ਫਤਹਿਗੜ੍ਹ ਚੂੜੀਆਂ ਵਿਖੇ ਭਾਜਪਾ ਆਗੂ ਕੇਵਲ ਕ੍ਰਿਸ਼ਨ, ਰਮੇਸ਼ ਕੰਬੋਜ ਅਤੇ ਹੋਰ ਆਹੁਦੇਦਾਰ । ਫੋਟੋ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਗੁਰੂਹਰਸਹਾਏ/ਫ਼ਿਰੋਜ਼ਪੁਰ, 1 ਅਕਤੂਬਰ, 2017 : ਗੁਰਦਾਸਪੁਰ ਲੋਕ ਸਭਾ ਹਲਕਾ ਦੀ ਉਪ ਚੋਣ ਭਾਜਪਾ ਅਕਾਲੀ ਦਲ ਉਮੀਦਵਾਰ ਸਵਰਨ ਸਿੰਘ ਸਲਾਰੀਆ ਸ਼ਾਨਦਾਰ ਫਰਕ ਨਾਲ ਜਿੱਤ ਰਿਹਾ ਹੈ ਜਿਸ ਤੋਂ ਘਬਰਾ ਕੇ ਕਾਂਗਰਸ ਸਰਕਾਰ ਦੇ ਮੰਤਰੀ, ਵਿਧਾਇਕ ਅਤੇ ਹੋਰ ਆਹੁਦਿਆਂ ਝੂਠ ਦਾ ਸਹਾਰਾ ਲੈ ਰਹੇ ਹਨ । ਕਾਂਗਰਸ ਪਾਰਟੀ ਨੇ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਝੂਠੇ ਵਾਅਦਿਆਂ ਦੇ ਦਮ ਤੇ ਵੋਟਰਾਂ ਨੂੰ ਗੁੰਮਰਾਹ ਕਰਕੇ ਪੰਜਾਬ ਅੰਦਰ ਆਪਣੀ ਸਰਕਾਰ ਬਣਾਈ ਹੈ । ਇਹ ਗੱਲ ਜਨਰਲ ਸਕੱਤਰ ਪੰਜਾਬ ਭਾਜਪਾ ਕੇਵਲ ਕ੍ਰਿਸ਼ਨ ਨੇ ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਚੌਹਾਨ ਅਤੇ ਹੋਰ ਆਹੁਦੇਦਾਰਾਂ ਨਾਲ ਮਿਟਿੰਗ ਦੌਰਾਨ ਕਹੀ ।
ਉਹਨਾਂ ਕਿਹਾ ਕਿ ਅੱਜ ਪੰਜਾਬ ਦੀ ਕੈਪਟਨ ਸਰਕਾਰ ਦੇ ਵਾਅਦੇ ਪੂਰੇ ਨਾ ਹੋਣ ਕਾਰਨ ਪੰਜਾਬ ਦੀ ਜਨਤਾ ਇਹਨਾਂ ਨੂੰ ਸਬਕ ਸਿਖਾਉਣ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਸਵਰਨ ਸਿੰਘ ਸਲਾਰੀਆ ਗੁਰਦਾਸਪੁਰ ਦੇ ਲੋਕਾਂ ਦਾ ਪੁਰਾਣਾ ਸਾਥੀ ਅਤੇ ਸਮਾਜ ਸੇਵਕ ਹੈ । ਰਕੇਸ਼ ਭਾਟੀਆ ਜਿਲ੍ਹਾ ਪ੍ਰਧਾਨ, ਰਮੇਸ਼ ਕੰਬੋਜ ਆਗੂ ਫਿਰੋਜ਼ਪੁਰ ਨੇ ਕਿਹਾ ਕਿ ਸਰਹੱਦੀ ਜਿਲ੍ਹਾ ਗੁਰਦਾਸਪੁਰ ਦੇ ਲੋਕਾਂ ਦੀਆਂ ਮੁਸ਼ਕਿਲਾਂ ਕੇਵਲ ਸਥਾਨਕ ਆਗੂ ਹੀ ਸਮਝ ਅਤੇ ਹੱਲ ਕਰਵਾ ਸਕਦਾ ਹੈ । ਇਸ ਸਮੇਂ ਸੁਰਿੰਦਰ ਛਿੰਦੀ ਸੂਬਾ ਕਾਰਜਕਾਰਨੀ ਕਮੇਟੀ ਮੈਂਬਰ,ਗੁਰਦੀਪ ਸਿੰਘ ਗੋਸ਼ਾ ਸੀਨੀਅਰ ਆਗੂ ਲੁਧਿਆਣਾ, ਹਰੀਸ਼ ਅਰੋੜਾ ਮੰਡਲ ਪ੍ਰਧਾਨ, ਰਮੇਸ਼ ਸੋਨੂੰ, ਸੁਰਜੀਤ ਕੰਬੋਜ, ਜਗਦੀਸ਼ ਬੱਟੀ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।