ਅਸ਼ੋਕ ਵਰਮਾ
ਬਠਿੰਡਾ,5 ਅਗਸਤ। ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ ਜ਼ਿਲਾ ਬਠਿੰਡਾ ਵਿੱਚ ਪੰਜ ਮੁਲਾਜਮਾਂ ਵੱਲੋਂ ਕਰੋਨਾ ਵਾਇਰਸ ਦੇ ਨਿਯਮਾਂ ਨੂੰ ਮੁੱਖ ਰੱਖਦਿਆਂ ਆਪਣੀਆਂ ਮੰਗਾਂ ਦੇ ਹੱਕ ’ਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਦਸਵੇਂ ਦਿਨ ਵੀ ਜਾਰੀ ਰਹੀ। ਅੱਜ ਦੀ ਬਲਾਕ ਬਾਲਿਆਵਾਲੀ ਦੇ ਸਾਥੀ ਅਵਤਾਰ ਸਿੰਘ, ਜਗਸੀਰ ਸਿੰਘ, ਅੰਮਿ੍ਰਤਪਾਲ ਕੌਰ, ਅਮਰਿੰਦਰ ਕੌਰ ਤੇ ਹਰਦੀਪ ਕੌਰ ਭੁੱਖ ਹੜਤਾਲ ਤੇ ਬੈਠੇ। ਸੰਘਰਸ਼ ਕਮੇਟੀ ਦੇ ਕਾਕੁੰਨ ਜਸਵਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਿਹਤ ਕਾਮਿਆਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ 7 ਅਗਸਤ ਨੂੰ ਮੋਤੀ ਮਹਿਲ ਪਟਿਆਲਾ ਦਾ ਘਿਰਾਓ ਕਰਨ ਦਾ ਫੈਸਲਾ ਲਿਆ ਹੈ ਕਿਉਂਕ ਹੁਣ ਆਰ ਪਾਰ ਦੀ ਲੜਾਈ ਲੜਨ ਤੋਂ ਬਗੈਰ ਮੁਲਾਜਮਾਂ ਕੁਲ ਚਾਰਾ ਵੀ ਨਹੀਂ ਬਚਿਆ ਹੈ। ਉਨਾਂ ਦੱਸਿਆ ਕਿ ਇਸ ਘਿਰਾਓ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਉਨਾਂ ਆਖਿਆ ਕਿ ਕਰੋਨਾ ਵਾਇਰਸ ਦੇ ਸੰਕਟ ’ਚ ਹਿੱਕ ਡਾਹ ਕੇ ਲੜਨ ਵਾਲਿਆਂ: ਦਾ ਮੁੱਲ ਪਾਉਣ ਦੀ ਥਾਂ ਸਰਕਾਰ ਨਵੀਆਂ ਭਭਰਤੀਆਂ ਕਰਕੇ ਉਨਾਂ ਦੇ ਜਖਮਾਂ ਤੇ ਲੂਣ ਛਿੜਕ ਰਹੀ ਹੈ। ਉਨਾਂ ਨੇ ਮੰਗ ਕੀਤੀ ਹੈ ਕਿ ਸਿਹਤ ਵਿਭਾਗ ਵਿੱਚ ਪਹਿਲਾਂ ਤੋਂ ਸੇਵਾਵਾਂ ਨਿਭਾ ਰਹੇ ਸਿਹਤ ਕਾਮਿਆਂ ਨੂੰ ਪਹਿਲਾਂ ਰੈਗੂਲਰ ਕਰੇ ਅਤੇ ਬਾਅਦ ਵਿੱਚ ਨਵੀਂ ਭਰਤੀ ਕੀਤੀ ਜਾਏ। ਭੁੱਖ ਹੜਤਾਲ ’ਚ ਸ਼ਾਮਲ ਤਿੰਨਾਂ ਮਲਟੀਪਰਪਜ਼ ਹੈਲਥ ਵਰਕਰ ਆਗੂਆਂ ਨੇ ਆਖਿਆ ਕਿ ਮੰਗ-ਪੱਤਰ ਭੇਜਣ ਦੇ ਬਾਵਜੂਦ ਉਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਅਣਗੋਲਿਆਂ ਕੀਤਾ ਹੈ । ਉਨਾਂ ਆਖਿਆ ਕਿ ਉਹ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਕਰਨਗੇ ਅਤੇ ਸਰਕਾਰ ਨੂੰ ਸਿਹਤ ਕਾਮਿਆਂ ਵਿਰੋਧੀ ਨੀਤੀਆਂ ਲਾਗੂ ਨਹੀਂ ਕਰਨ ਦਿੱਤੀਆਂ ਜਾਣਗੀਆਂ।