← ਪਿਛੇ ਪਰਤੋ
ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾ ਦੇਣ ਦਾ ਉਪਰਾਲਾ ਹਰੀਸ਼ ਕਾਲੜਾ ਕੀਰਤਪੁਰ ਸਾਹਿਬ, 03 ਅਗਸਤ 2020 :ਸਿਹਤ ਵਿਭਾਗ ਵਲੋਂ ਕਰੋਨਾ ਮਹਾਮਾਰੀ ਨੂੰ ਠੱਲ ਪਾਉਣ ਲਈ ਘਰ ਘਰ ਸਰਵੇ ਕਰਕੇ ਲੋਕਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਿਹੜੇ ਇਲਾਕਿਆਂ ਵਿਚ ਕੋਵਿਡ ਪਾਜੀਵਿਟ ਕੇਸ ਸਾਹਮਣੇ ਆਉਦੇ ਹਨ ਉਨ੍ਹਾਂ ਕੋਵਿਡ ਪੋਜੀਟਿਵ ਵਿਅਕਤੀਆਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਕਰੋਨਾ ਟੈਸਟ ਲੈ ਕੇ ਇਸ ਸੰਕਰਮਣ ਨੂੰ ਫੈਲਣ ਤੋ ਰੋਕਣ ਦੇ ਲਗਾਤਾਰ ਉਪਰਾਲੇ ਜਾਰੀ ਹਨ। ਇਹ ਜਾਣਕਾਰੀ ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਡਾ.ਰਾਮ ਪ੍ਰਕਾਸ਼ ਸਰੋਆ ਨੇ ਦਿੱਤੀ। ਉਨ੍ਹਾ ਨੇ ਦੱਸਿਆ ਕਿ ਕਰੋਨਾ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਵਾਰ ਵਾਰ ਹੱਥ ਥੋਣਾ, ਸਮਾਜਿਕ ਵਿੱਥ ਰੱਖਣਾ ਅਤੇ ਮਾਸਕ ਪਾ ਕੇ ਰੱਖਣਾ ਬਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਪਿੰਡ ਬ੍ਰਹਮਪੁਰ ਲੋਅਰ ਅਤੇ ਦੜੋਲੀ ਲੋਅਰ ਵਿਚ ਘਰ ਘਰ ਸਰਵੇ ਕਰਵਾਇਆ ਗਿਆ। ਇਸ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਘਰ ਘਰ ਜਾ ਕੇ ਲੋਕਾਂ ਤੋਂ ਕਰੋਨਾ ਦੇ ਲੱਛਣ ਹੋਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਜ਼ੋ ਇਸ ਬਿਮਾਰੀ ਨੂੰ ਸੰਕਰਮਣ ਹੋਣ ਤੋ ਰੋਕਿਆ ਜਾ ਸਕੇ। ਡਾ.ਸਰੋਆ ਨੇ ਹੋਰ ਦੱਸਿਆ ਕਿ ਕੋਵਿਡ ਦੀ ਟੈਸਟਿੰਗ ਪ੍ਰਕੀਰਿਆ ਵੀ ਲਗਾਤਾਰ ਜਾਰੀ ਹੈ ਸੰਕਰਮਣ ਨੂੰ ਫੈਲਣ ਤੋ ਰੋਂਕਣ ਲਈ ਦੜੋਲੀ ਲੋਅਰ ਵਿਚ 26 ਸੈਂਪਲ ਲਏ ਗਏ। ਉਨ੍ਹਾ ਦੱਸਿਆ ਕਿ ਇਸ ਤੋ ਪਹਿਲਾ ਟੱਪਰੀਆਂ ਵਿਚ ਵੀ ਸੈਂਪਲ ਕੁਲੈਕਸ਼ਨ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਵੇ ਸਿਹਤ ਵਿਭਾਗ ਦਿਨ ਰਾਤ ਕਰੋਨਾ ਮਹਾਂਮਾਰੀ ਉਤੇ ਕਾਬੂ ਪਾਉਣ ਲਈ ਯਤਨਸ਼ੀਲ ਹੈ ਪ੍ਰੰਤੂ ਲੋਕਾਂ ਦੀ ਸਾਝੇਦਾਰੀ ਤੋ ਬਿਨਾ ਇਹ ਸੰਭਵ ਨਹੀ ਹੈ ਕਿਉਕਿ ਸੰਕਰਮਣ ਨੂੰ ਫੈਲਣ ਤੋ ਰੋਕਣ ਵਿਚ ਸਭ ਤੋ ਵੱਡੀ ਭੂਮਿਕਾ ਆਮ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਆਪਣੇ ਘਰਾਂ ਦੇ ਆਲੇ ਦੁਆਲੇ ਨੁੰ ਸਾਫ ਸੁਥਰਾ ਰੱਖਣ ਤਾਂ ਕਰੋਨਾ ਦਾ ਸੰਕਰਮਣ ਨਹੀ ਫੈਲੇਗਾ।
Total Responses : 267