ਉਤਰਾਖੰਡ ਅਤੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ, ਕਿਹਾ : ਦੇਸ਼ 'ਚ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਜਲਦ ਤੋਂ ਜਲਦ ਪ੍ਰੀਕ੍ਰਿਆ ਸ਼ੁਰੂ ਕੀਤੀ ਜਾਵੇ
ਅੰਮ੍ਰਿਤਸਰ, 13 ਅਗਸਤ 2020: ¸ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੇਂਦਰ ਸਰਕਾਰ ਅਤੇ ਉਤਰਾਖੰਡ ਸਰਕਾਰ ਤੋਂ ਹਰਿਦੁਆਰ ਵਿਖੇ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਦੇ ਪੁਨਰ ਨਿਰਮਾਣ ਲਈ ਤੁਰੰਤ ਆਗਿਆ ਦੇਣ ਦੀ ਅਪੀਲ ਕੀਤੀ ਹੈ। ਉਨ•ਾਂ ਨੇ ਕਿਹਾ ਕਿ ਸਿੱਖਾਂ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਯਾਤਰਾ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਫ਼ਿਰ ਤੋਂ ਨਿਰਮਾਣ ਕਰਨਾ ਸਿੱਖਾਂ ਦੀ ਸਭ ਤੋਂ ਪੁਰਾਣੀ ਮੰਗ ਹੈ।
ਪੰਜਾਬ ਭਾਜਪਾ ਦੇ ਸਾਬਕਾ ਮੀਤ ਪ੍ਰਧਾਨ ਤੇ ਰਾਜ ਦੇ ਕਾਰਜਕਾਰੀ ਮੈਂਬਰ ਸ: ਛੀਨਾ ਨੇ ਇੱਥੋਂ ਜਾਰੀ ਇਕ ਪ੍ਰੈਸ ਬਿਆਨ 'ਚ ਕਿਹਾ ਕਿ ਉਥੇ ਇਕ ਗੁਰਦੁਆਰਾ ਸ਼ੁਸੋਭਿਤ ਸੀ, ਜਿਸ ਨੂੰ ਜ਼ਿਲ•ਾ ਪ੍ਰਸ਼ਾਸ਼ਨ ਨੇ ਢਾਹ ਦਿੱਤਾ ਸੀ, ਹੁਣ ਉਥੇ ਇਕ ਛੋਟਾ ਜਿਹਾ ਕਮਰਾ ਮੌਜ਼ੂਦ ਹੈ, ਕਿਉਂਕਿ ਕੁਝ ਸਾਲ ਪਹਿਲਾਂ ਉਕਤ ਅਸਥਾਨ ਨੂੰ ਤੋੜ ਦਿੱਤਾ ਗਿਆ ਸੀ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਸਿੱਖ ਲੰਬੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਸਰਕਾਰਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੇ ਪੁਨਰ ਨਿਰਮਾਣ ਦੀ ਆਗਿਆ ਦੇਵੇ।
ਉਨ•ਾਂ ਨੇ ਅਯੁੱਧਿਆ 'ਚ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਲਈ ਦੁਨੀਆ ਭਰ ਦੇ ਹਿੰਦੂਆਂ ਨੂੰ ਵਧਾਈ ਦਿੱਤੀ। ਉਨ•ਾਂ ਕਿਹਾ ਕਿ ਸ੍ਰੀ ਰਾਮ ਮੰਦਿਰ ਦੀ ਉਸਾਰੀ ਬਹੁਗਿਣਤੀ ਭਾਈਚਾਰੇ ਦੀ ਇੱਛਾ ਮੁਤਾਬਕ ਸੀ ਅਸੀ ਸਿੱਖ ਦੇਸ਼ 'ਚ ਘੱਟਗਿਣਤੀ ਹਾਂ। ਸੁਤੰਤਰਤਾ ਸੰਗਰਾਮ ਦੌਰਾਨ ਅਤੇ ਬਾਅਦ 'ਚ ਕੌਮ ਪ੍ਰਤੀ ਸਾਡੀਆਂ ਕੁਰਬਾਨੀਆਂ ਮਿਸਾਲੀ ਹਨ। ਪਰ ਸਾਡੇ ਧਾਰਮਿਕ ਅਸਥਾਨ ਸੁਰੱਖਿਅਤ ਨਹੀਂ ਲੱਗਦੇ ਹਨ ਅਤੇ ਸ੍ਰੀ ਗਿਆਨ ਗੋਦੜੀ ਗੁਰਦੁਆਰਾ ਇਸ ਦੀ ਇਕ ਉਦਾਹਰਣ ਹੈ। ਮੌਜ਼ੂਦਾ ਸਮੇਂ ਸਿਰਫ਼ ਕੁਝ ਖੰਭੇ ਪੁਰਾਣੀ ਇਮਾਰਤ ਦੇ ਬਚੇ ਹਨ। ਅਸੀ ਸਿੱਖ ਸਿਰਫ਼ ਆਗਿਆ ਚਾਹੁੰਦੇ ਹਾਂ ਅਤੇ ਕਾਰ ਸੇਵਾ ਰਾਹੀਂ ਅਸੀ ਆਪਣੇ ਦਮ 'ਤੇ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਾਂਗੇ।
