ਸਟ੍ਰੀਟ ਵੈਂਡਰਜ਼ ਲਈ ਸ਼ਹਿਰ ਵਿੱਚ ਦੋ ਸਾਇਟਾਂ ਹੋਣਗੀਆਂ ਤਿਆਰ
ਸਟ੍ਰੀਟ ਵੈਂਡਰਾਂ ਨੂੰ ਦਿੱਤਾ ਜਾਵੇਗਾ ਅਸਾਨ ਕਿਸ਼ਤਾਂ ਤੇ 10,000/- ਰੁਪਏ ਤੱਕ ਦਾ ਲੋਨ
ਡੇਰਾਬਸੀ 13 ਅਗਸਤ 2020: ਦਫਤਰ ਨਗਰ ਕੌਂਸਲ ਡੇਰਾਬਸੀ ਵੱਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਅਨ ਲਾਈਨ ਸੇਵਾਵਾਂ ਸ਼ੁਰੂ ਕੀਤੀਆਂ ਹਨ I ਇਹ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫਸਰ ਨਗਰ ਕੌਸਲ ਡੇਰਾਬਸੀ ਜਗਜੀਤ ਸਿੰਘ ਜੱਜ ਨੇ ਦੱਸਿਆ ਕਿ ਨਗਰ ਕੌਸਲ ਦੀ ਹਦੂਦ ਅੰਦਰ ਬਣ ਰਹੀਆਂ ਇਮਾਰਤਾਂ ਦੇ ਨਕਸ਼ਿਆਂ ਦੀ ਮਨਜ਼ੂਰੀ ਸਾਲ 2019-20 ਤੋਂ ਅਨ ਲਾਇਨ ਨਕਸ਼ੇ ਈ ਪੋਰਟਲ ਰਾਹੀਂ ਕੀਤੀ ਜਾ ਰਹੀ ਹੈ I ਉਨ੍ਹਾਂ ਦੱਸਿਆ ਕਿ ਹੁਣ ਅਣ ਅਧਿਕਾਰਿਤ ਕਲੌਨੀਆਂ ਦੇ ਪਲਾਟਾਂ ਦੀ ਰੈਗੂਲਰਾਈਜੇਸ਼ਨ ਸਬੰਧੀ ਸਰਟੀਫਿਕੇਟ ਕੋਈ ਇਤਰਾਜ਼ ਨਹੀਂ (ਐਨ.ਓ.ਸੀ), ਚੇਂਜ ਆਫ ਲੈਂਡ ਯੂਜਿਸ (ਸੀ.ਐਲ.ਯੂ), ਜੋਨ ਪਲਾਨ, ਲੇ ਆਊਟ, ਟੈਲੀ ਕਾਮਨੀਕੇਸ਼ਨ ਟਾਵਰ ਦੀ ਪ੍ਰਵਾਨਗੀ ਵੀ ਆਨ ਲਾਈਨ ਸ਼ੁਰੂ ਕਰ ਦਿੱਤੀ ਗਈ ਹੈ I ਕਾਰਜ ਸਾਧਕ ਅਫਸਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਕਤ ਸਾਰੀਆਂ ਸੇਵਾਵਾਂ ਆਨ ਲਾਈਨਿ ਪ੍ਰਕਿਰਿਆ ਰਾਹੀਂ ਦਿੱਤੀਆਂ ਜਾਣਗੀਆਂ ਇਸ ਲਈ ਦਫਤਰ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਹੈ ਸਹਿਰ ਨਿਵਾਸੀ ਸਹੂਲਤਾਂ ਪ੍ਰਾਪਤ ਕਰਨ ਲਈ ਆਨ ਲਾਈਨ ਪ੍ਰੀਕਿਆ ਰਾਹੀਂ ਸਹੂਲਤਾਂ ਪ੍ਰਾਪਤ ਕਰਨ ਨੂੰ ਤਰਹੀਜ ਦੇਣ I
