ਸਿੱਖ ਬੱਚਿਆਂ ਅਤੇ ਨੌਜਵਾਨਾਂ ਵਿੱਚ ਮੌਜੂਦਾ ਸਿੱਖ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਵਿਚ ਆਏ ਅਤਿ ਦੇ ਨਿਘਾਰ ਕਾਰਨ ਜੋ ਸਿੱਖ ਕਕਾਰਾਂ ਅਤੇ ਸਿੱਖ ਸਿਧਾਂਤਾਂ ਪ੍ਰਤੀ ਉਪਰਾਮਤਾ ਵਧੀ ਹੈ, ਨੂੰ ਰੋਕਨ ਦੇ ਇਕ ਛੋਟੇ ਜਿਹੇ ਉਪਰਾਲੇ ਵਜੋਂ ਆਲ ਇੰਡੀਆ ਸਿਖ ਸਟੂਡੇਂਸ ਫੈਡਰੇਸ਼ਨ ਨੇ 13 ਸਤੰਬਰ 2020 ਨੂੰ ਫੈਡਰੇਸ਼ਨ ਦੀ 76ਵੀਂ ਵਰ੍ਹੇਗੰਡ ਮੌਕੇ ਨਿਰੋਲ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਦੇ ਵਿਦਿਆਰਥੀਆਂ ਦਾ ਜਨਰਲ ਇਜਲਾਸ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਵਲੋਂ ਪੰਜਾਬ ਤੇ ਪੰਥਕ ਮੁੱਦਿਆਂ ਤੇ ਖੜ੍ਹੀ ਕੀਤੀ ਜਾ ਰਹੀ ਲਹਿਰ ਨੂੰ ਵਿਦਿਆਰਥੀ ਵਰਗ ਤੇ ਸਿੱਖ ਨੌਜਵਾਨਾਂ ਵਲੋਂ ਵੱਡਾ ਹੁਲਾਰਾ ਦਿੱਤਾ ਜਾਵੇਗਾ ।
ਇਹ ਜਾਣਕਾਰੀ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਭੋਮਾਂ ਅਤੇ ਮੁੱਖ ਸਲਾਹਕਾਰ ਸ੍ਰ ਸਰਬਜੀਤ ਸਿੰਘ ਜੰਮੂ ਨੇ ਜਾਰੀ ਇਕ ਲਿਖਤ ਬਿਆਨ ਵਿਚ ਵਿਸ਼ੇਸ਼ ਤੌਰ ਤੇ ਦਿਤੀ।
ਫੈਡਰੇਸ਼ਨ ਨੇਤਾਵਾਂ ਕਿਹਾ ਕਿ ਦੁੱਖ ਦੀ ਇਹ ਗੱਲ ਹੈ ਕਿ ਆਜੋਕੀ ਸਿਆਸੀ,ਧਾਰਮਕ ਤੇ ਸਮਾਜਿਕ ਸਿੱਖ ਲੀਡਰਸ਼ਿਪ ਪੰਜਾਬ ਦੇ ਵਿਦਿਆਰਥੀਆਂ ਦਾ ਰੋਲ ਮਾਡਲ ਦੀ ਹਾਣੀ ਬਨਣ ਵਿਚ ਬੇਹੱਦ ਨਕਾਮ ਰਹੀ ਹੈ। ਖ਼ਾਸ ਕਰ ਅਕਾਲੀ ਦਲ ਬਾਦਲ ਤੇ ਇਸ ਦੇ ਕੰਟਰੋਲ ਵਿਚ ਚਲ ਰਹੀਆਂ ਸੰਸਥਾਵਾਂ ਫਿਰ ਚਾਹੇ ਉਹ ਸ਼੍ਰੌਰਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜਾਂ ਦਿੱਲੀ ਸਿੱਖ ਗੁਰਦੂਆਰਾ ਮੈਨਜਮੈੰਟ ਕਮੇਟੀ ਹੋਵੇ ਜਾਂ ਫਿਰ ਇਹਨਾਂ ਕਮੇਟੀਆਂ ਅਧੀਨ ਚਲਦੇ ਵਿਦਿਅਕ ਅਤੇ ਸਿਹਤ ਸੇਵਾਵਾਂ ਦੇ ਅਧਾਰੇ ਅਤੇ ਚਾਹੇ ਤਖਤ ਸਾਹਿਬਾਨ ਤੇ ਥਾਪੇ ਸਿੰਘ ਸਾਹਿਬਾਨ ਸਭ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਸਿੱਖੀ ਦੇ ਵੱਡਮੁਲੇ ਸਰੂਪ ਤੇ ਸਿਧਾਤਾਂ ਤੋ ਦੂਰ ਧੱਕ ਕੇ ਲੱਚਰ ਗੀਤਾਂ ਦੇ ਗਾਇਕਾਂ ,ਫਿਲਮੀ ਐਕਟਰਾਂ ਤੇ ਕ੍ਰਿਕਟਰਾਂ ਦੇ ਰੋਲ ਮਾਡਲ ਦੇ ਡੂੰਘੇ ਖੂਹ ਵਿੱਚ ਸੁੱਟ ਦਿਤਾ ਹੈ।
ਫੈਡਰੇਸ਼ਨ ਆਗੂਆਂ ਪੰਜਾਬ ਦੇ ਸਮੂੰਹ ਵਿਦਿਆਰਥੀ ਜਗਤ ਨੂੰ ਹਲੂਣਾਂ ਦੇਂਦਿਆਂ ਦਿਲ ਟੁੰਬਵੀਂ ਅਪੀਲ ਕੀਤੀ ਹੈ ਕਿ ਆਉ ਅਸੀਂ ਅਪਣੇ ਸਹੀ ਅਤੇ ਸੱਚੇ ਰੋਲ ਤੇ ਸਦਾ ਬਹਾਰ ਮਾਡਲਾਂ ਬਾਬਾ ਅਜੀਤ ਸਿੰਘ ਜੀ,ਬਾਬਾ ਜੁਝਾਰ ਸਿੰਘ ਜੀ,ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਸਾਹਮਣੇ ਰਖਦੇ ਹੋਏ 1944 ਵਿਚ ਜਿਵੇਂ ਸ੍ਰ ਸਰੂਪ ਸਿੰਘ,ਸ੍ਰ ਅਮਰ ਸਿੰਘ ਅੰਬਾਲਵੀ ਅਤੇ ਸ੍ਰ ਭਾਨ ਸਿੰਘ ਵਰਗੇ ਵਿਦਿਆਰਥੀਆਂ ਨੇ ਸਿੱਖ ਕੌਮ ਦਾ ਹਰਿਆਵਲ ਦਸਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਰੂਪ ਵਿੱਚ ਸਿੱਖਿਆ ਤੇ ਸਿੱਖ ਸਿਧਾਂਤਾਂ ਦੇ ਸੁਮੇਲ ਨਾਲ ਪੰਜਾਬ ਦੇ ਵਿਦਿਆਰਥੀਆਂ ਵਿਚ ਜੋ ਲਹਿਰ ਪੈਦਾ ਕੀਤੀ ਸੀ ਆਪਾਂ ਉਹਨਾਂ ਪੈੜਾਂ ਤੇ ਚਲਦੇ ਹੋਏ ਉਸ ਲਹਿਰ ਨੂੰ ਮੁੜ ਸੁਰਜੀਤ ਕਰਨ ਲਈ 13 ਸਤੰਬਰ 2020 ਨੂੰ ਅਮ੍ਰਿਤਸਰ ਪੁੱਜ ਕੇ ਅਪਣੇ ਰੋਲ ਮਾਡਲ ਚਾਰ ਸਾਹਿਬਜਾਦਿਆਂ ਦੀਆਂ ਪੈੜਾਂ ਤੇ ਚਲਨ ਦਾ ਪ੍ਰਣ ਕਰਦੇ ਹੋਏ ਆਪ ਮੌਜੂਦਾ ਵਿਦਿਆਰਥੀ ਵਰਗ ਦਾ ਰੋਲ ਮਾਡਲ ਬਣੀਏ। ਉਹਨਾਂ ਕਿਹਾ ਵਿਦਿਆਰਥੀਆਂ ਦੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਵਾਂਗਡੋਰ ਮੌਜੂਦਾਂ ਵਿਦਿਆਰਥੀਆਂ ਦੇ ਹਵਾਲੇ ਕਰਨ ਲਈ ਕੋਈ ਸਾਰਥਿਕ ਹੱਲ ਵੀ ਕੱਢਿਆਂ ਜਾਵੇਗਾ