ਦੀਪਕ ਜੈਨ
ਜਗਰਾਓਂ, 18 ਅਗਸਤ 2020 - ਦਫਤਰ ਨਗਰ ਕੌਂਸਲ ਜਗਰਾਓ ਵਿਖੇ ਵੱਖ-ਵੱਖ ਮੁਲਾਜ਼ਮ ਯਨੀਅਨ,ਸਫਾਈ ਸੇਵਕ ਯੂਨੀਅਨ,ਨਗਰ ਕੌਂਸਲ ਜਗਰਾਉਂ,ਪੰਜਾਬ ਮਿਊਸਪਲ ਯੂਨੀਅਨ ਸਫਾਈ ਵਿੰਗ,ਪੰਜਾਬ ਮਿਊਂਪਲ ਯੂਨੀਅਨ ਨਗਰ ਕੌਂਸਲ ਜਗਰਾਓ ਵਾਟਰ ਸਪਲਾਈ ਸੀਵਰਜ ਨਗਰ ਕੌਂਸਲ ਜਗਰਾਓ ਵੱਲੋ ਆਪਣੀਆ ਵੱਖ-ਵੱਖ ਮੰਗਾ ਜੋ ਕਿ ਪਿਛਲੇ ਕਈ ਸਾਲਾਂ ਤੋਂ ਲੰਭਿਤ ਪਈਆ ਹਨ ਨੂੰ ਪੂਰਾ ਕਰਵਾਉਣ ਲਈ ਇੱਕ ਰੋਜਾ ਹੜਤਾਲ ਕੀਤੀ ਗਈ। ਇਹ ਹੜਤਾਲ ਪੂਰੇ ਪੰਜਾਬ ਅੰਦਰ ਪੰਜਾਬ ਮਿਊਸਪਲ ਸਰਵਿਸ ਯੂਨੀਅਨ ਵੱਲੋ ਕੀਤੇ ਜਾ ਰਹੇ ਸੰਘਰਸ ਦੇ ਸਮਰਥਨ ਵਿੱਚ ਕੀਤੀ ਗਈ ਹੈ।
ਇਸ ਮੌਕੇ ਤੇ ਬੋਲਦਿਆ ਵੱਖ ਵੱਖ ਯੂਨੀਅਨ ਦੇ ਪ੍ਰਧਾਨਾ ਸ੍ਰੀ ਅਰੁਣ ਕੁਮਾਰ ਗਿੱਲ, ਸ੍ਰੀ ਗਵਰਧਨ, ਸ੍ਰੀ ਵਿਜੈ ਕੁਮਾਰ ਸੈਣੀ, ਸ੍ਰੀ ਮਿਸਰੇ ਵੱਲੋ ਕਿਹਾ ਕਿ ਮੁਲਾਜਮਾ ਦੀ ਕਈ ਜਾਇਜ ਮੰਗ ਦੇ ਬਣਦੇ ਹੱਕ ਕਈ ਸਾਲਾ ਤੋ ਪੈਡਿੰਗ ਪਏ ਹਨ।ਜਿਸ ਸੰਬੰਧੀ ਪੰਜਾਬ ਸਰਕਾਰ ਵੱਲੋ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਮੁਲਾਜਮਾਂ ਦੀਆ ਮੰਗਾ ਨਾ ਮੰਨਣ ਕਰਕੇ ਮੁਲਾਜਮਾ ਵਿੱਚ ਬਹੁਤ ਭਾਰੀ ਰੋਸ ਰੋਸ ਪੈਦਾ ਹੋ ਰਿਹਾ ਹੈ। ਜਿਸ ਕਰਕੇ ਮੁਲਾਜਮਾ ਨੂੰ ਸਰਕਾਰ ਦੇ ਖਿਲਾਫ ਸੰਘਰਸ ਲਈ ਲਾਮਬੰਦ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੁਲਾਜ਼ਮਾ ਦੀਆਂ ਕਈ ਜਾਇਜ਼ ਮੰਗਾ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ,ਡੀ.ਏ ਦਾ ਬਕਾਇਆ,ਪਈਆ ਕਿਸਤਾ ਜਾਰੀ ਕਰਨਾ,ਪੇ ਕਮਿਸਨ ਦੀ ਰਿਪੋਰਟ ਲਾਗੂ ਕਰਨਾ,ਪ੍ਰਫੈਸਨਲ ਟੈਕਸ ਵਾਪਿਸ ਲੈਣ,ਨਵੀ ਪੈਨਸਨ ਸਕੀਮ ਬੰਦ ਕਰਕੇ ਪੁਰਾਣੀ ਪੈਨਸਨ ਸਕੀਮ ਲਾਗੂ ਕਰਨਾ ਕੇਦਰੀ ਪੈਟਰਨ ਤੇ ਤਨਖਾਹ ਦੇਣ ਸੰਬੰਧੀ ਲਾਗੂ ਕੀਤਾ ਗਿਆ ਪੱਤਰ ਵਾਪਿਸ ਲੈਣਾ, ਸਫਾਈ ਕਰਮਚਾਰੀਆ ਨੂੰ ਪੈਨਸਨ ਭੱਤਾ 1000/-ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਸਫਾਈ ਕਰਮਚਾਰੀਆ ਦੀ ਬੇਸਿਕ ਪੇ 30000/- ਰੁਪਏ ਕੀਤੀ ਜਾਵੇ, ਯੋਗਤਾ ਰੱਖਣ ਵਾਲੇ ਸਫਾਈ ਕਰਮਚਾਰੀ, ਦਰਜਾਚਾਰ, ਸੀਵਰਮੈਨ ਮਾਲੀ ਆਦਿ ਨੂੰ ਪੰਜ ਸਾਲ ਦੇ ਤਜਰਬੇ ਤੋ ਬਾਅਦ ਲਾਜਮੀ ਤਰੱਕੀ ਦੇ ਮੋਕੇ ਦਿੱਤੇ ਜਾਣ ਸਮੇਤ ਕਈ ਮੰਗਾ ਲੰਭਿਤ ਹਨ।ਯੂਨੀਅਨਾ ਦੇ ਨੁਮਾਇੰਦਾ ਵੱਲੋ ਕਿਹਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋ ਜਲਦੀ ਹੀ ਮੁਲਾਜਮਾ ਦੀਆ ਜਾਇਜ ਮੰਗਾ ਪ੍ਰਵਾਨ ਨਹੀ ਕੀਤੀਆ ਗਈਆ ਤਾ ਇਹ ਸੰਘਰਸ ਨੂੰ ਆਉਣ ਵਾਲੇ ਸਮੇ ਵਿੱਚ ਹੋਰ ਵੀ ਤਿੱਖਾ ਕੀਤਾ ਜਾਵੇਗਾ ਇਸ ਮੋਕੇ ਉਕਤ ਤੋ ਇਲਾਵਾ ਸ੍ਰੀ ਸੁਤੰਤਰ ਗਿੱਲ, ਸ੍ਰੀ ਰਾਜ ਕੁਮਾਰ, ਸ੍ਰੀ ਰਜਿੰਦਰ ਕੁਮਾਰ, ਸ੍ਰੀ ਬਲਵੀਰ ਕੁਮਾਰ, ਸ੍ਰੀ ਪ੍ਰਦੀਪ ਕੁਮਾਰ, ਸ੍ਰੀਮਤੀ ਆਸਾ ਸ੍ਰੀਮਤੀ ਨੀਨਾ, ਸ੍ਰੀਮਤੀ ਰੀਟਾ,ਸ੍ਰੀ ਰਣਧੀਰ ਕੁਮਾਰ, ਸ੍ਰੀ ਰਾਜ ਕੁਮਾਰ, ਸ੍ਰੀ ਬੁੱਧ, ਸ੍ਰੀ ਦੀਪਕ, ਸ੍ਰੀ ਭੂਸਨ ਗਿੱਲ, ਸ੍ਰੀ ਲਖਵੀਰ ਸਿੰਘ, ਸ੍ਰੀ ਗੁਰਮੀਤ, ਸ੍ਰੀ ਜੋਗਿੰਦਰ ਸਿੰਘ, ਸ੍ਰੀ ਵਿਸਾਲ ਟੰਡਨ, ਸ੍ਰੀ ਮਨਦੀਪ ਸਿੰਘ ਝੱਜ, ਸ੍ਰੀ ਹਰਪ੍ਰੀਤ ਜਨੇਤਪੁਰੀਆ, ਸ੍ਰੀ ਹੁਕਮਪਾਲ, ਸ੍ਰੀ ਹਰੀਸ ਕੁਮਾਰ, ਸ੍ਰੀ ਜਤਿੰਦਰਪਾਲ, ਸ੍ਰੀ ਸਿਆਮ ਕੁਮਾਰ, ਸ੍ਰੀ ਰਣਜੀਤ ਸਿੰਘ, ਸ੍ਰੀ ਰਕੇਸ ਕੁਮਾਰ, ਸ੍ਰੀ ਜਗਸੀਰ ਸਿੰਘ, ਸ੍ਰੀ ਮੇਜਰ ਕੁਮਾਰ, ਸ੍ਰੀ ਦਵਿੰਦਰ ਸਿੰਘ, ਸ੍ਰੀਮਤੀ ਨਵਜੀਤ ਕੌਰ, ਸ੍ਰੀਮਤੀ ਕੁਲਦੀਪ ਕੌਰ, ਮਿਸ ਗਗਨਦੀਪ, ਮਿਸ ਰਮਨਦੀਪ ਕੌਰ ਸ੍ਰੀ ਹਰਦੀਪ ਢਿੱਲੋ, ਸ੍ਰੀ ਬੇਅੰਤ ਸਿੰਘ ਗਰਚਾ, ਸ੍ਰੀ ਹੀਰਾ ਸਿੰਘ, ਸ੍ਰੀ ਜਸਪ੍ਰੀਤ ਸਿੰਘ, ਸ੍ਰੀ ਮਨੀਸ ਕੁਮਾਰ, ਸ੍ਰੀ ਰਵੀ ਰੰਜਨ, ਸ੍ਰੀ ਰੋਹਿਤ ਅਤੇ ਸਮੂਹ ਮੁਲਾਜਮ ਹਾਜਰ ਸਨ।