← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ 27 ਅਗਸਤ 2020: ਲੈਫਟੀਨੈਂਟ ਜਨਰਲ ਮਨੋਜ ਕੁਮਾਰ ਮਗੋ ਨੇ ਚੇਤਕ ਕੋਰ ਦੀ ਕਮਾਂਡ ਸੰਭਲਾਲਣ ਉਪਰੰਤ ਸਭ ਤੋਂ ਪਹਿਲਾਂ ਕੋਰ ਯੁੱਧ ਯਾਦਗਾਰ ਵਿਖੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀ। ਆਪਣੇ ਸੰਦੇਸ ਵਿਚ ਕੋਰ ਕਮਾਂਡਰ ਨੇ ਸਮੂਹ ਅਧਿਕਾਰੀਆਂ ਅਤੇ ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਵੈਮਾਣ ਅਤੇ ਪ੍ਰੇਰਣਾ ਨਾਲ ਦੇਸ਼ ਦੀ ਸੇਵਾ ਕਰਦਿਆਂ ਹਰ ਸਮੇਂ ਲੜਾਈ ਲਈ ਤਿਆਰ ਰਹਿਣ। ਉਸਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਤੰਦਰੁਸਤ ਰਹਿਣ ਦੀ ਜਰੂਰਤ ‘ਤੇ ਵੀ ਜੋਰ ਦਿੱਤਾ। ਇਸ ਮੌਕੇ ਉਨਾਂ ਵੀਰ ਨਾਰੀਆਂ, ਬਜ਼ੁਰਗਾਂ ਅਤੇ ਚੇਤਕ ਕੋਰ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਭਾਰਤੀ ਫੌਜ ਦੀ ਬਜੁਰਗਾਂ, ਵਿਧਵਾਵਾਂ ਅਤੇ ਉਨਾਂ ਤੇ ਨਿਰਭਰ ਲੋਕਾਂ ਦੀ ਸਹਾਇਤਾ ਪ੍ਰਤੀ ਵਚਨਬੱਧਤਾ ਦਾ ਭਰੋਸਾ ਦਿੱਤਾ। ਉਨਾਂ ਨੇ ਭਾਰਤੀ ਫੌਜ ਦੀਆਂ ਅਮੀਰ ਵਿਰਾਸਤ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਉਨਾਂ ਦੀਆਂ ਅਣਮੁੱਲੀਆਂ ਕੁਰਬਾਨੀਆਂ ਅਤੇ ਨਿਰਸਵਾਰਥ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਕੀਤਾ।
Total Responses : 267