ਜੀ ਐਸ ਪੰਨੂ
ਪਟਿਆਲਾ 10 ਅਗਸਤ 2020 : ਜ਼ਿਲ੍ਹੇ ਵਿਚ 248 ਕੋਵਿਡ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1100 ਦੇ ਕਰੀਬ ਰਿਪੋਰਟਾਂਵਿਚੋ 248 ਕੋਵਿਡ ਪਾਜ਼ਿਟਿਵ ਪਾਏ ਗਏ ਹਨ।ਜਿਹਨਾਂ ਵਿਚੋਦੋ ਪਾਜ਼ਿਟਿਵ ਕੇਸਾਂ ਸੂਚਨਾ ਸਿਵਲ ਸਰਜਨ ਸੰਗਰੂਰ, ਦੋ ਮੁਹਾਲੀ, ਦੋ ਗੁਰੁ ਗਰਾਮ ( ਨਵੀ ਦਿੱਲੀ),ਇੱਕ ਲੁਧਿਆਣਾ ਅਤੇ ਇੱਕ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ 2977 ਹੋ ਗਈ ਹੈ। ਅੱਜ ਜਿਲੇ ਦੇ 85 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।
ਪਾਜ਼ਿਟਿਵ ਕੇਸਾਂ ਵਿੱਚੋਂ 54 ਪਾਜ਼ਿਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 1808 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1115 ਹੈ।
ਪਾਜ਼ਿਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 248 ਕੇਸਾਂ ਵਿਚੋ 122 ਪਟਿਆਲਾ ਸ਼ਹਿਰ, 24 ਨਾਭਾ, 27 ਰਾਜਪੁਰਾ, 12 ਸਮਾਣਾ, 05 ਪਾਤੜਾਂ, 02 ਸਨੋਰ ਅਤੇ 56 ਵੱਖ ਵੱਖ ਪਿੰਡਾਂ ਤੋਂ ਹਨ।
ਇਹਨਾਂ ਵਿਚੋਂ 76 ਪਾਜ਼ਿਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ਿਟਿਵ ਪਾਏ ਗਏ ਹਨ, 137 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ,31 ਕੰਟੈਨਮੈਂਟ ਜੋਨਾਂ ਵਿਚੋ ਲਏ ਸੈਂਪਲਾ,ਤਿੰਨ ਬਾਹਰੀ ਰਾਜਾ ਅਤੇ ਇੱਕ ਵਿਦੇਸ਼ ਤੋਂ ਆਉਣ ਨਾਲ ਸਬੰਧਤ ਹਨ।
ਪਟਿਆਲਾ ਦੇ ਗੁਰੂ ਨਾਨਕ ਨਗਰ ਤੋਂ 9, ਰਤਨ ਨਗਰ, ਅਨੰਦ ਨਗਰ ਏ, ਖਾਲਸਾ ਕਾਲਜ ਕਲੋਨੀ, ਅਰਬਨ ਅਸਟੇਟ ਫੇਜ ਇੱਕ ਤੋਂ ਪੰਜ-ਪੰਜ, ਗੁਰਬਖਸ਼ ਕਲੋਨੀ, ਤ੍ਰਿਪੜੀ ਟਾਉਨ ਤੋਂ ਚਾਰ- ਚਾਰ, ਅਨੰਦ ਨਗਰ ਬੀ, ਘਾਸ ਮੰਡੀ, ਰਣਜੀਤ ਨਗਰ ਤੋਂ ਤਿੰਨ- ਤਿੰਨ, ਡਿਫੈਨਸ ਕਲੋਨੀ, ਏਕਤਾ ਵਿਹਾਰ, ਪ੍ਰੋਫੈਸਰ ਕਲੋਨੀ, ਰਸੂਲਪੂਰ ਸੈਦਾ, ਅਰੋੜਾ ਸਟਰੀਟ, ਉਪਕਾਰ ਨਗਰ, ਪੁਲਿਸ ਲਾਈਨ, ਦੀਪ ਨਗਰ, ਬਲੋਸਮ ਐਨਕਲੇਵ, ਨਿਉ ਗਰੀਨ ਪਾਰਕ ਕਲੋਨੀ, ਜੁਝਾਰ ਨਗਰ, ਰੋਇਲ ਐਨਕਲੇਵ, ਬਾਬੂ ਸਿੰਘ ਕਲੋਨੀ, 22 ਨੰਬਰ ਫਾਟਕ, ਮਜੀਠੀਆਂ ਐਨਕਲੇਵ, ਭਾਨ ਕਲੋਨੀ, ਅਜੀਤ ਨਗਰ ਤੋਂ ਦੋ-ਦੋ, ਰਿਸ਼ੀ ਕਲੋਨੀ, ਪ੍ਰੇਮ ਨਗਰ, ਬਿੰਦਰਾ ਕਲੋਨੀ, ਫੁਲਕੀਆਂ ਐਨਕਲੇਵ, ਖਾਲਸਾ ਮੁਹੱਲਾ, ਮਾਰਕਲ ਕਲੋਨੀ, ਤੇਜ ਬਾਗ ਕਲੋਨੀ, ਆਫੀਸਰ ਕਲੋਨੀ, ਪੁਰਾਨੀ ਘਾਸ ਮੰਡੀ, ਐਸ.ਬੀ.ਆਈ, ਧਾਮੋ ਮਾਜਰਾ , ਡੀ. ਐਮ.ਡਬਲਿਉ, ਜੰਡ ਸਟਰੀਟ, ਸੰਤ ਅਤਰ ਸਿੰਘ ਕਲੋਨੀ, ਸਨੋਰੀ ਅੱਡਾ, ਐਨ.ਆਈ.ਐਸ, ਏਗਮ ਮਾਜਰਾ, ਮਾਡਲ ਟਾਉਨ, ਪ੍ਰੀਤ ਨਗਰ, ਗੁਰਦਰਸ਼ਨ ਕਲੋਨੀ, ਪ੍ਰਤਾਪ ਨਗਰ, ਮਨਜੀਤ ਨਗਰ, ਗਿਆਨ ਕਲੋਨੀ, ਵਿਕਾਸ ਕਲੋਨੀ, ਅਮਨ ਕਲੋਨੀ, ਸਰਕੁਲ਼ਰ ਰੋਡ, ਬਡੁੰਗਰ, ਲਹਿਲ ਕਲੋਨੀ, ਨਿਉ ਆਫੀਸਰ ਕਲੋਨੀ, ਅਰਬਨ ਅਸਟੇਟ ਦੋ,ਢਿਲ਼ੋ ਕਲੋਨੀ, ਦਰਸ਼ਨ ਕਲੋਨੀ, ਡਾਕਟਰ ਹੋਸਟਲ, ਸਰਹੰਦ ਰੋਡ ਆਦਿ ਥਾਂਵਾ ਤੋਂ ਇੱਕ-ਇੱਕ ਕੇਸ, ਨਾਭਾ ਦੇ ਪੁਲਿਸ ਚੌਕੀ ਗਲਵੱਟੀ, ਆਪੋ ਆਪ ਸਟਰੀਟ, ਨਿਉ ਬਸਤੀ ਤੋਂ ਤਿੰਨ-ਤਿੰਨ, ਨਿਉ ਜਿੱਲਾ ਜੇਲ, ਬੱਤਾ ਸਟਰੀਟ ਤੋਂ ਦੋ-ਦੋ, ਪ੍ਰੀਤ ਵਿਹਾਰ, ਹਰੀਦਾਸ ਕਲੋਨੀ, ਬੋੜਾਂ ਗੇਟ, ਤੇਜ ਕਲੋਨੀ, ਗਿਲੀਅਨ ਸਟਰੀਟ, ਵਿਕਾਸ ਕਲੋਨੀ, ਆਸਾ ਰਾਮ ਕਲੋਨੀ, ਸ਼ਿਵਾ ਐਨਕਲੇਵ, ਪੰਡਤ ਗਿਆਨ ਚੰਦ ਸਟਰੀਟ ਆਦਿ ਥਾਂਵਾ ਤੋਂ ਇੱਕ-ਇੱਕ, ਰਾਜਪੁਰਾ ਦੇ ਸਨਾਤਮ ਧਰਮ ਮੰਦਰ ਦੇ ਨਜਦੀਕ ਤੋਂ ਛੇ,ਆਫੀਸਰ ਕਲੋਨੀ ਤੋਂ ਤਿੰਨ, ਨੇੜੇ ਸਿੰਘ ਸਭਾ ਗੁਰੂਦੁਆਰਾ, ਮੇਹਰ ਸਿੰਘ ਕਲੋਨੀ, ਗੋਬਿੰਦ ਨਗਰ ਤੋਂ ਦੋ-ਦੋ, ਵਾਰਡ ਨੰਬਰ 34, ਅਮੀਰ ਕਲੋਨੀ, ਗੁਲਾਬ ਨਗਰ, ਨਿਉ ਆਫੀਸਰ ਕਲੋਨੀ, ਗਉਸ਼ਾਲਾ ਰੋਡ,ਅਜਾਦ ਨਗਰ, ਡਾਲੀਮਾ ਵਿਹਾਰ, ਅਨੰਦ ਕਲੋਨੀ, ਏ.ਪੀ.