← ਪਿਛੇ ਪਰਤੋ
ਅਭਿਸ਼ੇਕ ਖੋਖਰ ਸਪੁੱਤਰ ਸ੍ਰੀ ਯੂਨਸ ਖੋਖਰ ਜਮਾਤ 7ਵੀ ਸਰਕਾਰੀ ਸੀਨੀਅਰ ਸਕੈਂਡਰੀ ਸਮਾਟ ਸਕੂਲ ਨਵਾਂਸ਼ਹਿਰ ਦਾ ਵਿਦਿਆਰਥੀ ਇਸ ਤਾਲਾਬੰਦੀ ਦੇ ਚੱਲਦੇ ਸਰਕਾਰੀ ਸਕੂਲਾਂ ਦੀ ਮਿਆਰੀ ਅਤੇ ਤਕਨੀਕੀ ਸਿੱਖਿਆ ਦੀ ਗੁਣਵੱਤਾ ਦੀ ਮਿਸਾਲ ਪੇਸ਼ ਕਰ ਰਿਹਾ ਹੈ। ਤਾਲਾਬੰਦੀ ਕਾਰਨ ਸਕੂਲ ਪਿਛਲੇ 4 ਮਹਿਨੇ ਤੋਂ ਬੰਦ ਪਏ ਹਨ ਇਸ ਦੇ ਬਾਵਜੂਦ ਪੰਜਾਬ ਸਕੂਲ ਸਿੱਖਿਆ ਵਿਭਾਗ ਬਾਖ਼ੂਬੀ ਬੱਚਿਆ ਨੂੰ ਨਿਰਵਿਘਨ ਮਿਆਰੀ ਅਤੇ ਤਕਨੀਕੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ ਜਿਸ ਦੀ ਸਫਲ ਪੇਸ਼ਕਾਰੀ ਇਸ ਬੱਚੇ ਨੇ ਦਿੱਤੀ ਹੈ। ਇਸ ਬੱਚੇ ਵਲ਼ੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਕਰਵਾਈ ਜਾ ਰਹੀ ਸਿੱਖਿਆ ਵਿਚ ਨਿਰੰਤਰਤਾ ਹਿੱਸਾ ਲੈਣ ਦੇ ਨਾਲ ਨਾਲ ਆਪਣੇ ਆਪ ਨੂੰ ਤਕਨੀਕੀ ਸਿੱਖਿਆ ਵਿੱਚ ਵੀ ਕੁਸ਼ਲ ਹੋਣ ਦਾ ਉਪਰਾਲਾ ਕੀਤਾ ਹੈ। ਇਹ ਬੱਚਾ ਨਾ ਸਿਰਫ਼ ਖ਼ੁਦ ਤਕਨੀਕੀ ਮਾਹਿਰ ਬਣ ਰਿਹਾ ਬਲਕਿ ਸਾਥੀ ਵਿਦਿਆਰਥੀਆਂ ਲਈ ਵੀ ਆਨਲਾਈਨ ਲਾਈਵ ਯੂਟਿਊਬ ਰਾਹੀਂ ਕਲਾਸ ਦੇ ਰਿਹਾ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸੂਚਨਾ ਤਕਨਾਲੋਜੀ ਵਿੱਚ ਕੁਸ਼ਲ ਹੋ ਸਕਣ। ਅਭਿਸ਼ੇਕ ਖੋਖਰ ਵਲੋ ਮਿਤੀ 5 ਅਗਸਤ ਤੋ ਅਪਣਾ ਪਲੇਠਾ ਐੱਚ ਟੀ ਐਮ ਐਲ ਅਤੇ ਐਸ ਅੈਸ ਦਾ ਤਕਨੀਕੀ ਫ਼ਰੀ ਆਨਲਾਈਨ ਬ੍ਰਾਡਕਾਸਟਿੰਗ ਕੋਰਸ ਸ਼ੁਰੂ ਕੀਤਾ ਗਿਅਾ ਜਿਸ ਨੂੰ ਲਗਭਗ 4000 ਲੋਕਾਂ ਨੇ ਦੇਖਿਆ ਅਤੇ ਇਹ ਕੋਰਸ ਅਜੈ ਜਾਰੀ ਹੈ ਇਸ ਜਾਣਕਾਰੀ ਨੂੰ ਹਾਸਲ ਕਰਕੇ ਜਿਹੜੇ ਵਿਦਿਆਰਥੀ ਅੱਗੇ ਜਾ ਕੇ ਵੈੱਬਸਾਈਟ ਡਿਜ਼ਾਈਨ ਵਿੱਚ ਆਪਣਾ ਕੈਰੀਅਰ ਬਾਨੋਨਾ ਚਾਉਂਦੇ ਹਨ ਉਨ੍ਹਾਂ ਲਈ ਇਹ ਆਨਲਾਈਨ ਕਲਾਸਾਂ ਬੇਹੱਦ ਲਾਭਦਾਇਕ ਸਾਬਤ ਹੋਣਗੀਆਂ। ਇਹ ਵਿਦਿਆਰਥੀ ਸਮਾਜ ਵਿੱਚ ਸਰਕਾਰੀ ਸਕੂਲ ਦੀ ਪੜਾਈ ਦੀ ਗੁਣਵੱਤਾ ਅਤੇ ਬਿਹਤਰ ਅਵਸਰਾਂ ਦੀ ਸਫਲ ਕਹਾਣੀ ਬਿਆਨ ਕਰਦਾ ਹੈ।
Total Responses : 267