ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 19 ਅਗਸਤ 2020 - ਉਪ ਮੰਡਲ ਮੈਜਿਸਟਰੇਟ ਫਰੀਦਕੋਟ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਕੋਵਿਡ 19 (ਕੋਰੋਨਾ ਵਾਇਰਸ) ਦਾ ਪ੍ਰਕੋਪ ਇਸ ਸਮੇਂ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਵਧੀਕ ਮੁੱਖ ਸਕੱਤਰ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ , ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੌਸ਼ਨੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ , ਫਰੀਦਕੋਟ ਜੀ ਦੇ ਆਦੇਸ਼ਾਂ ਮੁਤਾਬਿਕ , ਕਾਰਜਕਾਰੀ ਸਿਵਲ ਸਰਜਨ ਫਰੀਦਕੋਟ ਡਾ ਸੰਜੀਵ ਸੇਠੀ ਅਨੁਸਾਰ ਹਰਿੰਦਰਾ ਨਗਰ ਫਰੀਦਕੋਟ,ਪੂਰੀ ਕਲੋਨੀ ਫਰੀਦਕੋਟ ਅਤੇ ਜਤਿੰਦਰ ਚੋਕ ਫਰੀਦਕੋਟ ਵਿੱਚ 05-05 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪਾਜ਼ੀਟਿਵ ਆਉਂਣ ਕਾਰਨ ਇਸ ਸਮੇਂ ਹਰਿੰਦਰਾ ਨਗਰ ਫਰੀਦਕੋਟ, ਪੂਰੀ ਕਲੋਨੀ ਫਰੀਦਕੋਟ ਅਤੇ ਜਤਿੰਦਰ ਚੋਕ ਫਰੀਦਕੋਟ ਦੇ ਪ੍ਰਭਾਵਤ ਏਰੀਏ ਨੂੰ ਮਿਤੀ 19-08-2010 ਤੋਂ 28-08-2020 ਤੱਕ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਇੰਨ੍ਹਾਂ 10 ਦਿਨਾਂ ਦੇ ਸਮੇਂ ਵਿੱਚੋਂ ਪਿਛਲੇ 5 ਦਿਨਾ ਦੌਰਾਨ ਇਸ ਏਰੀਏ ਵਿੱਚ ਕੋਈ ਹੋਰ ਕੇਸ ਪਾਜ਼ੀਟਿਵ ਆਉਂਦਾ ਹੈ ਤਾਂ ਮਾਈਕਰੋ ਕੰਟੈਨਮੈਂਟ ਜੋਨ ਦਾ ਸਮਾਂ ਇੱਕ ਹਫਤਾ ਹੋਰ ਵਧਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਜੋਨਘੋਸ਼ਿਤ ਕੀਤੇ ਗਏ ਏਰੀਆਂ ਵਿੱਚ ( ਹਰਿੰਦਰਾ ਨਗਰ ਫਰੀਦਕੋਟ)ਸੁਖਜਿੰਦਰ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ( ਲੜਕੀਆਂ ) ਫਰੀਦਕੋਟ ( 98767--02384 ) ਅਤੇ ਸ੍ਰੀ ਗੋਪਾਲ ਕ੍ਰਿਸ਼ਨ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ਪੱਖੀ ਕਲਾਂ ( 98555-05640 ) ਪੂਰੀ ਕਲੋਨੀ ਫਰੀਦਕੋਟ ਵਿੱਚ ਸ੍ਰੀ ਗੁਰਭੇਜ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ( ਲੜਕੀਆਂ ) ਕੋਟਕਪੂਰਾ ( 95010-21527 ) ਅਤੇ ਸ੍ਰੀ ਗੁਰਚਰਨ ਸਿੰਘ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ਸ਼ੇਰ ਸਿੰਘ ਵਾਲਾ , ਫਰੀਦਕੋਟ ( 98761-49199 )ਅਤੇ ਜਤਿੰਦਰ ਚੋਕ ਫਰੀਦਕੋਟ ਦੇ ਪ੍ਰਭਾਵਤ ਏਰੀਏ ਵਿੱਚ ਸ਼੍ਰੀ ਨਵਪ੍ਰੀਤ ਸਿੰਘ ਲੈਕਚਰਾਰ , ਸਰਕਾਰੀ ਸੀਨੀਅਰ ਸਕੈਡਰੀ ਸਕੂਲ ਸ਼ੇਰ ਸਿੰਘ ਵਾਲਾ , ਫਰੀਦਕੋਟ ( 81465-00172 ) ਅਤੇ ਸ੍ਰੀ ਦੇਸ਼ ਬੰਧੂ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ( ਲੜਕੀਆਂ ) ਸਾਦਿਕ , ਫਰੀਦਕੋਟ ( 94633-50551 ) ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਜਾਂਦਾ ਹੈ । ਉਨਾਂ ਦੱਸਿਆ ਕਿ ਇਹ ਅਧਿਕਾਰੀ ਇਸ ਏਰੀਆ ਵਿੱਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਉਂਣਗੇ । ਇਹ ਹੁਕਮ ਤੁਰੰਤ ਲਾਗੂ ਸਮਝੇ ਜਾਣ।