ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2020: ਡਿਪਟੀ ਕਮਸ਼ਿਨਰ ਬਠਿੰਡਾ ਬੀ ਸ਼੍ਰੀਨਿਾਵਸ਼ਨ ਨੇ ਜ਼ਿਲੇ ਅੰਦਰ ਆੳਂੁਦੇ ਸਾਰੇ ਪਬਲਿਸ਼ਰਾਂ ਨੂੰ ਹਦਾਇਤ ਕੀਤੀ ਹੈ ਕਿ ਉਨਾਂ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ ਦੀਆਂ ਦੋ- ਦੋ ਕਾਪੀਆਂ ਬਿਨਾਂ ਕਿਸੇ ਕੀਮਤ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਪਾਰਲੀਮੈਂਟਰੀ ਲਾਇਬਰੇਰੀ ਬਿਲਡਿੰਗ, ਪਾਰਲੀਮੈਂਟ ਹਾਊਸ ਕੰਪਲੈਕਸ ਨਵੀਂ ਦਿੱਲੀ ਅਤੇ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪ੍ਰੈਸ -1 ਸਾਖਾ, ਚੌਥੀ ਮੰਜ਼ਿਲ ਕਮਰਾ ਨੰਬਰ 39 ਪੰਜਾਬ ਸਿਵਲ ਸਕੱਤਰੇਤ ਚੰਡੀਗੜ ਵਿਖੇ ਭੇਜੀਆ ਜਾਣੀਆ ਯਕੀਨੀ ਬਣਾਉਣ। ਉਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪ੍ਰੈਸ ਅਤੇ ਰਜਿਸ਼ਟਰੇਸ਼ਨ ਆਫ ਬੁੱਕਸ ਐਕਟ 1867 ਦੀ ਧਾਰਾ 16 ਅਧੀਨ ਉਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ । ਡਿਪਟੀ ਕਮਸ਼ਿਨਰ ਵੱਲੋਂ ਇਹ ਹਦਾਇਤ ਪੰਜਾਬ ਸਰਕਾਰ , ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪ੍ਰੈਸ -1 ਸਾਖਾ ਚੰਡੀਗੜ ਪਾਸੋਂ ਪ੍ਰਾਪਤ ਹੁਕਮਾਂ ਅਨੁਸਾਰ ਕੀਤੇ ਗਏ ਹਨ ।
ਡਿਪਟੀ ਕਮਸ਼ਿਨਰ ਨੇ ਜ਼ਿਲੇ ਦੇ ਉਪ ਮੰਡਲ ਮੈਜਿਸਟਰੇਟ ਬਠਿੰਡਾ , ਰਾਮਪੁਰਾ ਫੂਲ, ਤਲਵੰਡੀ ਸਾਬੋ ਤੇ ਮੌੜ ਨੂੰ ਵੀ ਆਦੇਸ਼ ਦਿੱਤੇ ਹਨ ਕਿ ਉਨਾਂ ਅਧੀਨ ਆਉਂਦੇ ਪਬਲਿਸ਼ਰਾ ਨੂੰ ਹਦਾਇਤ ਕੀਤੀ ਜਾਵੇ ਕਿ ਜੇਕਰ ਪਬਲਿਸ਼ਰ ਖੇਤੀਬਾੜੀ ,ਬਾਇਓਗ੍ਰਾਫੀ ,ਸੰਵਿਧਾਨ ,ਨਿਰੰਤਰ ,ਇਤਿਹਾਸ ,ਡੀਫੈਂਸ ,ਇਕਨੋਮਿਕਸ ,ਸਿੱਖਿਆ ,ਚੋਣਾਂ ,ਐਨਰਜੀ ,ਫੈਮਲੀ ,ਪਲੇਨਿੰਗ,ਫੂਡ, ਕਾਨੂੰਨ,ਇੰਟਰਨੈਸ਼ਨਲ ਰਿਲੈਸਨਜ਼, ਲੇਬਰ ਪ੍ਰੋਬਲਮਜ਼,ਲਿਟਰੇਚਰ ਤੇ ਪੋਲਟਿਕਸ ਅਤੇ ਗਵਰਨਮੈਂਟ ਐਕਟ ਅਤੇ ਸਟੇਟ ਲਾਅ ਸਬੰਧੀ ਕੋਈ ਕਿਤਾਬ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤਾਂ ਇਨਾਂ ਦੀ ਇੱਕ-ਇੱਕ ਕਾਪੀ ਸ਼੍ਰੀਮਤੀ ਨਲੀਨਾਕਸੀ ਡਾਇਰੈਕਟਰ ਜੀ-051, ਪਾਰਲੀਮੈਂਟਰੀ ਲਾਇਬਰੇਰੀ ਬਿਲਡਿੰਗ ਪਾਰਲੀਮੈਂਟ ਹਾਊਸ ਕੰਪਲੈਕਸ ਨਵੀਂ ਦਿੱਲੀ ਅਤੇ ਇੱਕ ਕਾਪੀ ਗ੍ਰਹਿ ਮਾਮਲੇ ਤੇ ਨਿਆ ਵਿਭਾਗ ਪ੍ਰੈਸ 1 ਸਾਖਾ ਚੌਥੀ ਮੰਜ਼ਿਲ ਕਮਰਾ ਨੰਬਰ 39 ਪੰਜਾਬ ਸਿਵਲ ਸਕੱਤਰੇਤ ਚੰਡੀਗੜ ਨੂੰ ਭੇਜੀ ਜਾਣੀ ਵੀ ਯਕੀਨੀ ਬਣਾਈ ਜਾਵੇ ।