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਡੇਰਾਬਸੀ ਸ਼ਹਿਰ ਵਿੱਚੋਂ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਵੱਖ ਵੱਖ ਸੜਕਾਂ ਬਜ਼ਾਰਾਂ ਵਿੱਚ ਫਲ੍ਹਾਂ, ਸਬਜ਼ੀਆਂ ਆਦਿ ਦੀਆਂ ਰੇਹੜੀਆਂ ਲਗਾਉਣ ਵਾਲੇ ਵਿਆਕਤੀਆਂ ਨੂੰ ਸਟ੍ਰੀਟ ਵੈਂਡਰਜ਼ ਐਕਟ-2014 ਦੇ ਤਹਿਤ ਜਗ੍ਹਾ ਦੇਣ ਲਈ ਨਗਰ ਕੌਸਲ ਡੇਰਾਬਸੀ ਵੱਲੋਂ ਦੋ ਸਾਈਟਾ ਤਿਆਰ ਕੀਤੀਆਂ ਜਾ ਰਹੀਆਂ ਹਨI ਇਕ ਸਾਈਟ ਰਾਮਲੀਲਾ ਗਰਾਉਂਡ ਅਤੇ ਦੂਜੀ ਫਾਇਰ ਬ੍ਰਿਗੇਡ ਦਫਤਰ ਨੇੜੇ ਹੈI ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਇਟਾਂ ਨੂੰ ਤਿਆਰ ਕਰਕੇ ਰੇਹੜੀ-ਫੜ੍ਹੀ ਵਾਲਿਆਂ ਨੂੰ ਜਗ੍ਹਾ ਅਲਾਟ ਕੀਤੀ ਜਾਵੇਗੀ ਅਤੇ ਇਥੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆ ਜਾਣਗੀਆਂ I ਇਨ੍ਹਾਂ ਦੋ ਸਾਈਟਾਂ ਤੇ ਰੇੜੀਆਂ ਫੜ੍ਹੀਆਂ ਲਗਾਉਣ ਨਾਲ ਸ਼ਹਿਰ ਵਿਚੋਂ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ I
ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਾਰਨ ਲਾਕ ਡਾਊਨ/ਕਰਫਿਊ ਦੌਰਾਨ ਰੇਹੜੀ ਫੜੀ ਵਾਲਿਆਂ ਦਾ ਕੰਮ ਕਾਜ ਠੱਪ ਹੋ ਜਾਣ ਕਾਰਨ ਪੀ.ਐਮ ਸਵੈਨਿਧੀ ਯੋਜਨਾ ਤਹਿਤ 10,000/-ਰੁਪਏ ਦਾ ਲੋਨ ਪ੍ਰਤੀ ਸਟ੍ਰੀਟ ਵੈਂਡਰ ਨੂੰ ਅਸਾਨ ਕਿਸਤਾਂ ਤੇ ਦਿੱਤਾ ਜਾਵੇਗਾ I ਉਨ੍ਹਾਂ ਦੱਸਿਆ ਕਿ ਸਮੇਂ ਸਿਰ ਲੋਨ ਚੁਕਾਉਣ ਵਾਲੇ ਨੂੰ 7% ਸਲਾਨਾ ਵਿਆਜ ਸਬਸਿਡੀ ਦੇ ਤੌਰ ਤੇ ਵਾਪਸ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕੀਤਾ ਜਾਵੇਗਾ I ਇਸ ਸਕੀਮ ਤਹਿਤ ਲੋਨ ਨਿਰਧਾਰਤ ਸਮੇਂ ਤੋਂ ਪਹਿਲਾਂ ਵੀ ਵਾਪਸ ਕੀਤਾ ਜਾ ਸਕਦਾ ਹੈ ਜਿਸ ਦਾ ਹੋਰ ਲੋਨ ਲੈਣ ਸਮੇਂ ਫਾਇਦਾ ਹੁੰਦਾ ਹੈI ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਲੋਨ ਲੈਣ ਵਾਲੇ ਵਿਆਕਤੀ ਦਫਤਰ ਨਗਰ ਕੌਸਲ ਡੇਰਾਬਸੀ ਵਿਖੇ ਆਪਣੀ ਦਰਖਾਸਤ ਜਮ੍ਹਾਂ ਕਰਵਾ ਸਕਦੇ ਹਨ I