ਵਾਰਡ ਨੰ:12 ਵਿਚ ਵਾਤਾਵਰਣ-1 ਪ੍ਰੋਗਰਾਮ ਅਧੀਨ ਖਰਚੇ ਜਾ ਰਹੇ ਹਨ 7.50 ਲੱਖ ਰੁਪਏ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 03 ਅਗਸਤ 2020: ਕਰੋਨਾ ਮਹਾਂਮਾਰੀ ਦੋਰਾਨ ਜਿੱਥੇ ਸੰਕਰਮਣ ਨੂੰ ਫੈਲਣ ਤੋ ਰੋਕਣ ਲਈ ਨਗਰ ਕੋਂਸਲ ਵਲੋਂ ਸ਼ਹਿਰ ਦੀ ਸਾਫ ਸਫਾਈ, ਸੈਨੇਟਾਈਜੇਸ਼ਨ ਆਦਿ ਦਾ ਕੰਮ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ। ਉਥੇ ਵਿਕਾਸ ਦੀ ਗੱਡੀ ਮੁੜ ਲੀਹ ਤੇ ਲਿਆਉਣ ਲਈ ਵਿਕਾਸ ਕਾਰਜ ਵੀ ਸੁਰੂ ਕਰਵਾ ਦਿੱਤੇ ਹਨ ਤਾਂ ਜ਼ੋ ਸ਼ਹਿਰਾਂ ਦੇ ਲੋਕਾਂ ਨੂੰ ਸਾਰੀਆਂ ਢੁਕਵੀਆਂ ਬੁਨਿਆਦੀ ਸਹੂਲਤਾਂ ਮਿਲ ਸਕਣ।
ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਵਿਕਾਸ ਉੱਪਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁੜ ਨਵੀਆਂ ਗਾਈਡਲਾਈਨਜ਼ ਨਾਲ ਸ਼ਹਿਰਾਂ ਵਿਚ ਵਿਕਾਸ ਕਾਰਜ ਸੁਰੂ ਕਰਵਾਉਣ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੋਸਲ ਦੀ ਪ੍ਰਬੰਧਕ ਮੈਡਮ ਕਨੂੰ ਗਰਗ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਚ ਵਿਕਾਸ ਕਾਰਜ ਵੀ ਸੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਵਾਰਡ ਨੰ:12 ਵਿਚ ਸਮਸ਼ਾਨ ਘਾਟ ਦੇ ਨੇੜੇ ਵਾਤਾਵਰਣ ਪ੍ਰੋੰਗਰਾਮ-1 ਅਧੀਨ 7.50 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਸ਼ਹਿਰ ਵਿਚ ਹੋਰ ਬਹੁਤ ਸਾਰੇ ਵਿਕਾਸ ਦੇ ਕੰਮ ਸੁਰੂ ਹੋ ਜਾਣਗੇ।
ਸ੍ਰੀ ਉੱਪਲ ਨੇ ਹੋਰ ਦੱਸਿਆ ਕਿ ਸ਼ਹਿਰ ਦੀ ਸਵੱਛਤਾ, ਵਾਤਾਵਰਣ ਅਤੇ ਪਾਉਣ ਪਾਣੀ ਦੀ ਸਾਂਭ ਸੰਭਾਲ, ਗੰਦੇ ਪਾਣੀ ਦੀ ਨਿਕਾਸੀ ਅਤੇ ਗੰਦਗੀ ਦੇ ਢੇਰ ਚੁੱਕਣ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਤਾਂ ਜ਼ੋ ਲੋਕਾਂ ਨੂੰ ਸਵੱਛ ਵਾਤਾਵਰਣ ਮਿਲ ਸਕੇ।ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੇਦਾਰੀ ਨਾਲ ਹੀ ਇਹ ਸੰਭਵ ਹੈ।