ਮਿਸ਼ਨ ਫਤਹਿ ਤਹਿਤ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਆਰ.ਸੇਟੀ ਵੱਲੋਂ ਮੁਫ਼ਤ ਮਾਸਕ ਵੰਡੇ-ਸਰਵਨ ਕੁਮਾਰ
ਸਿਖਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਕੀਤਾ ਜਾ ਰਿਹੈ ਜਾਗਰੂਕ
ਹਰਿੰਦਰ ਨਿੱਕਾ ਸੰਗਰੂਰ, 3 ਅਗਸਤ: 2020: ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਦੀ ਪ੍ਰਧਾਨਗੀ ਹੇਠ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ (ਆਰ.ਸੇਟੀ) ਦੀ ਕਾਰੁਜ਼ਗਾਰੀ ਨੂੰ ਲੈ ਕੇ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਡਾਇਰੈਕਟਰ ਆਰ.ਸੇਟੀ ਸ੍ਰੀ ਸਰਵਨ ਕੁਮਾਰ ਨੇ ਸੰਸਥਾਂ ਵੱਲੋਂ ਕੀਤੀਆ ਸਾਲ 2019-20 ਦੀਆਂ ਗਤਿਵਿਧੀਆਂ ਦੀ ਰਿਪੋਰਟ ਪੇਸ਼ ਕੀਤੀ।
ਸ੍ਰੀ ਸਰਵਨ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੇ ਸੰਕਟ ਦੌਰਾਨ ਮਿਸਨ ਫਤਹਿ ਤਹਿਤ ਸੰਸਥਾਨ ’ਚ ਆਉਣ ਵਾਲੇ ਸਿਖਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਸੰਸਥਾਨ ਵੱਲੋਂ ਤਿਆਰ ਕਰਵਾ ਕੇ ਮੁਫ਼ਤ ਮਾਸਕ ਵੰਡ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਖੁਦ ਨੂੰ ਸੁਰੱਖਿਅਤ ਰੱਖਣ ਅਤੇ ਦੂਜਿਆ ਨੂੰ ਸਿੱਖਿਅਤ ਰੱਖਣ ਲਈ ਸਾਮਾਜਿਕ ਦੂਰੀ ਦਾ ਵਿਸ਼ੇਸ ਧਿਆਨ ਰੱਖਦਿਆਂ ਸਿਖਲਾਈ ਸੰਸਥਾਨ ਦੀ ਗਤਿਵਿਧੀਆਂ ਕਰਵਾਈਆ ਜਾ ਰਹੀਆ ਹਨ।
ਉਨ੍ਹਾਂ ਦੱਸਿਆ ਕਿ ਆਰ.ਸੇਟੀ ਵੱਲੋਂ ਡੇਅਰੀ ਫਾਰਮਿੰਗ, ਸਿਲਾਈ ਕਢਾਈ, ਬਿਊਟੀ ਪਾਰਲਰ, ਪਲੰਬਰ, ਬਿਜਲੀ ਸਿਖਲਾਈ, ਖਿਡੌਣੇ ਬਣਾਉਣਾ, ਕੰਪਿਊਟਰ ਕੋਰਸਾਂ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਸਾਰੇ ਕੋਰਸਾਂ ਦੀ ਸਿਖਲਾਈ ਲੈਣ ਵਾਲੇ ਸਿਖਿਆਰਥੀਆਂ ਲਈ ਖਾਣ ਪੀਣ ਅਤੇ ਰਿਹਾਇਸ ਲਈ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆ ਹਨ। ਉਨ੍ਹਾਂ ਦੱਸਿਆ ਕਿ ਸਾਰੇ ਕੋਰਸਾਂ ਦਾ ਸਮਾਂ 10 ਤੋਂ 45 ਦਿਨ ਹੁੰਦਾ ਹੈ ।
ਉਨ੍ਹਾਂ ਦੱਸਿਆ ਕਿ ਆਰ.ਸੇਟੀ ਵੱਲੋਂ ਹੁਣ ਤੱਕ ਸਾਲ 2019-20 ਦੌਰਾਨ ਹੁਣ ਤੱਕ 20 ਬੈਚ ਲਗਾ ਕੇ 506 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 3 ਨਵੰਬਰ 2009 ਤੋਂ ਹੁਣ ਤੱਕ 212 ਬੈਚ ਲਗਾ ਕੇ 5205 ਸਿਖਿਆਰਥੀਆਂ ਨੂੰ ਵੱਖ ਵੱਖ ਕਿੱਤਿਆ ਲਈ ਸਿਖਲਾਈ ਦਿੱਤੀ ਗਈ, ਇਸ ’ਚ 3306 ਸਿਖਿਆਰਥੀਆਂ ਨੇ ਸਿਖਲਾਈ ਲੈ ਕੇ ਸਵੈ ਰੁਜ਼ਗਾਰ ਦੇ ਕਾਬਿਲ ਬਣ ਚੁੱਕੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਸਿੰਘ ਬੱਤਰਾ, ਧਰਮਪਾਲ ਭਗਤ ਜੀ.ਐਮ ਡੀ.ਆਈ.ਸੀ ਮਲੇਰੋਕਟਲਾ, ਸਾਲਨੀ ਮਿੱਤਲ ਐਲ.ਡੀ.ਐਮ ਸੰਗਰੂਰ, ਆਰ.ਕੇ.ਸਿੰਘ, ਜਨੇਦਰ ਕੁਮਾਰ, ਬਾਲ ਕ੍ਰਿਸ਼ਨ ਅਤੇ ਹੋਰ ਅਧਿਕਾਰੀ ਮੌਜੂਦ ਸਨ।