤੇ ਛੱਡਿਆ
ਚੰਡੀਗੜ, 01 ਅਗਸਤ 2020: ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਕੈਦੀਆਂ ਲਈ 6 ਜੇਲ•ਾਂ ਨੂੰ ਵਿਸ਼ੇਸ਼ ਜੇਲ•ਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੋ ਹੋਰ ਜੇਲ•ਾਂ ਨੂੰ ਕੋਵਿਡ ਦੇ ਮਰੀਜ਼ ਕੈਦੀਆਂ ਦੇ ਇਲਾਜ ਲਈ ਲੈਵਲ-1 ਕੋਵਿਡ ਕੇਅਰ ਸੈਂਟਰ ਵਜੋਂ ਐਲਾਨ ਦਿੱਤਾ ਹੈ। ਇਹ ਖੁਲਾਸਾ ਜੇਲ• ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ।
ਸ. ਰੰਧਾਵਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਮਿਸ਼ਨ ਫਤਹਿ' ਮੁਹਿੰਮ ਤਹਿਤ ਜੇਲ• ਵਿਭਾਗ ਨੇ ਵੀ ਪੂਰੀ ਕਮਰ ਕਸੀ ਹੋਈ ਹੈ। ਉਨ•ਾਂ ਕਿਹਾ ਕਿ ਪੰਜਾਬ ਵਿੱਚ ਛੇ ਜੇਲ•ਾਂ ਨੂੰ ਨਵੇਂ ਕੈਦੀਆਂ ਲਈ ਏਕਾਂਤਵਾਸ ਜੇਲ•ਾਂ ਵਿੱਚ ਤਬਦੀਲ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ ਬਰਨਾਲਾ ਤੇ ਪੱਟੀ ਜੇਲ• ਨੂੰ ਏਕਾਂਤਵਾਸ ਜੇਲ•ਾਂ ਵਿੱਚ ਤਬਦੀਲ ਕੀਤਾ ਗਿਆ ਸੀ। ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਬਠਿੰਡਾ, ਪਠਾਨਕੋਟ, ਲੁਧਿਆਣਾ ਤੇ ਮਹਿਲਾ ਜੇਲ• ਲੁਧਿਆਣਾ ਨੂੰ ਵਿਸ਼ੇਸ਼ ਜੇਲ•ਾਂ ਐਲਾਨਦਿਆਂ ਨਵੇਂ ਕੈਦੀਆਂ ਦੇ ਏਕਾਂਤਵਾਸ ਲਈ ਰਾਖਵਾਂ ਰੱਖ ਦਿੱਤਾ ਹੈ।
ਜੇਲ• ਮੰਤਰੀ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਨਵੇਂ ਕੈਦੀ ਨੂੰ ਪਹਿਲਾ ਇਨ•ਾਂ ਜੇਲ•ਾਂ ਵਿੱਚ ਭੇਜਿਆ ਜਾਂਦਾ ਹੈ ਜਿੱਥੇ ਇਨ•ਾਂ ਦੀ ਪੂਰੀ ਸਕਰੀਨਿੰਗ ਤੋਂ ਬਾਅਦ 14 ਦਿਨਾਂ ਦੇ ਏਕਾਂਤਵਾਸ ਉਤੇ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਟੈਸਟਿੰਗ ਕਰਵਾਉਣ ਉਪਰੰਤ ਠੀਕ ਪਾਏ ਜਾਣ ਵਾਲੇ ਕੈਦੀਆਂ ਨੂੰ ਸੰਗਰੂਰ ਜੇਲ• ਭੇਜਿਆ ਜਾਂਦਾ ਹੈ ਜਿੱਥੇ ਉਨ•ਾਂ ਨੂੰ ਇਹਤਿਆਤ ਵਜੋਂ 14 ਦਿਨ ਹੋਰ ਏਕਾਂਤਵਾਸ ਉਤੇ ਰੱਖਿਆ ਜਾਂਦਾ ਹੈ। ਇਸ ਉਪਰੰਤ ਠੀਕ ਕੈਦੀਆਂ ਨੂੰ ਬਾਕੀ ਜੇਲ•ਾਂ ਵਿੱਚ ਸਮਰੱਥਾ ਅਨੁਸਾਰ ਸ਼ਿਫਟ ਕੀਤਾ ਜਾਂਦਾ ਹੈ।
ਜੇਲ• ਮੰਤਰੀ ਸ.ਰੰਧਾਵਾ ਨੇ ਦੱਸਿਆ ਕਿ ਪੰਜਾਬ ਦੀਆਂ ਕੁੱਲ 25 ਜੇਲ•ਾਂ ਵਿੱਚ ਇਸ ਵੇਲੇ 23,500 ਕੈਦੀਆਂ ਦੀ ਸਮਰੱਥਾ ਹੈ ਅਤੇ 17,000 ਕੈਦੀ ਜੇਲ•ਾਂ ਵਿੱਚ ਹਨ। ਉਨ•ਾਂ ਕਿਹਾ ਕਿ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਜੇਲ•ਾਂ ਵਿੱਚ ਸਮਾਜਿਕ ਵਿੱਥ ਦਾ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਉਚ ਤਾਕਤੀ ਕਮੇਟੀ ਦੇ ਫੈਸਲੇ ਤੋਂ ਬਾਅਦ ਮਾਰਚ ਤੋਂ ਲੈ ਕੇ ਹੁਣ ਤੱਕ 11,500 ਕੈਦੀਆਂ ਨੂੰ ਪੈਰੋਲ ਉਤੇ ਛੱਡਿਆ ਗਿਆ ਹੈ। ਪੰਜਾਬ ਸਰਕਾਰ ਨੇ ਚੰਗੇ ਆਚਰਣ ਵਾਲੇ ਕੈਦੀਆਂ ਲਈ ਬਣਾਏ ਐਕਟ ਵਿੱਚ ਸੋਧ ਕਰਕੇ ਵੱਧ ਤੋਂ ਵੱਧ ਪੈਰੋਲ ਦਾ ਸਮਾਂ ਵੀ 16 ਹਫਤੇ ਤੋਂ ਵਧਾ ਦਿੱਤਾ ਸੀ। ਉਨ•ਾਂ ਕਿਹਾ ਕਿ 17,000 ਕੈਦੀਆਂ ਵਿੱਚੋਂ 9000 ਕੈਦੀਆਂ ਦਾ ਕੋਵਿਡ ਟੈਸਟ ਕਰਵਾਇਆ ਜਾ ਚੁੱਕਾ ਹੈ ਜਿਨ•ਾਂ ਵਿੱਚੋਂ 150 ਕੈਦੀ ਹੁਣ ਤੱਕ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਨ•ਾਂ ਕੈਦੀਆਂ ਨੂੰ ਇਲਾਜ ਲਈ ਗੁਰਦਾਸਪੁਰ ਤੇ ਮਾਲੇਰਕੋਟਲਾ ਜੇਲ•ਾਂ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ ਜਿਨ•ਾਂ ਨੂੰ ਜੇਲ• ਵਿਭਾਗ ਨੇ ਲੈਵਲ-1 ਕੋਵਿਡ ਕੇਅਰ ਸੈਂਟਰ ਵਿੱਚ ਤਬਦੀਲ ਕੀਤਾ ਹੋਇਆ ਹੈ।