ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਪਿੰਡ ਮੌਲੀ ਬੈਦਵਾਨ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਪਿੰਡ ਵਿੱਚ ਹੁਣ ਤੱਕ 01 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਵਿਕਾਸ ਕਾਰਜ਼ਾਂ ਤੇ
ਐਸ.ਏ.ਐਸ ਨਗਰ 16 ਅਗਸਤ 2020: ਕੋਵਿਡ 19 ਤੋਂ ਬਚਾਓ ਕਰਨ ਲਈ ਮਜ਼ਬੂਰੀ ਵਸ ਪੰਜਾਬ ਸਰਕਾਰ ਵੱਲੋਂ ਮਾਰਚ ਮਹੀਨੇ ਤੋਂ ਲੌਕ ਡਾਊਨ ਲਗਾਇਆ ਗਿਆ ਸੀ। ਜਿਸ ਕਰਕੇ ਹਰੇਕ ਤਰ੍ਹਾਂ ਦਾ ਕਾਰੋਬਾਰ ਅਮਦਨ ਪੱਖੋਂ ਹੇਠਾਂ ਆਇਆ ਅਤੇ ਸਰਕਾਰ ਦੀ ਅਮਦਨ ਵੀ ਘਟੀ। ਲੌਕ ਡਾਊਨ ਖੁਲ੍ਹਣ ਤੋਂ ਬਾਅਦ ਅਜੇ ਵੀ ਕਾਰੋਬਾਰ ਆਪਣੀ ਲੀਹ ਤੇ ਨਹੀਂ ਆਏ ਪਰ ਪੰਜਾਬ ਸਰਕਾਰ ਨੇ ਵਿਕਾਸ ਕਾਰਜ਼ਾਂ ਵਿੱਚ ਖੜੌਤ ਨਹੀਂ ਆਉਣ ਦਿੱਤੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਸਥਾਨਕ ਪਿੰਡ ਮੌਲੀ ਬੈਦਵਾਨ 35 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਹੋਏ ਵਿਕਾਸ ਕਾਰਜ਼ਾਂ ਦੇ ਉਦਘਾਟਨ ਕਰਨ ਮੌਕੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਪਿੰਡ ਦੀ ਦਿਖ ਸ਼ਹਿਰੀ ਕਰਨ ਲਈ ਪਿੰਡ ਵਿੱਚ ਨਾ ਵਰਤੋਂ ਯੋਗ ਪੁਰਾਣੇ ਛੱਪੜਾ ਨੂੰ ਭਰਤ ਨਾਲ ਪੂਰਕੇ ਪਾਰਕਾਂ ਬਣਾਉਣ ਦਾ ਪਲਾਨ ਬਣਾਇਆ ਗਿਆ ਸੀ । ਜਿਸ ਦੇ ਤਹਿਤ ਪਿੰਡ ਦੇ ਇਕ ਛੱਪੜ ਨੂੰ ਪਹਿਲਾਂ ਪੂਰਿਆ ਗਿਆ ਅਤੇ ਉਥੇ ਪਾਰਕ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਇਹ ਦੂਜਾ ਛੱਪੜ ਹੈ ਜਿਸ ਨੂੰ ਪੂਰਕੇ ਅਤੇ ਇਸ ਦੀ ਚਾਰ ਦੀਵਾਰੀ ਕਰਕੇ ਇਸ ਤੇ ਕਰੀਬ 17.50 ਲੱਖ ਰੁਪਏ ਖਰਚ ਕੀਤੇ ਗਏ ਹਨ । ਹੁਣ ਇਸ ਵਿੱਚ ਵਧੀਆਂ ਕਿਸਮ ਦੇ ਪੌਦੇ ਅਤੇ ਘਾਹ ਲਗਵਾਇਆ ਜਾਵੇਗਾ । ਬੱਚਿਆਂ ਲਈ ਝੂਲੇ, ਓਪਨ ਜਿੰਮ ਅਤੇ ਬਜੁਰਗਾਂ ਦੇ ਬੈਠਣ ਲਈ ਬੈਂਚ ਵੀ ਲਗਾਵਾਏ ਜਾਣਗੇ। ਇਸ ਮੌਕੇ ਸ. ਸਿੱਧੂ ਨੇ ਪਿੰਡ ਵਿਖੇ 7.50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਬਾਲਮੀਕ ਧਰਮਸ਼ਾਲਾ ਦਾ ਉਦਘਾਟਨ ਵੀ ਕੀਤਾ । ਬਾਅਦ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਪਿੰਡ ਵਿੱਚ ਬਣਾਏ ਗਏ ਪੱਕੇ ਚੌੱਕ ਅਤੇ ਜ਼ਨਰਲ ਧਰਮਸਾਲਾ ਦਾ ਉਦਘਾਟਨ ਕੀਤਾ ਗਿਆ ਜਿਨ੍ਹਾਂ ਤੇ 10.00 ਲੱਖ ਰੁਪਏ ਦਾ ਖਰਚਾ ਆਇਆ ਹੈ। ਸ. ਸਿੱਧੂ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ ਚਾਰ ਕੈਟਲਸ਼ੈਡ ਤਿਆਰ ਕੀਤੇ ਗਏ ਅਤੇ ਪਿੰਡ ਦੇ ਕਰੀਬ 18 ਕੱਚੇ ਘਰਾਂ ਨੂੰ ਪੱਕੇ ਕਰਨ ਦੀ ਪ੍ਰਵਾਨਗੀ ਹੋ ਗਈ ਅਤੇ ਇਕ ਮਕਾਨ ਪੱਕਾ ਬਣਾ ਵੀ ਦਿੱਤਾ ਹੈ। ਪਿੰਡ ਵਿੱਚ ਸਾਫ ਸਫਾਈ ਰੱਖਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਪਿੰਡ ਨੂੰ 150 ਡਸਟਬੀਨ ਵੀ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪਿੰਡ ਦੇ ਵਿਕਾਸ ਕਾਰਜ਼ਾਂ ਤੇ 01 ਕਰੋੜ ਰੁਪਏ ਤੋਂ ਵਧ ਦੀ ਰਕਮ ਖਰਚ ਕੀਤੀ ਜਾ ਚੁੱਕੀ ਹੈ।
ਸ. ਸਿੱਧੂ ਨੇ ਦੱਸਿਆ ਕਿ ਸਰਕਾਰ ਵੱਲੋਂ ਵਿਕਾਸ ਕਾਰਜ਼ਾਂ ਵਿੱਚ ਕੋਈ ਖੜੌਤ ਨਹੀਂ ਆਉਣ ਦਿੱਤੀ ਜਾਵੇਗੀ। ਸਕੂਲਾਂ ਨੂੰ ਅੱਪ ਗਰੇਡ ਕਰਨ ਅਤੇ ਇਮਾਰਤਾਂ ਬਣਾਉਣ ਤੇ ਕਰੋੜਾਂ ਰੁਪਏ ਵੱਖ ਵੱਖ ਪਿੰਡਾਂ ਨੂੰ ਦਿੱਤੇ ਗਏ। ਆਨਲਾਇਨ ਪੜ੍ਰਾਈ ਦੇ ਮੱਦੇਨਜ਼ਰ ਬੱਚਿਆਂ ਨੂੰ ਮੋਬਾਇਲ ਫੌਨ ਦਿੱਤੇ ਜਾ ਰਹੇ ਹਨ। ਸ. ਸਿੱਧੂ ਨੇ ਦੱਸਿਆ ਕਿ ਸਰਕਾਰ ਦੀ ਅਮਦਨ ਘੱਟਣ ਦੇ ਬਾਵਜੂਦ ਮੁਲਾਜਮਾਂ ਦੀਆਂ ਤਨਖਾਹਾਂ, ਪੈਨਸ਼ਨਾਂ ਅਤੇ ਲੋੜਵੰਦਾਂ ਨੂੰ ਦਿੱਤੇ ਜਾ ਰਾਸ਼ਨ ਵਿੱਚ ਕਿਸੇ ਕਿਸਮ ਦੀ ਕਟੌਤੀ ਨਹੀਂ ਕੀਤੀ ਗਈ। ਅੰਤ ਵਿੱਚ ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨ-19 ਮਹਾਮਾਰੀ ਦਾ ਟਾਕਰ ਕਰਨ ਲਈ ਸਮੇਂ ਸਮੇਂ ਸਿਰ ਸਰਕਾਰ ਵੱਲੋਂ ਜਾਰੀ ਕੀਤੀਆ ਜਾਂਦੀਆਂ ਗਾਈਡ ਲਾਇਨਜ਼ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ । ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਐਸ.ਡੀ.ਐਮ ਜਗਦੀਪ ਸਹਿਗਲ, ਬੀ.ਡੀ.ਪੀ.ਓ ਖਰੜ ਹਿਤੇਨ ਕਪਿਲਾ, ਐਸ.ਡੀ.ਓ ਜਲ ਸਪਲਾਈ ਤੇ ਸੈਨੀਟੇਸ਼ਨ ਸਿਮਰਨ ਕੌਰ, ਜੇ.ਈ ਗੁਲਜ਼ਾਰ ਸਿੰਘ, ਇੰਦਰਜੀਤ ਸਿੰਘ ਕੋਸ਼ਿਕ, ਜਸਵੰਤ ਸਿੰਘ,ਗੁਰਬਾਜ਼ ਸਿੰਘ, ਭਰਪੂਰ ਸਿੰਘ, ਕਮਲਜੀਤ ਸਿੰਘ (ਸਾਰੇ ਪੰਚ), ਕਾਗਰਸੀ ਆਗੂ ਨਾਮਧਾਰੀ ਭਗਤ ਸਿੰਘ, ਮੇਵਾ ਸਿੰਘ, ਸਰਪੰਚ ਮਨੌਲੀ ਜੋਰਾ ਸਿੰਘ, ਨਿਰਮਲ ਸਿੰਘ, ਹਰਿੰਦਰ ਸਿੰਘ ਟਿੰਕਾ, ਉਦਮ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ,, ਜਸਵੰਤ ਸਿੰਘ, ਜਸਵੰਤ ਸਿੰਘ ਬੰਟੀ, ਹਰਿੰਦਰ ਸਿੰਘ, ਬਹਾਦਰ ਸਿੰਘ, ਨਵਦੀਪ ਸਿੰਘ ਬੱਬੂ ਅਤੇ ਗੁਰਬਖਸ਼ ਸਿੰਘ ਮੌਜੂਦ ਸਨ।