ਕੁਲਵੰਤ ਸਿੰਘ ਬੱਬੂ
ਘਨੌਰ, 28 ਅਗਸਤ 2020 - ਮੌਜੂਦਾ ਸਮੇਂ ਵਿੱਚ ਜਿੱਥੇ ਦੁਕਾਨਦਾਰ,ਵਪਾਰੀ,ਹਰ ਵਰਗ ਪ੍ਰੇਸ਼ਾਨ ਹੈ। ਉੱਥੇ ਹੀ ਕੋਰੋਨਾ ਮਹਾਂਮਾਰੀ ਕਾਰਨ ਕਰਫਿਊ ਦੀ ਸ਼ਭ ਤੋ ਜਿਆਦਾ ਮਾਰ ਮਜ਼ਦੂਰਾਂ 'ਤੇ ਪੈ ਰਹੀ ਹੈ। ਸਵੇਰੇ ਸਵੇਰੇ ਘਰ ਤੋਂ ਰੋਟੀ ਦਾ ਟਿਫਿਨ ਲੈ ਕੇ ਇਸ ਆਸ 'ਤੇ ਨਿਕਲਦੇ ਹਨ ਕਿ ਸ਼ਾਇਦ ਅੱਜ ਕੋਈ ਦਿਹਾੜੀ ਲੱਗ ਜਾਵੇ। ਪਰ ਹਰ ਦਿਨ ਨਿਰਾਸ਼ ਹੋ ਕੇ ਵਾਪਸ ਆ ਜਾਂਦੇ ਹਨ।
ਲੇਬਰ ਚੌਂਕ ਘਨੌਰ, ਅੰਬਾਲਾ, ਪਟਿਆਲਾ ਤੇ ਰਾਜਪੁਰਾ ਵਿੱਚ ਕੰਮ ਦੀ ਭਾਲ ਲਈ ਜਾਂਦੇ ਹਨ ਪੰਜਾਬੀ, ਯੂਪੀ ਤੇ ਬਿਹਾਰੀ ਮਜ਼ਦੂਰ ਬਲਦੇਵ ਸਿੰਘ, ਧੰਨਾ ਸਿੰਘ,ਮੇਹਰ ਸਿੰਘ,ਰਾਜੂ, ਸੁਭਾਸ਼,ਬੀਰ ਬਹਾਦਰ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਵਿੱਚ ਸਿਰਫ ਦੋ-ਚਾਰ ਦਿਹਾੜੀਆਂ ਲਗੀਆਂ ਹਨ ਜਿਸ ਨਾਲ ਉਹਨਾਂ ਦਾ ਰਾਸ਼ਣ ਵੀ ਨਹੀਂ ਆਇਆ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਾਇਆਂ ਕਰਫਿਊ ਦੌਰਾਨ ਹਰ ਵਰਗ ਪ੍ਰੇਸ਼ਾਨ ਹੈ। ਲੋਕਾਂ ਨੂੰ ਦੋ ਵਕ਼ਤ ਦੀ ਰੋਟੀ ਖਾਣੀ ਮੁਸ਼ਕਿਲ ਹੋ ਗਈ ਹੈ।
ਇਸ ਸਮੇਂ ਵਿੱਚ ਓਹ ਆਪਣੇ ਘਰਾਂ ਦੇ ਹੋਰ ਖਰਚੇ ਕਿਥੋਂ ਪੂਰੇ ਕਰਨਗੇ ਜਿਵੇਂ ਕਿ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ, ਬੱਚਿਆਂ ਦੀ ਪੜ੍ਹਾਈ ਤੇ ਹੋਰ ਘਰੇਲੂ ਖਰਚੇ ਕਰਨੇ ਬਹੁਤ ਮੁਸ਼ਿਕਲ ਹੋ ਗਏ ਹਨ ਤੇ ਜਦੋਂ ਤੱਕ ਲੋਕ ਆਪਣੇ ਘਰਾਂ ਦੀ ਉਸਾਰੀ ਤੇ ਘਰਾਂ ਦੀ ਰਿਪੇਅਰ ਦੇ ਕੰਮ ਨਹੀਂ ਕਰਵਾਉਂਦੇ ਉਦੋਂ ਤੱਕ ਲੇਬਰ ਦਾ ਕੰਮ ਨਹੀਂ ਚੱਲੇਗਾ।