ਜੈਨ ਹਸਪਤਾਲ ਆਦਿ ਥਾਂਵਾ ਤੋਂ ਇੱਕ-ਇੱਕ , ਸਮਾਣਾ ਦੇ ਘੜਾਮਾ ਪੱਤੀ ਤੋਂ ਚਾਰ,ਵੜੈਚ ਕਲੋਨੀ ਤੋਂ ਤਿੰਨ,ਮੁਹੱਲਾ ਅਮਾਮਗੜ ਤੋਂ ਦੋ-ਦੋੋ, ਮਾਲਕਾਨਾ ਪੱਤੀ, ਜੱਟਾ ਪੱਤੀ, ਕ੍ਰਿਸ਼ਨਾ ਬਸਤੀ ਤੋਂ ਇੱਕ ਇੱਕ, ਪਾਤੜਾਂ ਤੋਂ ਪੰਜ, ਸਨੋਰ ਤੋਂ ਦੋ ਅਤੇ 56 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ 12 ਪੁਲਿਸ ਕਰਮੀ , 7 ਗਰਭਵੱਤੀ ਮਾਂਵਾ ਅਤੇ ਦੋ ਸਿਹਤ ਕਰਮੀ ਵੀ ਸ਼ਾਮਲ ਹਨ।
ਡਾ. ਮਲਹੋਤਰਾ ਨੇਂ ਦੱਸਿਆਂ ਜ਼ਿਲੇ ਵਿੱਚ ਛੇ ਕੋਵਿਡ ਪੋਜ਼ੀਟਿਵ ਮਰੀਜਾਂ ਦੀ ਮੋਤ ਹੋ ਗਈ ਹੈ ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 54 ਹੋ ਗਈ ਹੈ।ਪਹਿਲਾ ਪਟਿਆਲਾ ਦੀ ਜੰਡ ਗੱਲੀ ਵਿਚ ਰਹਿਣ ਵਾਲਾ 67 ਸਾਲਾ ਬਜੁਰਗ ਜੋ ਕਿ ਪੁਰਾਣੀ ਦਿਲ ਅਤੇ ਸ਼ੁਗਰ ਦੀ ਬਿਮਾਰੀ ਨਾਲ ਪੀੜਤ ਹੋਣ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੁਸਰਾ ਪਿੰਡ ਕਰਤਾਰਪੁਰ ਤਹਿਸੀਲ ਦੁਧਨਸਾਧਾ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਹਾਈਪਰਟੈਨਸ਼ਨ ਦਾ ਮਰੀਜ ਸੀ ਅਤੇ ਸਾਹ ਦੀ ਤਕਲੀਫ ਕਰਕੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਹੋਇਆ ਸੀ, ਤੀਸਰਾ ਪਟਿਆਲਾ ਦੇ ਬਾਬਾ ਜੀਵਨ ਸਿੰਘ ਬਸਤੀ ਵਿਚ ਰਹਿਣ ਵਾਲਾ 60 ਸਾਲ ਬਜੁਰਗ ਜੋ ਕਿ ਪੁਰਾਣੀ ਸ਼ੁਗਰ ਅਤੇ ਹਾਰਟ ਦਾ ਮਰੀਜ ਸੀ ਅਤੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਚੋਥਾ ਪਟਿਆਲਾ ਦੇ ਤੋਪਖਾਨਾ ਮੋੜ ਦਾ ਰਹਿਣ ਵਾਲਾ 31 ਸਾਲਾ ਨੋਜਵਾਨ ਜੋ ਕਿ ਬਚਪਨ ਤੋਂ ਸ਼ੁਗਰ ਦਾ ਮਰੀਜ ਹੋਣ ਕਾਰਣ ਕਿਡਨੀ ਦੀਆਂ ਬਿਮਾਰੀਆਂ ਨਾਲ ਪੀੜਤ ਸੀ, ਪਹਿਲਾ ਪਟਿਆਲਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਦ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਪੰਜਵਾ ਕਿਲਾ ਚੋਂਕ ਦਾ ਰਹਿਣ ਵਾਲਾ 70 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਸੀ, ਛੇਵਾਂ ਪਿੰਡ ਚੋਰਾਸੋ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਜੋ ਕਿ ਪੁਰਾਨੀ ਲੀਵਰ ਦੀ ਬਿਮਾਰੀ ਹੋਣ ਕਾਰਣ ਪੀ.