ਭਾਵਨਾ ਗੁਪਤਾ, ਗੈਸਟ ਰਿਪੋਰਟਰ
- ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 2577
- ਹੁਣ ਤੱਕ 1681 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ
ਪਟਿਆਲਾ, 8 ਅਗਸਤ 2020 - ਪਟਿਆਲਾ ਜ਼ਿਲ੍ਹੇ ਵਿਚ ਅੱਜ 142 ਕੋਵਿਡ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪ੍ਰਾਪਤ 700 ਦੇ ਕਰੀਬ ਰਿਪੋਰਟਾਂ ਵਿਚੋ 142 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਜਿਹਨਾਂ ਵਿਚੋ ਛੇ ਪਾਜ਼ੀਟਿਵ ਕੇਸਾਂ ਦੀ ਸੂਚਨਾ ਲਧਿਆਣਾ, ਇੱਕ ਪਾਜ਼ੀਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਫਤਿਹਗੜ, ਇੱਕ ਮੁਹਾਲੀ, ਅਤੇ ਇੱਕ ਪੀ.ਜੀ.ਆਈ ਚੰਡੀਗੜ੍ਹ ਤੋਂ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹੇ ਵਿੱਚ ਪਾਜ਼ੀਟਿਵ ਕੇਸਾਂ ਦੀ ਗਿਣਤੀ 2577 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜਿਲ੍ਹੇ ਦੇ 89 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 1681 ਹੋ ਗਈ ਹੈ। ਪਾਜ਼ੀਟਿਵ ਕੇਸਾਂ ਵਿੱਚੋਂ 47 ਪਾਜ਼ੀਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ, 1681 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 849 ਹੈ।
ਪਾਜ਼ੀਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 142 ਕੇਸਾਂ ਵਿਚੋ 66 ਪਟਿਆਲਾ ਸ਼ਹਿਰ, 19 ਨਾਭਾ, 20 ਰਾਜਪੁਰਾ, 08 ਸਮਾਣਾ, ਪਾਤੜਾ ਤੋਂ 03 ਅਤੇ 26 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 58 ਪਾਜ਼ੀਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੀਟਿਵ ਪਾਏ ਗਏ ਹਨ,84 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਨਾਲ ਸਬੰਧਤ ਹਨ।ਪਟਿਆਲਾ ਦੇ ਬਾਜਵਾ ਕਲੋਨੀ ਤੋਂ ਪੰਜ,ਗੁਰੁ ਨਾਨਕ ਨਗਰ, ਸੋਢੀਆਂ ਸਟਰੀਟ ਅਤੇ ਮਾਰਕਲ ਕਲੋਨੀ ਤੋਂ ਚਾਰ-ਚਾਰ, ਗੁਰੁ ਰਾਮ ਦਾਸ ਨਗਰ ਤੋਂ ਤਿੰਨ, ਨਿਉ ਬੱਸਤੀ ਬੰਡੁਗਰ, ਮਹਿੰਦਰਾ ਕੰਪਲੈਕਸ, ਆਫੀਸਰ ਐਨਕਲੇਵ ਫੇਜ 2, ਅਰਬਨ ਅਸਟੇਟ ਫੇਜ 2,ਅਹਲੁਵਾਲੀਆਂ ਸਟਰੀਟ, ਖਾਲਸਾ ਕਾਲਜ ਕਲੋਨੀ, ਕਿੱਲਾ ਚੋਂਕ ਤੋਂ ਦੋ-ਦੋ, ਰਤਨ ਨਗਰ, ਪ੍ਰੇਮ ਨਗਰ, ਖਾਲਸਾ ਮੁੱਹਲਾ, ਦੀਪ ਨਗਰ, ਐਸ.ਬੀ.ਆਈ. ਬੈਂਕ,ਮਜੀਠੀਆ ਐਨਕਲੇਵ, ਮੁੱਹਲਾ ਪ੍ਰੈਮ ਚੰਦ, ਕੱਚਾ ਪਟਿਆਲਾ , ਅਮਨ ਬਾਗ, ਐਸ.ਐਸ.ਟੀ ਨਗਰ, ਲੱਕੜ ਮੰਡੀ, ਰਾਘੋ ਮਾਜਰਾ, ਏਕਤਾ ਨਗਰ, ਹੀਰਾ ਨਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਰੋਜ ਐਵੀਨਿਉ, ਗੁਰਮਤ ਐਨਕਲੇਵ, ਬਰਾਸ ਸਟਰੀਟ, ਅਜਾਦ ਨਗਰ, ਅੰਬੇ ਅਪਾਰਟਮੈਂਟ, ਅਜੀਤ ਨਗਰ, ਭੁਪਿੰਦਰਾ ਰੋਡ, ਪੁਲਿਸ ਲਾਈਨ , ਅਰਬਨ ਅਸਟੇਟ ਫੇਸ 1,ਢਿਲੋ ਕਲੋਨੀ , ਗੁਰਬਖਸ਼ ਕਲੋਨੀ, ਸ਼ਿਵਾਜੀ ਨਗਰ ਤੋਂ ਇੱਕ-ਇੱਕ, ਨਾਭਾ ਦੇ ਹੀਰਾ ਮੱਹਲ ਅਤੇ ਸ਼ਿਵਾ ਐਨਕਲੇਵ ਤੋਂ ਪੰਜ-ਪੰਜ, ਭੱਟਾ ਸਟਰੀਟ ਤੋਂ ਤਿੰਨ, ਮਲੇਨੀਅਨ ਸਟਰੀਟ, ਨਿਉ ਬੱਸਤੀ,ਆਪੋ ਆਪ ਸਟਰੀਟ, ਦੁੱਲਦੀ ਗੇਟ, ਕਰਤਾਰਪੁਰਾ ਮੁਹੱਲਾ, ਈ.