← ਪਿਛੇ ਪਰਤੋ
ਚੰਡੀਗੜ੍ਹ, 18 ਅਗਸਤ 2020 - ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਨੇ ਬਾਕਾਇਦਾ ਵਾਕਆਊਟ ਮੁਹਿੰਮ ਚਲਾ ਕੇ ਮੁੱਖ ਮੰਤਰੀ ਦਫ਼ਤਰ ਦੇ ਫਾਲੋਅਪ ਸੈਕਸ਼ਨ ਅਤੇ ਸਕੱਤਰੇਤ ਦੀ 8ਵੀਂ ਮੰਜ਼ਿਲ ਤੇ ਸਥਿਤ ਗ੍ਰਹਿ ਮਹਿਕਮੇ ਦੀਆਂ ਬ੍ਰਾਂਚਾਂ ਵੀ ਖਾਲੀ ਕਰਵਾ ਦਿੱਤੀਆਂ ਹਨ ਅਤੇ ਇਸ ਦੇ ਨਾਲ ਨਾਲ ਤੀਜੀ ਮੰਜ਼ਿਲ ਤੇ ਸਥਿਤ ਵਿੱਤ ਕਮਿਸ਼ਨਰ ਸਕੱਤਰੇਤ ਦੀਆਂ ਕਈ ਬ੍ਰਾਂਚਾਂ ਵਿੱਚੋਂ ਵੀ ਮੁਲਾਜ਼ਮ ਵਾਕਆਊਟ ਕਰ ਗਏ ਹਨ। ਉਪਰੋਕਤ ਬਰਾਂਚਾਂ ਵਿੱਚ ਕੋਈ ਵਿਰਲਾ ਹੀ ਮੁਲਾਜ਼ਮ ਰਹਿ ਗਿਆ ਹੈ, ਉਪਰੋਕਤ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਮੁਲਾਜ਼ਮਾਂ ਪ੍ਰਤੀ ਸਰਕਾਰ ਦਾ ਜਿਸ ਤਰ੍ਹਾਂ ਦਾ ਰਵੱਈਆ ਹੈ ਉਸ ਨੂੰ ਵੇਖਦਿਆਂ ਮੁਲਾਜ਼ਮਾਂ ਦੇ ਐਕਸ਼ਨ ਹੋਰ ਤੇਜ਼ ਹੋਣਗੇ।
Total Responses : 267