ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 2020: ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜਿਲਾ ਪਟਿਆਲਾ ਵੱਲੋਂ ਲਾਇਆ ਪੱਕਾ ਮੋਰਚਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਅਤੇ ਹਰਪ੍ਰੀਤ ਸਿੰਘ ਲੋਚਮਾ, ਹੁਸ਼ਿਆਰ ਸਿੰਘ ਲਾਛੜੂ ਕਲਾਂ ਦੀ ਪ੍ਰਧਾਨਗੀ ਹੇਠ ਪੰਜਵੇਂ ਦਿਨ ਦੀ ਜਾਰੀ ਰਿਹਾ ਵਣ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ ਜਦੋਂ ਜੰਗਲਾਤ ਵਰਕਰਾਂ ਨੂੰ 4 ਮਹੀਨੇ ਤੋਂ ਰੁੱਕੀਆਂ ਤਨਖਾਹਾਂ ਨਹੀਂ ਦਿੱਤੀਆਂ ਅਤੇ ਰੇਂਜ ਰਾਜਪੁਰਾ ਵਿੱਚ 22 ਵਰਕਰਾਂ ਦੇ ਕੀਤੇ ਕੰਮ ਦੀਆਂ ਸਾਲ 2017 ਅਤੇ 2018 ਦੀਆਂ ਰੁਕੀਆਂ ਤਨਖਾਹਾਂ ਨਹੀਂ ਦਿੱਤੀਆਂ। ਜਿਸ ਦੇ ਵਿਭਾਗ ਦੇ ਬਲਜੀਤ ਸਿੰਘ ਵਣ ਰੇਂਜ ਅਫਸਰ ਰਾਜਪੁਰਾ ਨੇ ਬੀਤੀ ਬੱਜਣ ਦੇ 10 ਲੱਖ ਦੇ ਜਾਅਲੀ ਬਿੱਲ ਬਣਾਕੇ ਫੰਡਾਂ ਨੂੰ ਵੱਡੇ ਪੱਧਰ ਤੇ ਦੁਰ ਵਰਤੋ ਕੀਤੀ ਗਈ ਅਤੇ ਨਵੀਆਂ ਅਤੇ ਪੁਰਾਣੀਆਂ ਪਲਾਟੇਸ਼ਨਾਂ ਦਾ ਬਹੁਤ ਮਾੜਾ ਹਾਲ ਹੈ। ਜਿਸ ਦੀ ਉੱਚ ਅਧਿਕਾਰੀਆਂ ਦੇ ਬੀ.ਡੀ.ਓ. ਰਾਹੀਂ ਧਿਆਨ ਵਿੱਚ ਲਿਆਂਦਾ ਗਿਆ। ਜਿਸ ਕਰਕੇ ਵਿਭਾਗ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਵਣ ਰੇਂਜ ਅਫਸਰ ਖਿਲਾਫ ਬਣਦੀ ਕੋਈ ਕਾਰਵਾਈ ਨਹੀਂ ਕੀਤੀ ਗਈ, ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਤੇ ਘਰਾਂ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਲ ਹੈ ਅਤੇ ਤਿੰਨ ਸਾਲ ਸੇਵਾ ਕਰਨ ਵਾਲਾ ਵਰਕਰ ਨੂੰ ਬਿਨਾਂ ਸ਼ਰਤ ਰੈਗੂਲਰ ਕਰਨ ਕੋਵਿਡ—19 ਦਾ ਮੁਕਾਬਲਾ ਕਰਨ ਲਈ ਵਰਕਰਾਂ ਨੂੰ ਬਣਦੇ ਲਾਭ ਦਿੱਤੇ ਜਾਣ 4900 ਵਰਕਰਾਂ ਨੂੰ ਕੰਮ ਦੇਣਾ ਯਕੀਨੀ ਬਣਾਇਆ ਜਾਵੇ। ਵਿਭਾਗ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਠੱਲ ਪਾਈ ਜਾਵੇ ਅਤੇ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ਦਾ ਸੁਧਾਰ ਹੋ ਸਕੇ ਜੇਕਰ ਵਰਕਰਾਂ ਦੀਆਂ 4 ਮਹੀਨੇ ਤੋਂ ਰੁੱਕੀਆਂ ਤਨਖਾਹਾਂ ਤੇ ਹੋਰ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਵਣ ਮੰਡਲ ਅਫਸਰ ਤੇ ਪੰਜਾਬ ਸਰਕਾਰ ਕੈਪਟਨ ਦੀ ਹੋਵੇਗੀ। ਹਾਜਰ ਸਾਥੀ ਸਤਨਾਮ ਸਿੰਘ, ਬਚਨ ਸਿੰਘ, ਪ੍ਰੇਮ ਚੰਦ ਆਦਿ ਹਾਜਰ ਸਨ।