← ਪਿਛੇ ਪਰਤੋ
ਹਰੀਸ਼ ਕਾਲੜਾ ਰੂਪਨਗਰ 03 ਅਗਸਤ 2020 : ਸ਼੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਅੱਜ 10 ਹਜ਼ਾਰ ਰੁਪਏ ਦਾ ਚੈੱਕ ਸਰਕਾਰੀ ਵਿੱਤੀ ਮਦਦ ਵਜੋਂ ਸ਼੍ਰੀਮਤੀ ਰਜਨੀ ਨੂੰ ਸੌਪਿਆ ਗਿਆ । ਇਹ ਰਾਹਤ ਰਾਸ਼ੀ ਸੀ.ਐਮ. ਰਲੀਫ ਫੰਡ ਵਿਚੋਂ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼੍ਰੀਮਤੀ ਰਜਨੀ ਜਿਸ ਦੇ ਪਤੀ ਮਹਾਂਵੀਰ ਪਿੰਡ ਦੜੋਲੀ ਉਪਰਲੀ ਤਹਿਸੀਲ ਨੰਗਲ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਵਿੱਤੀ ਹਾਲਤ ਖਰਾਬ ਹੋਣ ਕਾਰਨ ਸਰਕਾਰ ਵੱਲੋਂ ਮਨਜ਼ੂਰ ਕੀਤੀ 10 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦੀ ਰਕਮ ਮੁੱਖ ਮੰਤਰੀ ਦਫਤਰ ਚੰਡੀਗੜ੍ਹ ਤੋਂ ਪ੍ਰਾਪਤ ਹੋਈ ਸੀ। ਰਾਹਤ ਰਾਸ਼ੀ ਦਾ ਚੈੱਕ ਅੱਜ ਡਿਪਟੀ ਕਮਿਸ਼ਨਰ ਨੇ ਸ਼੍ਰੀਮਤੀ ਰਜਨੀ ਨੂੰ ਸੌਪ ਦਿੱਤਾ ।
Total Responses : 267