ਐਸ.ਆਈ,ਗਿੱਲੀਅਨ ਸਟਰੀਟ ਤੋਂ ਇੱਕ-ਇੱਕ, ਰਾਜਪੁਰਾ ਦੇ ਅਮਰੀਕ ਕਲੋਨੀ ਤੋਂ ਸੱਤ, ਦਸ਼ਮੇਸ਼ ਕਲੋਨੀ ਤੋਂ ਤਿੰਨ, ਨੇੜੇ ਐਨ.ਟੀ.ਸੀ ਸਕੂਲ, ਗੁਰੂ ਨਾਨਕ ਨਗਰ, ਮਹਿੰਦਰਾ ਗੰਜ, ਅਨੰਦ ਕਲੋਨੀ, ਕੇ.ਐਸ.ਐਮ.ਰੋਡ, ਰਾਜਪੁਰਾ, ਦੁਰਗਾ ਮੰਦਰ, ਪੁਰਾਣਾ ਰਾਜਪੁਰਾ, ਰਾਜਪੁਰਾ ਤੋਂ ਇੱਕ-ਇੱਕ, ਸਮਾਣਾ ਦੇ ਪ੍ਰਤਾਪ ਕਲੋੋਨੀ ਤੋਂ ਦੋ, ਘੜਾਮਾ ਪੱਤੀ, ਅਰੋੜਾ ਹਸਪਤਾਲ, ਵੜੈਚ ਕਲੋਨੀ, ਮਹਾਂਵੀਰ ਸਟਰੀਟ, ਅਮਾਮਗੜ ਮੁੱਹਲਾ,ਇੰਦਰਾ ਪੁਰੀ ਤੋਂ ਇੱਕ ਇੱਕ, ਪਾਤੜਾਂ ਦੇ ਵਾਰਡ ਨੰਬਰ 10, ਵਾਰਡ ਨੰਬਰ 5 ਅਤੇ ਗੁਰੁ ਨਾਨਕ ਮੁੱਹਲਾ ਤੋਂ ਇੱਕ ਇੱਕ ਅਤੇ 26 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚ ਪੰਜ ਹੈਲਥ ਕੇਅਰ ਵਰਕਰ, ਇੱਕ ਗਰਭਵਤੀ ਔਰਤ ,ਦੋ ਪੁਲਿਸ ਕਰਮੀ ਵੀ ਸ਼ਾਮਲ ਹਨ। ਪਾਜ਼ੀਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।
ਡਾ. ਮਲਹੋਤਰਾ ਨੇ ਦੱਸਿਆ ਅੱਜ ਜ਼ਿਲ੍ਹੇ ਵਿੱਚ ਇੱਕ ਹੋਰ ਕੋਵਿਡ ਪਾਜ਼ੀਟਿਵ ਮਰੀਜ਼ ਦੀ ਮੋਤ ਹੋ ਗਈ ਹੈ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਹੁਣ 47 ਹੋ ਗਈ ਹੈ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਆਰਿਆ ਸਮਾਜ ਇਲਾਕੇ ਵਿਚ ਰਹਿਣ ਵਾਲਾ 70 ਸਾਲਾ ਕੋਵਿਡ ਪਾਜ਼ੀਟਿਵ ਬਜ਼ੁਰਗ ਜੋ ਕਿ ਸ਼ੁਗਰ ਅਤੇ ਹਾਈਪਰੈਂਸਨ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੀ ਅੱਜ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ਹੈ।
ਉਹਨਾਂ ਦੱਸਿਆਂ ਕਿ ਅੱਜ ਪਟਿਆਲਾ ਸ਼ਹਿਰ ਦੇ ਤਿੰਨ ਹੋਰ ਏਰੀਏ ਘੇਰ ਸੋਢੀਆਂ ਵਿਖੇ ਦੋ ਜਗਾਂ ਅਤੇ ਡੂਮਾ ਵਾਲੀ ਗੱਲੀ ਵਿਖੇ ਮਾਈਕਰੋ ਕੰਟੈਨਮੈਂਟ ਲਗਾਈ ਗਈ ਹੈ ਜਿਸ ਨਾਲ ਹੁਣ ਤੱਕ ਜ਼ਿਲ੍ਹੇ ਵਿੱਚ ਲੱਗੀਆਂ ਮਾਈਕਰੋ ਕੰਟੈਨਮੈਂਟ ਜੋਨਾ ਦੀ ਗਿਣਤੀ 13 ਹੋ ਗਈ ਹੈ।ਇਸ ਤੋਂ ਇਲਾਵਾ ਵੱਡੀ ਕੰਟੈਨਮੈਨਟ ਰਾਘੋਮਾਜਰਾ ਅਤੇ ਪੀਲੀ ਸੜਕ ਏਰੀਏ ਵਿੱਚ ਵੀ ਲਗਾਈ ਗਈ ਹੈ। ਉਹਨਾਂ ਮੁੜ ਇਹਨਾਂ ਏਰੀਏ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ ਲੱਛਣ ਜਿਵੇਂ ਖਾਂਸੀ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਆਦਿ ਨਿਸ਼ਾਨੀਆ ਹੋਣ ਤੇਂ ਤੁਰੰਤ ਆਪਣਾ ਚੈਕਅਪ ਕਰਵਾਉਣ ਤਾਂ ਜੋ ਕੋਵਿਡ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1005 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 49815 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋਂ ਜ਼ਿਲ੍ਹਾ ਪਟਿਆਲਾ ਦੇ 2577 ਕੋਵਿਡ ਪਾਜ਼ੀਟਿਵ, 45533 ਨੈਗਟਿਵ ਅਤੇ ਲਗਭਗ 1565 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।