ਇਸੇ ਦੌਰਾਨ ਬੰਗਾਲ ਤੋਂ ਅੰਬਾਲਾ ਵਿੱਚ ਕੰਮ ਦੀ ਤਾਲਾਸ਼ ਵਿੱਚ ਆਏ ਇੱਕ ਪੇਂਟਰ ਨੇ ਕਿਹਾ ਕਿ ਪਹਿਲਾਂ ਦੀਵਾਲੀ ਤੋਂ ਦੋ ਤਿੰਨ ਮਹੀਨੇ ਪਹਿਲਾਂ ਕੋਈ ਪੇਂਟਰ ਭਾਲਿਆਂ ਨਹੀਂ ਮਿਲਦਾ ਸੀ, ਜਦੋਂ ਕਿ ਅੱਜ ਮੇਰੇ ਨਾਲ ਦੇ ਸਾਰੇ ਪੇਂਟਰ ਵਿਹਲੇ ਬੈਠੇ ਹਨ।ਲੋਕ ਦੀਵਾਲੀ ਤੋਂ ਪਹਿਲਾਂ ਆਪਣੇ ਘਰਾਂ ਨੂੰ ਰੰਗ ਰੋਗਨ ਕਰਵਾਂਦੇ ਸਨ।ਪਰ ਹੁਣ ਦੀ ਵਾਰ ਲੋਕਾਂ ਦਾ ਕਰਫਿਊ ਨੇ ਹਰ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਲੇਵਰ ਚੋਕਾ ਤੇ ਬੈਠੇ ਮਜ਼ਦੂਰਾਂ ਨੇ ਸਰਕਾਰ ਨਾਲ ਸ਼ਿਕਵਾ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰਾਂ ਵੀ ਸਿਰਫ਼ ਵੱਡੇ ਬੰਦਿਆਂ ਨੂੰ ਹੀ ਸਹੁਲਤਾਂ ਦਿੰਦੀਆਂ ਹਨ, ਦੱਸੋ ਗਰੀਬ ਲੋਕ ਕਿਥੇ ਜਾਣ, ਓਹਨਾਂ ਕਿਹਾ ਕਿ ਇਸ ਕਰੋਨਾ ਦੇ ਦੋਰ ਵਿੱਚ ਬੱਚੇ ਪਾਲਣਾ ਇੱਕ ਚੁਣੌਤੀ ਬਣ ਗਿਆ ਹੈ।
ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਗਰੀਬ ਲੋਕਾਂ ਵੱਲ ਵੀ ਧਿਆਨ ਦੇਣ। ਕਾਰੋਨਾ ਮਹਾਂਮਾਰੀ ਦਾ ਖਮਿਆਜ਼ਾ ਗਰੀਬ ਹੀ ਭੁਗਤ ਰਿਹਾ ਹੈ ਅਮੀਰ ਤੇ ਸਿਆਸਤਦਾਨ ਤਾਂ ਆਪਣੀਆਂ ਰੋਟੀਆਂ ਸੇਕ ਲਾਂਭੇ ਹੋ ਜਾਂਦੇ ਹਨ ਜਿਵੇਂ ਹਰ ਦਿਨ ਕੋਈ ਨਾ ਕੋਈ ਪਾਰਟੀ ਧਰਨਾ ਲਗਾ ਰਹੀਆਂ ਹਨ ਤੇ ਕਾਰੋਨਾ ਦੀ ਮਹਾਂਮਾਰੀ ਮੋਕੇ ਕਾਨੂੰਨ ਤੇ ਸੋਸ਼ਲ ਡਿਸਟੈਂਸ ਦੀਆਂ ਸਰੀਆਮ ਧੱਜੀਆਂ ਉਡਾਉਣ ਉਪਰੰਤ ਫੋਟੋਆਂ ਖਿੱਚਵਾਂ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਅੱਗਲੇ ਦਿਨ ਕਿਸੇ ਨੂੰ ਕੋਈ ਮੁੱਦਾ ਯਾਦ ਵੀ ਨਹੀ ਹੁੰਦਾ ਭਾਰਤ ਵਰਗੇ ਆਜ਼ਾਦ ਦੇਸ਼ ਵਿੱਚ ਕਾਨੂੰਨ ਸਭ ਲਈ ਬਰਾਬਰ ਦਾ ਹੋਣਾ ਚਾਹੀਦਾ ਹੈ।