ਰਾਜਪੁਰਾ, 05 ਅਗਸਤ 2020: ਪਟਿਆਲਾ ਡਵੀਜਨ ਦੇ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਕੂਲਾਂ ਅਤੇ ਕਾਲਜਾਂ ਲਈ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਵਾਈ। ਇਹ ਮੁਹਿੰਮ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ ਤੋਂ ਅਰੰਭੀ ਗਈ, ਜਿਸ ਵਿਚ ਕਾਲਜ ਕੈਂਪਸ ਦੀ ਖਾਲੀ ਜਗਾਂ ਤੇ 500 ਬੂਟੇ ਲਗਾਏ ਗਏ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ(ਪੁੱਕਾ) ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਦੇ ਚੇਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਚੰਦਰ ਗੈਂਦ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਸੈਂਕੜੇ ਨਿੱਜੀ ਅਤੇ ਸਰਕਾਰੀ ਸਕੂਲ ਤੇ ਕਾਲਜ ਹਨ ਅਤੇ ਸਾਡੇ ਕੋਲ ਬਹੁਤ ਜ਼ਿਆਦਾ ਵਾਧੂ ਜ਼ਮੀਨ ਹੈ ਜੋ ਕਿ ਖੇਡ ਮੈਦਾਨਾਂ ਅਤੇ ਇਮਾਰਤਾਂ ਲਈ ਨਹੀਂ ਵਰਤੀ ਜਾ ਰਹੀ ਹੈ। ਉਨ੍ਹਾਂ ਨੇ ਹਰੇਕ ਕਾਲਜ਼ ਨੂੰ ਜੰਗਲਾਤ ਵਿਭਾਗ ਦੀ ਮਦਦ ਨਾਲ ਉਸ ਜ਼ਮੀਨ ਵਿੱਚ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ।
ਵਿਦਿਆਰਥੀਆਂ ਅਤੇ ਸਟਾਫ ਨੇ ਕਾਲਜ ਵਿੱਚ ਅੰਬ, ਜਾਮੁਨ, ਟਾਹਲੀ, ਡੇਕ, ਨਿੰਮ, ਅਮਲਤਾਸ, ਕਨੇਰ ਆਦਿ ਦੇ ਬੂਟੇ ਵੀ ਲਗਾਏ।
ਡਾ ਅੰਸ਼ੂ ਕਟਾਰੀਆ ਨੇ ਕਿਹਾ ਕਿ ਰੁੱਖ ਨਾ ਸਿਰਫ ਸਾਨੂੰ ਛਾਂ ਅਤੇ ਫਲ ਦਿੰਦੇ ਹਨ ਬਲਕਿ ਕੈਂਪਸ ਨੂੰ ਸੋਹਣਾ ਵੀ ਬਣਾਉਂਦੇ ਹਨ। ਉਨ੍ਹਾਂ ਮੌਜੂਦਾ ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ ਜਿਸ ਦਾ ਅੱਜ ਅਸੀਂ ਜੰਗਲਾਂ ਦੀ ਕਟਾਈ ਕਾਰਨ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਰੁੱਖ ਲਗਾਉਣ ਦੀ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲੈਣ ਤਾਂ ਜੋ ਪੰਜਾਬ ਨੂੰ ਸਵੱਛ, ਹਰਾ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ।