ਅਧਿਆਪਕਾਂ ਨੇ ਤਨਦੇਹੀ ਨਾਲ ਘਰ ਘਰ ਜਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ-
ਫ਼ਿਰੋਜ਼ਪੁਰ 12 ਅਗਸਤ 2020 : ਪੰਜਾਬ ਸਰਕਾਰ ਅਤੇ ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ ਦੁਆਰਾ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਦਾਰ ਗੁਰਪਾਲ ਸਿੰਘ ਚਾਹਲ ਆਈ ਏ ਐੱਸ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ ਸਿ ਕੁਲਵਿੰਦਰ ਕੌਰ ਵੱਲੋਂ ਕੋਵਿੰਡ 19 ਦੀ ਮਹਾਮਾਰੀ ਤੇ ਕਾਬੂ ਪਾਉਣ ਲਈ ਡੋਰ ਟੂ ਡੋਰ ਕੈਂਪੇਨ ਦੇ ਤੀਜੇ ਗੇੜ ਦਾ ਆਗਾਜ਼ ਤਹਿਸੀਲ ਪ੍ਰਧਾਨ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਦਾ ਆਗਾਜ਼ ਸਰਹੱਦੀ ਪਿੰਡ ਰੁਹੇਲਾ ਹਾਜੀ ਤੋਂ ਕੀਤਾ ਗਿਆ। ਇਸ ਮੌਕੇ ਤਹਿਸੀਲ ਸਕੱਤਰ ਕਮ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਦੇ ਨਾਲ ਵੋਕੇਸ਼ਨਲ ਮਾਸਟਰ ਜਸਵਿੰਦਰ ਸਿੰਘ,ਹਿੰਦੀ ਮਾਸਟਰ ਅਮਿਤ ਕੁਮਾਰ ਸਕੂਲ ਮੁਖੀ ਕਪਿਲ ਅਤੇ ਸਮੂਹ ਸਟਾਫ਼ ਹਾਜ਼ਰ ਸਨ।
ਮਿਸ਼ਨ ਫਤਹਿ ਦੇ ਆਗਾਜ਼ ਮੌਕੇ ਪਿੰਡ ਰਹੇਲਾ ਹਾਜੀ ਦੀ ਮਾਰਕੀਟ ਅਤੇ ਹੋਰ ਗਲੀਆਂ ਆਦਿ ਵਿੱਚ ਮਾਸਕ ਵੰਡਣ ਦੇ ਨਾਲ ਨਾਲ ਲੋਕਾਂ ਨੂੰ ਆਪਸ ਵਿੱਚ ਦੂਰੀ ਬਣਾਈ ਰੱਖਣ ਸਮੇਂ ਸਮੇਂ ਤੇ ਹੱਥ ਧੋਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਵਚਨਬੱਧ ਕੀਤਾ ਗਿਆ। ਇਸ ਉਪਰੰਤ ਮਿਸ਼ਨ ਫ਼ਤਹਿ ਤਹਿਤ ਪਿੰਡ ਨਿਹਾਲਾ ਖਿਲਚੀਆਂ ਨਾਗਰ ਵਾਲਾ, ਮਧਰੇ ,ਮੱਘੋ ਕੇ, ਕਾਲੂਵਾਲਾ ,ਹਬੀਬ ਵਾਲਾ ਅਤੇ ਬਾਰੇ ਕੇ ਆਦਿ ਸਰਹੱਦੀ ਪਿੰਡ ਵੀ ਕਵਰ ਕੀਤੇ ਗਏ । ਇਸ ਮੌਕੇ ਮਾਸਕ ਵੰਡ ਪ੍ਰੋਗਰਾਮ ਲਈ ਦਲੀਪ ਸਿੰਘ ਮੈਮੋਰੀਅਲ ਸੁਸਾਇਟੀ ਵੱਲੋਂ ਸਿੱਖਿਆ ਵਿਭਾਗ਼ ਦੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਸ ਹਜ਼ਾਰ ਮਾਸਕ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ ,ਜਿਸ ਤਹਿਤ ਪਹਿਲੇ ਦੋ ਗੇੜਾਂ ਵਿੱਚ ਪੰਜ ਹਜ਼ਾਰ ਮਾਸਕ ਵੰਡੇ ਗਏ ਹਨ ।
