ਹਰੀਸ਼ ਕਾਲੜਾ
- ਦਵਾਈਆਂ, ਕਰਿਆਨੇ ਦਾ ਸਮਾਨ, ਦੁੱਧ , ਪਸ਼ੂਆਂ ਦੇ ਚਾਰੇ ਅਤੇ ਸਬਜ਼ੀਆਂ ਦੀ ਸਪਲਾਈ ਲਈ ਜਾਰੀ ਕੀਤੇ ਹੈਲਪਲਾਇਲ ਨੰਬਰ
ਰੂਪਨਗਰ, 21 ਅਗਸਤ 2020 - ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਕੋਰੋਨਾ ਬਿਮਾਰੀ ਦੇ ਵੱਧ ਕੇਸ ਆਉਣ ਕਾਰਨ ਪਿੰਡ ਭਰਤਗੜ੍ਹ, ਸਨਾਣਾ, ਗਿਆਨੀ ਜੈਲ ਸਿੰਘ ਨਗਰ ,ਰੂਪਨਗਰ ,ਮੁਹੱਲਾ ਪੱਕਾ ਬਾਗ ਰੂਪਨਗਰ, ਜਗਜੀਤ ਨਗਰ, ਰੂਪਨਗਰ ਨੂੰ ਮੁਕੰਮਲ ਤੌਰ ਤੇ ਸੀਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ । ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਇਨ੍ਹਾਂ ਖੇਤਰਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ।ਇਨ੍ਹਾਂ ਖੇਤਰਾਂ ਵਿੱਚ ਵਿਅਕਤੀਆਂ ਦੇ ਅੰਦਰੋਂ ਬਾਹਰ ਜਾਣ ਤੇ ਬਾਹਰੋਂ ਅੰਦਰ ਆਉਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਲਈ ਜ਼ਰੂਰੀ ਸਾਜ਼ੋ ਸਾਮਾਨ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ।
ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਖੇਤਰਾਂ ਵਿੱਚ ਸਬਜ਼ੀ ਦੁੱਧ ਤੇ ਹੋਰ ਜ਼ਰੂਰੀ ਸਾਜੋ ਸਾਮਾਨ ਦੀ ਸਪਲਾਈ ਲਈ ਥੋਕ ਵਿਕਰੇਤਾਵਾਂ ਅਤੇ ਹੋਰ ਦੁਕਾਨਦਾਰਾਂ ਦੇ ਮੋਬਾਈਲ ਨੰਬਰ ਮੁਹੱਈਆ ਕਰਵਾਏ ਹਨ ਜੋ ਕਿ ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਨੂੰ ਜ਼ਰੂਰੀ ਸਾਜ਼ੋ ਸਾਮਾਨ ਮੁਹੱਈਆ ਕਰਵਾਉਣਗੇ ।
ਜ਼ਿਲ੍ਹਾ ਮਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਕ ਡਿਲਿਵਰੀ ਬੁਆਏਜ਼ ਦਵਾਈਆਂ ਦੀ ਡਿਲਿਵਰੀ ਸਵੇਰੇ ਨੌ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਕਰਨਗੇ ।ਕਰਿਆਨੇ ਦੇ ਸਾਮਾਨ ਦੀ ਡਿਲੀਵਰੀ ਸ਼ਾਮ ਤਿੰਨ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੋਵੇਗੀ ।ਇਨ੍ਹਾਂ ਡਲਿਵਰੀ ਬੁਆਏਜ਼ ਨੂੰ ਸਾਮਾਨ ਸਪਲਾਈ ਕਰਨ ਲਈ ਐੱਸ ਡੀ ਐੱਮ ਦਫਤਰ ਰੂਪਨਗਰ ਵੱਲੋਂ ਪਾਸ ਜਾਰੀ ਕੀਤੇ ਜਾਣਗੇ
ਜਾਰੀ ਹੁਕਮਾਂ ਮੁਤਾਬਕ ਇਨ੍ਹਾਂ ਮਾਈਕਰੋ ਕੰਟੇਨਮੈਂਟ ਜ਼ੋਨਾਂ ਵਿੱਚ ਰਹਿੰਦੇ ਵਿਅਕਤੀ ਦਵਾਈਆਂ ਮੰਗਵਾਉਣ ਲਈ ਇਨ੍ਹਾਂ ਮੋਬਾਈਲ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ 78149-50629, 62804-68445, 62804-07315,62804-22763, 98776-12118, 62804-52952, ਕਰਿਆਨੇ ਦਾ ਸਮਾਨ ਮੰਗਵਾਉਣ ਲਈ ਇਨ੍ਹਾਂ ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ 62845-33904, 62845-06966, 88475-81703, 88475-41566, 88475-87703, 78149-11840 ।ਇਸੇ ਤਰ੍ਹਾਂ ਦੁੱਧ ਦੀ ਸਪਲਾਈ ਲਈ ਇਨ੍ਹਾਂ ਮੋਬਾਇਲ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ 97806-37541, 95929-65055, ਇਸ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਦੀ ਸਪਲਾਈ ਲਈ ਇਨ੍ਹਾਂ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦੇ ਹਨ 92160-04417, 94633-65362 ।ਜਦਕਿ ਸਬਜ਼ੀਆਂ ਦੀ ਸਪਲਾਈ ਲਈ ਮੋਬਾਇਲ ਨੰਬਰ ਸ਼੍ਰੀ ਇੰਦਰਜੀਤ ਸਿੰਘ ਸੈਕਟਰੀ 96460-32722, ਹਰਿੰਦਰ ਸਿੰਘ ਅਕਾਉਂਟੈਟ 62804-49396 , ਦੀਪ ਲਾਲ ਮੰਡੀ ਸੁਪਰਵਾਈਜ਼ਰ 99141-15573 ਸੰਪਰਕ ਕਰ ਸਕਦੇ ਹਨ
ਇਸ ਤੋਂ ਇਲਾਵਾ ਸਿਹਤ ਪ੍ਰੋਟੋਕੋਲ ਅਨੁਸਾਰ ਸਾਰੇ ਪੋਜ਼ੀਟਿਵ ਮਾਮਲਿਆਂ ਨੂੰ ਸਿਹਤ ਸੁਵਿਧਾਵਾਂ ਵਿੱਚ ਤਬਦੀਲ ਕੀਤਾ ਜਾਵੇਗਾ। ਹੁਕਮਾਂ ਅਨੁਸਾਰ ਸੰਵੇਦਨਸ਼ੀਲ ਥਾਵਾਂ 'ਤੇ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇਗੀ।ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਮਿਆਦ ਘੱਟ ਤੋਂ ਘੱਟ 14 ਦਿਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਉਪਰੋਕਤ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।