ਹਰਿੰਦਰ ਨਿੱਕਾ
ਬਰਨਾਲਾ, 7 ਸਤੰਬਰ 2020 : ਆਮ ਆਦਮੀ ਪਾਰਟੀ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਵਜ਼ੀਫ਼ਾ ਸਕੀਮ ਵਿਚ ਕਥਿਤ ਘਪਲੇ ਨੂੰ ਲੈ ਕੇ ਕਚਹਿਰੀ ਚੋਕ ਬਰਨਾਲਾ ਵਿਖੇ ਕਾਂਗਰਸ ਦੀ ਕੈਪਟਨ ਸਰਕਾਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾਂ ਗਿਆ
ਧਰਨੇ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਜ਼ਿਲ੍ਹਾ ਬਰਨਾਲਾ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਬਾਠ, ਐਡਵੋਕੇਟ ਪਰਵਿੰਦਰ ਸਿੰਘ ਝਲੂਰ, ਤਰਸੇਮ ਸਿੰਘ ਕਾਨੇਕੇ, ਸੁਖਚੈਨ ਸਿੰਘ ਧੂਰਕੋਟ, ਸੂਬੇਦਾਰ ਮਹਿੰਦਰ ਸਿੰਘ, ਸਜੀਵ ਕੁਮਾਰ, ਪਰਮਿੰਦਰ ਸਿੰਘ, ਲਾਭ ਸਿੰਘ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ ਜੋ ਦਲਿਤ ਅਤੇ ਗ਼ਰੀਬ ਵਿਦਿਆਰਥੀਆ ਦੇ ਵਜ਼ੀਫ਼ੇ ਵਿਚ ਘਪਲਾ ਕਰ ਕੇ ਦਲਿਤ ਵਿਦਿਆਰਥੀਆ ਨੂੰ ਵਿੱਦਿਆ ਦੇ ਹੱਕਾਂ ਤੋ ਵਾਂਝਾ ਕਰਨਾ ਚਾਹੁੰਦੇ ਹਨ।
ਉਨਾਂ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਐਫ.ਆਈ.ਆਰ. ਦਰਜ ਕਰਕੇ ਜੇਲ੍ਹ ਭੇਜਣ ਤਾਂ ਹੀ ਇਸ ਘੋਟਾਲੇ ਦੀ ਨਿਰਪੱਖ ਜਾਚ ਸੀ.ਬੀ.ਆਈ. ਤੋਂ ਹੋ ਸਕੇ ਅਤੇ ਦਲਿਤ ਵਿਦਿਆਰਥੀਆਂ ਦੀ ਵਜ਼ੀਫ਼ਾ ਰਕਮ ਪੰਜਾਬ ਸਰਕਾਰ ਦੇ ਰਾਖਵੇ ਫ਼ੰਡ ਵਿਚੋਂ ਤੁਰੰਤ ਵਿਦਿਆਰਥੀਆਂ ਦੇ ਖਾਤੇ ਵਿਚ ਪਾਵੇ ਤਾ ਜੋ ਆਪਣੀ ਪੜਾਈ ਜਾਰੀ ਰੱਖ ਸਕਣ।
ਇਸ ਸਮੇ ਆਪ ਦੇ ਸੀਨੀਅਰ ਆਗੂ ਐਸ.ਪੀ.ਗੁਪਤਾ, ਦੀਪੀ ਗੁੰਮਟੀ ਬਲਾਕ ਸੰਮਤੀ ਮੈਂਬਰ,ਸੰਦੀਪ ਸਿੰਘ ਸੋਖੋਂ, ਹੈਪੀ ਫਰਵਾਹੀ, ਜਸਵਿੰਦਰ ਸਿੰਘ ਉੱਪਲੀ, ਵਿੰਦਰ ਸਿੰਘ ਖ਼ਾਲਸਾ ਪੀ.ਏ. ਕੁਲਵੰਤ ਸਿੰਘ ਪੰਡੋਰੀ, ਰਾਮ ਤੀਰਥ ਮੰਨਾਂ,ਰਜਤ ਬਾਂਸਲ,ਜਸਵੰਤ ਕਾਹਲੋਂ, ਦਰਸ਼ਨ ਸੇਖਾ ਹਰਜਿੰਦਰ ਸੇਖਾ , ਜਗਦੇਵ ਸੇਖਾ , ਪੰਮੀ ਕਾਲੇਕੇ, ਰੋਹਿਤ ਉਸ਼ੋ, ਪੈਰੀ ਸਿੱਧੂ, ਗੁਰਪ੍ਰੀਤ ਠੁੱਲੀਵਾਲ, ਜਸਵਿੰਦਰ ਸੰਘੇੜਾ, ਮਹਿੰਦਰ ਸਿੰਘ ਧਨੌਲਾ, ਸਿੰਦਾ ਧਨੌਲਾ, ਹਰਦੀਪ ਧਨੌਲਾ, ਬਲਜਿੰਦਰ ਹਰੀਗੜ੍ਹ ਆਦੀ ਵੱਡੀ ਗਿਣਤੀ ਵਿਚ ਵਰਕਰ ਅਤੇ ਆਗੂ ਮੌਜੂਦ ਸਨ। ਵਰਣਨਯੋਗ ਹੈ ਕਿ ਹਲਕੇ ਦੇ ਵਿਧਾਇਕ ਮੀਤ ਹੇਅਰ ਪਰਿਵਾਰ ਅਤੇ ਕੁਲਵੰਤ ਸਿੰਘ ਪੰਡੋਰੀ ਕਰੋਨਾ ਪੋਜਿਟਿਵ ਹੋਣ ਕਾਰਣ ਇਕਾਂਤਵਾਸ ਹੋਣ ਕਰਕੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਨਹੀਂ ਹੋ ਸਕੇ।