ਮਨਪ੍ਰੀਤ ਸਿੰਘ ਜੱਸੀ
ਅਟਾਰੀ, 10 ਅਗਸਤ 2020 : ਕੋਰੋਨਾ ਮਹਾਂਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਦੇ ਚੱਲਦਿਆਂ ਸੈਂਕੜੇ ਭਾਰਤੀ ਨਾਗਰਿਕ ਪਾਕਿਸਤਾਨ ਵਿਚ ਫਸ ਗਏ ਸਨ।। ਜਿਨ•ਾਂ ਵਿਚੋਂ 700 ਦੇ ਕਰੀਬ ਭਾਰਤੀ ਨਾਗਰਿਕ ਪਹਿਲਾਂ ਤਿੰਨ ਪੜਾਵਾਂ ਵਿਚ ਭਾਰਤ ਪਹੁੰਚ ਚੁੱਕੇ ਹਨ, ਰਹਿੰਦੇ 118 ਭਾਰਤੀਆਂ ਵਿਚੋਂ 70 ਦੇ ਕਰੀਬ ਨਾਗਰਿਕ ਅਟਾਰੀ ਵਾਘਾ ਸਰਹੱਦ ਪਹੁੰਚ ਚੁੱਕੇ ਹਨ, ਜਿਨ•ਾਂ ਦੀ ਜਾਂਚ ਪੜਤਾਲ ਐੱਸ ਡੀ ਐੱਮ ਮੇਜਰ ਸ਼ਿਵਰਾਜ ਸਿੰਘ ਬੱਲ , ਡੀਐੱਸਪੀ ਗੁਰਪ੍ਰਤਾਪ ਸਿੰਘ, ਏਡੀਓ ਤੇਜਬੀਰ ਸਿੰਘ ਭੰਗੂ, ਜਸਪਾਲ ਸਿੰਘ ਬੱਲ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ, ਇਸ ਉਪਰੰਤ ਉਨ•ਾਂ ਨੂੰ ਮੈਰੀਟੋਰੀਅਸ ਸਕੂਲ ਅਤੇ ਕੁਝ ਨੂੰ ਓੁਹਨਾ ਦੇ ਗ੍ਰਹਿ ਰਾਜ ਵਿਸ਼ੇਸ਼ ਬੱਸਾਂ ਰਾਹੀਂ ਭੇਜਿਆ ਜਾ ਰਿਹਾ ਹੈ।