ਜੀ.ਆਈ. ਚੰਡੀਗੜ ਚ ਦਾਖਲ ਸੀ, ਦੀ ਵੀ ਅੱਜ ਮੋਤ ਹੋ ਗਈ ਹੈ।
ਉਹਨਾਂ ਕਿਹਾ ਏਰੀਏ ਵਿਚੋਂ ਜਿਆਦਾ ਪਾਜ਼ਿਟਿਵ ਕੇਸ ਆਉਣ ਤੇਂ ਅੱਜ ਜਿਲੇ ਦੇ ਤਿੰਨ ਹੋਰ ਥਾਂਵਾ ਜਿਹਨਾਂ ਵਿੱਚ ਪਟਿਆਲਾ ਸ਼ਹਿਰ ਦੀ ਮਾਰਕਲ ਕਲੋਨੀ ਅਤੇ ਐਮ.ਆਈ.ਜੀ.ਫਲੈਟ(ਅਰਬਨ ਅਸਟੇਟ ਫੇਜ ਇੱਕ) ਅਤੇ ਨਾਭਾ ਦੇ ਨਿਉ ਬਸਤੀ ਏਰੀਏ ਸ਼ਾਮਲ ਹਨ, ਮਾਈਕਰੋਕੰਟੈਨਮੈਂਟ ਲਗਾਈਆਂ ਗਈਆਂ ਹਨ। ਜਿਸ ਨਾਲ ਜਿਲੇ ਵਿਚ ਹੁਣ ਤੱਕ ਲਗਾਈਆਂ ਕੰਟੈਨਮੈਂਟਾ ਦੀ ਗਿਣਤੀ 21 ਹੋ ਗਈ ਹੈ।ਜਿਹਨਾਂ ਵਿੱਚ 20 ਮਾਈਕਰੋ ਕੰਟੈਨਮੈਂਟਾ ਅਤੇ ਇੱਕ ਵੱਡੀ ਕੰਟੈਨਮੈਂਟ ਸ਼ਾਮਲ ਹੈ।
ਉਹਨਾਂ ਦੱਸਿਆ ਕਿ ਨਾਭਾ ਦੇ ਮੋਦੀ ਮਿੱਲ ਏਰੀਏ ਵਿਖੇ ਲਗਾਈ ਮਾਈਕਰੋ ਕੰਟੈਨਮੈਂਟ ਦਾ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋ ਹੋਰ ਨਵੇਂ ਕੇਸ਼ ਨਾ ਆਉਣ ਤੇਂ ਲਗਾਈ ਮਾਈਕਰੋ ਕੰਟੇਨਮੈਂਟ ਹਟਾ ਦਿੱਤੀ ਗਈ ਹੈ।ਉਹਨਾਂ ਫਿਰ ਕੰਟੈਨਮੈਂਟ ਏਰੀਏ ਵਿਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੀ ਕੋਵਿਡ ਸਬੰਧੀ ਜਾਂਚ ਕਰਵਾਉਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।।
ਅੱਜ ਜ਼ਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1231 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 51913 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 2977 ਕੋਵਿਡ ਪੋਜ਼ੀਟਿਵ, 46988 ਨੈਗਟਿਵ ਅਤੇ ਲੱਗਭਗ 1813 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।