ਵਿਧਾਨਸਭਾ ਹਲਕਾ ਮੋਹਾਲੀ ਦੇ ਦਰਜਨਾਂ ਪਿੰਡਾਂ ਦੇ ਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਹੋਈ ਪੂਰੀ, ਲੋਕਾਂ ਅੰਦਰ ਖ਼ੁਸ਼ੀ ਦੀ ਲਹਿਰ
ਕਈ ਪਿੰਡਾਂ ਨੂੰ ਜੋੜਦੀਆਂ 23 ਕਿਲੋਮੀਟਰ ਲੰਮੀਆਂ ਸੜਕਾਂ 'ਤੇ ਆਵੇਗਾ 9 ਕਰੋੜ 96 ਲੱਖ ਰੁਪਏ ਦਾ ਖ਼ਰਚਾ
ਐਸ.ਏ.ਐਸ ਨਗਰ, 9 ਅਗਸਤ 2020: ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਕਈ ਪਿੰਡਾਂ ਨੂੰ ਜੋੜਨ ਵਾਲੀਆਂ ਦੋ ਅਹਿਮ ਸੜਕਾਂ ਨੂੰ 10 ਫੁੱਟ ਚੌੜਾਈ ਤੋਂ ਵਧਾਕੇ 18-18 ਫ਼ੁੱਟ ਚੌੜਾ ਕਰਨ ਦੇ ਕੰਮ ਦੇ ਨੀਂਹ ਪੱਥਰ ਰੱਖੇ ਜਿਨ•ਾਂ 'ਤੇ ਲਗਭਗ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਪਹਿਲਾ ਨੀਂਹ ਪੱਥਰ ਪਿੰਡ ਸਨੇਟੇ ਵਿਖੇ ਰੱਖਿਆ । ਇਹ ਸੜਕ ਸਨੇਟਾ ਤੋਂ ਮਾਣਕਪੁਰ ਤੱਕ ਬਣਾਈ ਜਾਵੇਗੀ । ਇਸ ਸੜਥ ਧੀਰਪੁਰ, ਗਡਾਣਾ, ਅਬਰਾਵਾਂ, ਮਾਣਕਪੁਰ ਅਤੇ ਗੁਡਾਣਾਂ ਤੋਂ ਢੇਲਪੁਰ, ਤਸੌਲੀ ਰਾਹੀਂ ਮਾਣਕਪੁਰ ਚੌਕ ਤੋੱਕ ਪਿੰਡਾਂ ਨੂੰ ਜੋੜਦੀ ਲਗਭਗ 13.600 ਕਿਲੋਮੀਟਰ ਲੰਮੀ ਸੜਕ 10 ਫੁੱਟ ਤੋਂ ਵਧਾਕੇ 18 ਫੁੱਟ ਚੌੜੀ ਕੀਤੀ ਜਾਵੇਗੀ। ਇਸ ਸੜਕ 'ਤੇ 5 ਕਰੋੜ 84 ਲੱਖ ਰੁਪਏ ਖਰਚਾ ਆਵੇਗਾ। ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਨੇ ਦੂਜਾ ਨੀਂਹ ਪੱਥਰ ਦੈੜੀ ਤੋਂ ਗੱਜੂਖੇੜਾ ਨੂੰ ਜੋੜਦੀ 9.50 ਕਿਲੋਮੀਟਰ ਲੰਮੀ ਸੜਕ ਦਾ ਨੀਂਹ ਪੱਥਰ ਦੈੜੀ ਵਿਖੇ ਰਖਿਆ । ਇਹ ਸੜਕ ਨਗਾਰੀ, ਗੀਗੇ ਮਾਜਰਾ, ਮਿੰਢੇ ਮਾਜਰਾ ਰਾਹੀਂ ਗੱਜੂਖੇੜਾ ਤੱਕ ਬਣਾਈ ਜਾਵੇਗੀ। ਇਸ ਸੜਕ 'ਤੇ 4.12 ਲੱਖ ਰੁਪਏ ਦਾ ਖ਼ਰਚਾ ਆਵੇਗਾ।
ਇਸ ਮੌਕੇ ਸਿਹਤ ਤੇ ਪਰਿਵਾਰ ਮੰਤਰੀ ਪੰਜਾਬ ਸ. ਸਿੱਧੂ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਨਾਂ ਅਹਿਮ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਕਈ ਦਹਾਕਿਆਂ ਤੋਂ ਲਟਕਿਆ ਪਿਆ ਸੀ। ਉਨ੍ਹਾਂ ਦਸਿਆ ਇਨਾਂ ਪਿੰਡਾਂ ਦੇ ਲੋਕ ਜਿਨ੍ਹਾਂ ਵਿਚ ਮੁਲਾਜ਼ਮ, ਦੋਧੀ, ਕਿਸਾਨ, ਵਿਦਿਆਰਥੀ ਆਦਿ ਸ਼ਾਮਲ ਹਨ, ਆਪੋ-ਅਪਣੇ ਕੰਮਾਂ ਲਈ ਹਰ ਰੋਜ਼ ਚੰਡੀਗੜ, ਮੋਹਾਲੀ ਅਤੇ ਹੋਰ ਸ਼ਹਿਰਾਂ ਨੂੰ ਜਾਂਦੇ ਹਨ ਪਰ ਸੜਕਾਂ ਦੀ ਮਾੜੀ ਹਾਲਤ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਿੰਡਾਂ ਦੇ ਲੋਕਾਂ ਦੀ ਭਾਰੀ ਪ੍ਰੇਸ਼ਾਨੀ ਨੂੰ ਸਮਝਦਿਆਂ ਉਨ੍ਹਾਂ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸੜਕਾਂ ਨੂੰ ਚੌੜਾ ਕਰਨ ਦੀ ਤਜਵੀਜ਼ ਉਨ੍ਹਾਂ ਅੱਗੇ ਰੱਖੀ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਅਪਣੀ ਪ੍ਰਵਾਨਗੀ ਦੇ ਦਿਤੀ। ਉਨ੍ਹਾਂ ਦਸਿਆ ਕਿ ਇਨ੍ਹਾਂ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਪੰਜਾਬ ਮੰਡੀ ਬੋਰਡ ਦੁਆਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਮੋਹਾਲੀ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਜਿਨ੍ਹਾਂ ਵਾਸਤੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁਕੀਆਂ ਹਨ। ਸੜਕਾਂ ਨੂੰ ਚੌੜਾ ਕਰਨ ਦੇ ਕੰਮ ਦੀ ਸ਼ੁਰੂਆਤ ਹੋਣ ਨਾਲ ਪਿੰਡਾਂ ਦੇ ਲੋਕਾਂ ਅੰਦਰ ਭਾਰੀ ਖ਼ੁਸ਼ੀ ਪਾਈ ਗਈ । ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਦੇ ਯਤਨਾਂ ਦੀ ਬਦੌਲਤ ਉਨ੍ਹਾਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡਾਂ ਦੇ ਲੋਕਾਂ ਨੇ ਇਸ ਬਾਬਤ ਸਮੇਂ ਸਮਂ ਸਰਕਾਰਾਂ ਨੂੰ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ ਅਤੇ ਬੇਨਤੀਆਂ ਕੀਤੀਆਂ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ•ਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਕਾਂਗਰਸ ਕਮੇਟੀ ਮੋਹਾਲੀ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਚੌਧਰੀ ਭਗਤ ਰਾਮ ਸਰਪੰਚ ਸਨੇਟਾ, ਗੁਰਵਿੰਦਰ ਸਿੰਘ ਬੜੀ, ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੋਰੀ, ਪੰਜਾਬ ਮੰਡੀ ਬੋਰਡ ਦੇ ਐਕਸੀਅਨ ਜਸਪਾਲ ਸਿੰਘ, ਐਸਡੀਓ ਜਸਵਿੰਦਰ ਸਿੰਘ, ਜੇਈ ਅਮਨਵੀਰ ਸਿੰਘ, ਹਰਵਿੰਦਰ ਸਿੰਘ ਜੋਨੀ ਸਰਪੰਚ ਗਡਾਣਾ, ਹਰਜਿੰਦਰ ਸਿੰਘ ਸਰਪੰਚ ਢੇਲਪੁਰ, ਚੌਧਰੀ ਹਰਨੇਕ ਸਿੰਘ ਨੇਕੀ ਸਨੇਟਾ, ਚੌਧਰੀ ਰਾਮ ਇਸ਼ਵਰ ਸਰਪੰਚ ਗੋਬਿੰਦਗੜ•, ਗੁਰਦੀਪ ਸਿੰਘ ਸਰਪੰਚ ਦੈੜੀ, ਪੰਡਿਤ ਭੁਪਿੰਦਰ ਕੁਮਾਰ ਸਰਪੰਚ ਨਗਾਰੀ, ਤਰੇਸਮ ਸਿੰਘ ਸਰਪੰਚ ਗੀਗੇ ਮਾਜਰਾ, ਸੁਖਵਿੰਦਰ ਸਿੰਘ ਸਰਪੰਚ ਮੀਢੇ ਮਾਜਰਾ, ਗੁਰਚਰਨ ਸਿੰਘ ਗੀਗੇ ਮਾਜਰਾ, ਟਹਿਲ ਸਿੰਘ ਮਾਣਕਪੁਰ ਕੱਲਰ, ਲਖਬੀਰ ਸਿੰਘ ਕਾਲਾ ਸਰਪੰਚ ਪੱਤੋਂ, ਭਗਵੰਤ ਸਿੰਘ ਗੀਗੇ ਮਾਜਰਾ ਸਮੇਤ ਹੋਰ ਵੀ ਇਲਾਕਾ ਵਾਸੀ ਮੌਜੂਦ ਸਨ।