← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 03 ਅਗਸਤ 2020: ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ ਵੱਲੋਂ ਸਰਕਾਰ ਦੇ ਆਰਥਿਕ ਕਟੌਤੀਆਂ ਅਤੇ ਜਬਰੀ ਜੁਬਾਨਬੰਦੀ ਦੇ ਫੈਸਲਿਆਂ ਦੇ ਵਿਰੋਧ ਦਰਜ ਕਰਨ ਲਈ 5 ਅਗਸਤ ਨੂੰ ਪੰਜਾਬ ਦੇ ਸਾਰੇ ਜਿਲਾ ਪੱਧਰ ਤੇ ਕੀਤੇ ਜਾਣ ਵਾਲੇ ਰੋਸ ਮਾਰਚਾਂ ਲਈ ਅਧਿਆਪਕਾਂ ’ਚ ਭਾਰੀ ਉਤਸ਼ਾਹ ਹੈ। ਡੀ.ਟੀ.ਐਫ. ਜਿਲਾ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਧਿਆਪਕਾਂ ਦੇ ਮਨਾਂ ਵਿੱਚ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਭਾਰੀ ਗੁੱਸਾ ਹੈ। ਔਰਤ ਅਧਿਆਪਕ ਆਗੂਆ ਨਵਚਰਨਪ੍ਰੀਤ, ਬਲਜਿੰਦਰ ਕੌਰ, ਦਲਜਿੰਦਰ ਕੌਰ ਅਤੇ ਰਣਦੀਪ ਕੌਰ ਖਾਲਸਾ ਵੱਲੋਂ ਔਰਤ ਅਧਿਆਪਕਾਂ ਦੀ ਲਾਮਬੰਦੀ ਲਈ ਘਰ ਤੋਂ ਘਰ ਅਤੇ ਮੁਹੱਲਾ ਵਾਇਜ ਔਰਤ ਅਧਿਆਪਕਾਂ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹਨ। ਉਨਾਂ ਕਿਹਾ ਕਿ ਔਰਤ ਅਧਿਆਪਕਾਂ ਵੀ ਐਕਟਿਵਾ ਤੇ ਮਾਰਚ ਵਿੱਚ ਸ਼ਾਮਿਲ ਹੋਕੇ ਸਰਕਾਰੀ ਨੀਤੀਆਂ ਨੂੰ ਚੁਣੌਤੀ ਦੇਣਗੀਆਂ। ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਬਠਿੰਡਾ ਨੇ ਕਿਹਾ ਕਿ ਸਰਕਾਰ ਵੱਲੋਂ ਖਜਾਨਾ ਦਫਤਰਾਂ ਨੂੰ ਜੁਬਾਨੀ ਹੁਕਮ ਜਾਰੀ ਕਰਕੇ ਸਰਕਾਰੀ ਮੁਲਾਜਮਾ ਦੀ ਜੁਲਾਈ ਮਹੀਨੇ ਦੀ ਤਨਖਾਹ ਤੇ ਅਗਲੇ ਹਕਮਾਂ ਤੱਕ ਰੋਕ ਨੇ ਵੀ ਅਧਿਆਪਕਾਂ ਦੇ ਗੁੱਸੇ ਤੇ ਤੇਲ ਪਾਉਣ ਦਾ ਕੰਮ ਕੀਤਾ ਹੈ । ਉਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਤਨਖਾਹਾਂ ਜਾਰੀ ਕਰਨੀਆਂ ਚਾਹੀਦੀਆਂ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਤੋਂ ਜਾਣੂ ਕਰਾ ਕੇ 5 ਅਗਸਤ ਦੇ ਜਿਲਾ ਪੱਧਰੀ ਮੋਟਰ ਸਾਇਕਲ ਮਾਰਚ ਲਈ ਤਿਆਰ ਕੀਤਾ ਜਾ ਰਿਹਾ ਹੈ।
Total Responses : 267