ਅਸ਼ੋਕ ਵਰਮਾ
ਬਠਿੰਡਾ, 17 ਅਗਸਤ 2020: ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਵਿਖੇ ਵਣ ਮਹਾਂਉਸਤਵ ਮਨਾੳਂੁਦੇ ਹੋੋਏ ਨਵੇਂ ਸੈਸ਼ਨ ਦੀ ਸੁਰੂਆਤ ਰੁੱਖ ਲਗਾ ਕੇ ਕੀਤੀ ਗਈ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਅਤੇ ਸਟਾਫ਼ ਨੇ ਕਾਲਜ ਵਿੱਚ 100 ਤੋੋਂ ਜਿਆਦਾ ਪੌੌਦੇ ਲਗਾਏ । ਇਸ ਮੌੌਕੇ ਪਿੰ੍ਰਸੀਪਲ ਯਾਦਵਿੰਦਰ ਸਿੰਘ ਨੇ ਰੁੱਖਾਂ ਦੇ ਮਹੱਤਵ ਦੇ ਚਾਨਣਾ ਪਾਉਂਦੇ ਹੋੋਏ ਦੱਸਿਆ ਕਿ ਕਿਸ ਤਰਾਂ ਮਨੁੱਖ ਰੁੱਖਾਂ ਦੀ ਕਟਾਈ ਕਰਕੇ ਆਪਣੀ ਹੀ ਹੋੋਂਦ ਨੂੰ ਖਤਰੇ ਵਿੱਚ ਪਾ ਰਿਹਾ ਹੈ। ਉਹਨਾਂ ਕਿਹਾ ਕਿ ਵਾਤਾਵਰਣ ਬਚਾਉਣਾ ਹਰ ਵਿਅਕਤੀ ਦੀ ਮੁਢਲੀ ਜਿੰਮੇਵਾਰੀ ਹੈ ਅਤੇ ਇਸੇ ਅਧੀਨ ਹੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਸਬੰਧੀ ਇਹ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋੋਂ ਪਹਿਲਾਂ ਵੀ ਕਾਲਜ ਵੱਲੋਂ ਹਰ ਸਾਲ ਵਣ ਮਹਾਂਉਤਸਵ ਮਨਾ ਕੇ ਪੌੌਦੇ ਲਗਾਏ ਜਾਂਦੇ ਹਨ ਅਤੇ ਪਿਛਲੇ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸਤਾਬਦੀ ਦੇ ਮੌੌਕੇ ਤੇ 550 ਤੋੋਂ ਵੱਧ ਪੌੌਦੇ ਲਗਾਏ ਗਏ ਸਨ। ਇਸ ਤੋੋਂ ਇਲਾਵਾ ਕਾਲਜ ਵਿਖੇ ਈਕੋੋ ਕਲੱਬ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਕਲੱਬ ਵੱਲੋੋਂ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਤੋੋਂ ਇਲਾਵਾ ਲਗਾਏ ਗਏ ਪੌੌਦਿਆਂ ਦੀ ਸਾਂਭ-ਸੰਭਾਲ ਵੀ ਕੀਤੀ ਜਾਂਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਸਰਵ ਭਾਰਤੀ ਤਕਨੀਕੀ ਸਿੱਖਿਆ ਕਾਊਂਸਲ (ਏ.ਆਈ.ਸੀ.ਟੀ.ਈ), ਨਵੀਂ ਦਿੱਲੀ ਵੱਲੋਂ ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਤ ਕੀਤਾ ਗਿਆ ਹੈ। ਇਹ ਸਨਮਾਨ ਉਹਨਾਂ ਨੂੰ ਸਰਕਾਰ ਦੀ ੋੋ ਇੱਕ ਵਿਦਿਆਰਥੀ ਇੱਕ ਰੁੱਖ ਲਾਓ ਮੁਹਿੰਮ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਕਾਰਨ ਦਿੱਤਾ ਗਿਆ ਹੈ। ਇਸ ਮੌੌਕੇ ਰਾਜ ਕੁਮਾਰ ਚੋੋਪੜਾ, ਬਲਜੀਤ ਸਿੰਘ ਵਿਰਕ, ਗੁਰਿੰਦਰ ਸਿੰਘ ਮਾਂਗਟ, ਜਸ਼ਨਪ੍ਰੀਤ ਸਿੰਘ, ਗੁਰਬਿੰਦਰਜੀਤ ਸਿੰਘ ਗਿੱਲ ਅਤੇ ਹੋੋਰ ਸਟਾਫ਼ ਮੈਂਬਰ ਵੀ ਹਾਜਰ ਸਨ।