ਉਨ•ਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਇਸ ਮਾਮਲੇ 'ਚ ਦਖਲਅੰਦਾਜੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਰਾਮ ਮੰਦਿਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਤਾਂ ਇਤਿਹਾਸਕ ਅਸਥਾਨ 'ਤੇ ਸਾਡੇ ਆਪਣੇ ਗੁਰਦੁਆਰੇ ਦਾ ਕਿਉਂ ਨਹੀਂ? ਉਨ•ਾਂ ਨੇ ਇਸ ਸਬੰਧ 'ਚ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਤ੍ਰਿਵਿੰਦਰ ਸਿੰਘ ਰਾਵਤ ਕੋਲੋਂ ਵੀ ਸਹਾਇਤਾ ਦੀ ਅਪੀਲ ਕੀਤੀ।
ਉਚ ਅਧਿਕਾਰੀਆਂ ਤੋਂ ਅਪੀਲ ਕਰਦਿਆਂ ਸ: ਛੀਨਾ ਨੇ ਕਿਹਾ ਕਿ ਉਕਤ ਅਸਥਾਨ 'ਤੇ ਸਿਰਫ਼ ਇਕ ਛੋਟਾ ਜਿਹਾ ਕਮਰਾ ਮੌਜ਼ੂਦ ਹੈ, ਜਿੱਥੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਵਿਵਸਥਾ ਕੀਤੀ ਗਈ ਹੈ, ਨਜ਼ਦੀਕ ਇਕ ਬਜ਼ਾਰ ਹੈ, ਜਿੱਥੋਂ ਜ਼ਮੀਨ ਖ਼ਰੀਦੀ ਜਾ ਸਕਦੀ ਹੈ ਅਤੇ ਸਿੱਖ ਭਾਵਨਾਵਾਂ ਮੁਤਾਬਕ ਇਸ ਗੁਰਦੁਆਰਾ ਸਾਹਿਬ ਨੂੰ ਫ਼ਿਰ ਤੋਂ ਬਣਾਇਆ ਜਾ ਸਕਦਾ ਹੈ। ਉਨ•ਾਂ ਨੇ ਇਸ ਸਬੰਧ 'ਚ ਸਿੱਖਾਂ ਵੱਲੋਂ ਇਕ ਉਚ ਦਸਤਖ਼ਤ ਮੁਹਿੰਮ ਚਲਾਉਣ ਦਾ ਵੀ ਪ੍ਰਸਤਾਵ ਰੱਖਿਆ।
ਸ: ਛੀਨਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਗਿਆਨ ਗੋਦੜੀ (ਗਿਆਨ ਦਾ ਖਜ਼ਾਨਾ) ਸ੍ਰੀ ਗੁਰੂ ਨਾਨਕ ਦੇਵ ਦੀ ਉਦਾਸੀ ਸਮੇਂ ਹਰਿਦੁਆਰ ਯਾਤਰਾ ਨੂੰ ਇਹ ਗੁਰਦੁਆਰਾ ਸਮਰਪਿਤ ਹੈ। ਹਰਿਦੁਆਰ ਵਿਖੇ ਗੰਗਾ ਨਦੀ ਦੇ ਕਿਨਾਰੇ ਹਰਿ ਕੀ ਪਉੜੀ 'ਤੇ ਇਹ ਇਤਿਹਾਸਕ ਅਸਥਾਨ ਸ਼ੁਸੋਭਿਤ ਹੈ। ਇਹ ਠੀਕ ਉਸੇ ਜਗ•ਾ ਸੀ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਨੇ ਪ੍ਰੇਮ ਅਤੇ ਸ਼ਾਂਤੀ ਦਾ ਮਹੱਤਵਪੂਰਨ ਸੰਦੇਸ਼ ਦਿੱਤਾ ਸੀ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸ਼ਾਸ਼ਨ ਅਤੇ ਸਥਾਨਕ ਅਧਿਕਾਰੀਆਂ ਨੇ 1966 'ਚ ਕੁੰਭ ਮੇਲੇ ਲਈ ਇਹ ਜਗ•ਾ ਹਾਸਲ ਕਰ ਲਈ ਸੀ ਅਤੇ ਬਾਅਦ 'ਚ ਹਰਿ ਕੀ ਪਉੜੀ ਨੂੰ ਚੌੜਾ ਕਰਨ ਲਈ ਗੁਰਦੁਆਰਾ ਸਾਹਿਬ ਦਾ ਇਕ ਵੱਡਾ ਹਿੱਸਾ ਢਾਹ ਦਿੱਤਾ ਸੀ। ਉਨ•ਾਂ ਕਿਹਾ ਕਿ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਸਾਹਿਬ ਨੂੰ ਫ਼ਿਰ ਤੋਂ ਬਣਾਇਆ ਜਾਣਾ ਚਾਹੀਦਾ ਹੈ।