ਮਿਸ਼ਨ ਫ਼ਤਹਿ ਦੇ ਇਸ ਤੀਜੇ ਗੇੜ ਬਾਰੇ ਜਾਣਕਾਰੀ ਦਿੰਦੇ ਹੋਏ ਤਹਿਸੀਲ ਪ੍ਰਧਾਨ ਸ ਜਗਦੀਪ ਪਾਲ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਵੇਂ ਸਾਰੀ ਦੁਨੀਆਂ ਵਿੱਚ ਕਰੋਨਾ ਮਹਾਮਾਰੀ ਚੱਲ ਰਹੀ ਹੈ ਅਤੇ ਉਸ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਆਪਣਾ ਬਚਾਅ ਆਪ ਕਰੀਏ ਜਿਸ ਤਹਿਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਾਗਰੂਕਤਾ ਮੁਹਿੰਮ ਦੇ ਨਾਲ ਨਾਲ ਮਾਸਕ ਵੰਡ ਪ੍ਰੋਗਰਾਮ ਲਈ ਇਸ ਵਾਰ ਸਰਹੱਦੀ ਪਿੰਡਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਦੀ ਲੋੜ ਅਤੇ ਮਾਸਕ ਵੰਡ ਮੁਹਿੰਮ ਦੀ ਲੋੜ ਸ਼ਹਿਰਾਂ ਨਾਲੋਂ ਵਧੇਰੇ ਹੈ ਉਨ੍ਹਾਂ ਕਿਹਾ ਕਿ ਅੱਜ ਦੇ ਇਸ ਮਿਸ਼ਨ ਫ਼ਤਿਹ ਪ੍ਰੋਗਰਾਮ ਵਿੱਚ ਸੜਕਾਂ ਤੇ ਬਿਨਾਂ ਮਾਸਕ ਤੋਂ ਲੋਕਾਂ ਨੂੰ ਰੋਕ ਕੇ ਉਨ੍ਹਾਂ ਨੂੰ ਮਾਸਕ ਦਿੱਤੇ ਗਏ ਅਤੇ ਮਾਸਕ ਦੀ ਮਹੱਤਤਾ ਬਾਰੇ ਦੱਸਦੇ ਹੋਏ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਦੇ ਹੋਏ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਕਰੋਨਾ ਵਰਗੀ ਬੀਮਾਰੀ ਤੇ ਜਿੱਤ ਹਾਸਲ ਕੀਤੀ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਨੂੰ ਅੱਗੇ ਵੀ ਲੋਕਾਂ ਤੱਕ ਪੁਚਾਉਣ ਲਈ ਲੋੜੀਂਦੀਆਂ ਥਾਵਾਂ ਤੇ ਮਾਸਕ ਵੰਡੇ ਜਾਣਗੇ। ਇਸ ਮੁਹਿੰਮ ਨੂੰ ਇੰਨੀ ਕਾਮਯਾਬੀ ਨਾਲ ਨੇਪਰੇ ਚੜ੍ਹਾਉਣ ਲਈ ਪ੍ਰਿੰਸੀਪਲ ਜਗਦੀਪ ਪਾਲ ਸਿੰਘ ਨੇ ਤਹਿਸੀਲ ਫ਼ਿਰੋਜ਼ਪੁਰ ਨਾਲ ਜੁੜੇ ਸਾਰੇ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਇਸ ਮਹਾਂਮਾਰੀ ਤੋਂ ਬਚਣ ਲਈ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ। ਇਸ ਤੀਜੇ ਗੇੜ ਮੌਕੇ ਲਖਵਿੰਦਰ ਸਿੰਘ ਵੋਕੇਸ਼ਨਲ ਕੋਆਡੀਨੇਟਰ ਨਵਦੀਪ ਸਿੰਘ ਕੋਚ ਵੀ ਹਾਜ਼ਰ ਸਨ। ਉਹਨਾਂ ਕਿਹਾ ਕਿ ਕਰੋਨਾ ਤੇ ਜਿੱਤ ਪਾਉਣ ਲਈ ਅਜਿਹੇ ਹੋਰ ਉਪਰਾਲੇ ਲਗਾਤਾਰ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮਿਸ਼ਨ ਫ਼ਤਹਿ ਦਾ ਅਗਲਾ ਪੜਾਅ ਇਸ ਤੋਂ ਵੀ ਪ੍ਰਭਾਵਸ਼ਾਲੀ ਹੋਵੇਗਾ ਜਿਸ ਵਿੱਚ ਕੁਝ ਹੋਰ ਵਧੀਆ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