ਹਰੀਸ਼ ਕਾਲੜਾ
ਰੂਪਨਗਰ,17 ਅਗਸਤ 2020 : ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਦੀ ਅਗਵਾਈ ਹੇਠ ਹੌਮ ਸਾਇੰਸ ਵਿਭਾਗ ਵੱਲੋਂ ਵਰਲਡ ਬ੍ਰੈਸਟ ਫੀਡਿੰਗ ਵੀਕ -2020 ਸਬੰਧੀ ਵੈਬੀਨਾਰ ਆਯੋਜਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਨੇ ਇਸ ਵੈਬੀਨਾਰ ਦੇ ਥੀਮ 'ਸਪੋਟ ਬ੍ਰੈਸਟ ਫੀਡਿੰਗ ਫਾਰ ਹੈਲਥੀਅਰ ਪਲੇਨੇਟ' ਤੇ ਚਾਨਣਾਂ ਪਾਉਂਦਿਆ ਕਿਹਾ ਕਿ ਨਵਜੰਮੇਂ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਤੰਦਰੁਸਤ ਸਮਾਜ ਅਤੇ ਦੇਸ਼ ਦੀ ਸਿਰਜਣਾ ਕਰ ਸਕਦੇ ਹਾਂ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਮਨਜੀਤ ਕੌਰ ਮਨਚੰਦਾ ਨੇ ਹੌਮ ਸਾਇੰਸ ਵਿਭਾਗ ਨੂੰ ਇਸ ਵਿਸ਼ੇ ਤੇ ਵੈਬੀਨਾਰ ਕਰਵਾਉਣ ਦੀ ਮੁਬਾਰਕਬਾਦ ਦਿੱਤੀ ਅਤੇ ਵੈਬੀਨਾਰ ਅਟੈਂਡ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਹੌਮ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਅਰਵਿੰਦਰ ਕੌਰ ਨੇ ਮਾਂ ਦੇ ਦੁੱਧ ਦੀ ਮਹੱਤਤਾ ਵਿਸ਼ੇ ਤੇ ਚਾਨਣਾ ਪਾਇਆ ਅਤੇ ਵੈਬੀਨਾਰ ਦੀ ਰੂਪਰੇਖਾ ਸਬੰਧੀ ਜਾਣਕਾਰੀ ਦਿੱਤੀ ਅਤੇ ਪ੍ਰੋ. ਨਵਨੀਤ ਕੌਰ ਨੇ ਵੈਬੀਨਾਰ ਦੇ ਮੁੱਖ ਵਕਤਾ ਅਤੇ ਸਮੂਹ ਸ਼ਮੂਲੀਅਤ ਕਰਨ ਵਾਲਿਆ ਦਾ ਹੌਮ ਸਾਇੰਸ ਵਿਭਾਗ ਵੱਲੋਂ ਸਵਾਗਤ ਕੀਤਾ।
ਵੈਬੀਨਾਰ ਦੇ ਪਹਿਲੇ ਦਿਨ ਦੇ ਮੁੱਖ ਵਕਤਾ ਡਾ. ਕਾਮਨਾ ਭਾਟੀ, ਨਿਊਟ੍ਰੀਸ਼ੀਨਲ ਕੰਸਲਟੈਂਟ ਆਦੇਸ਼ ਕਾਲਜ ਆੱਫ ਮੈਡੀਕਲ ਸਾਇੰਸਸ, ਬਠਿੰਡਾ ਨੇ ਮਾਂ ਦੇ ਦੁੱਧ ਦੀ ਬੱਚੇ ਅਤੇ ਮਾਂ ਦੋਹਾਂ ਲਈ ਮਹੱਤਤਾ ਤੇ ਚਾਨਣਾ ਪਾਇਆ। ਵੈਬੀਨਾਰ ਦੇ ਦੂਸਰੇ ਦਿਨ ਮੁੱਖ ਵਕਤਾ ਡਾ. ਮਨਪ੍ਰੀਤ ਕੌਰ,ਫੂਡਜ ਐਂਡ ਨਿਊਟ੍ਰੀਸ਼ੀਅਨ ਦੇ ਮਾਹਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਦੁੱਧ ਪਿਲਾਉਣ ਵਾਲੀ ਮਾਂ ਦੀ ਖੁਰਾਕ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਵੈਬੀਨਾਰ ਨੂੰ ਸਫਲ ਬਣਾਉਣ ਵਿੱਚ ਪ੍ਰੋ. ਜਤਿੰਦਰ ਸਿੰਘ ਗਿੱਲ, ਡਾ. ਹਰਜਸ ਕੌਰ, ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ, ਪ੍ਰੋ. ਮਨਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਨੇ ਅਹਿਮ ਸਹਿਯੋਗ ਦਿੱਤਾ।