ਐਸ ਏ ਐਸ ਨਗਰ, 26 ਅਗਸਤ 2020: ਭਾਰਤ ਸਰਕਾਰ ਨੇ ਆਫ਼ਤਨ ਪ੍ਰਬੰਧਨ ਦੇ ਖੇਤਰ ਵਿੱਚ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਕੀਤੇ ਸ਼ਾਨਦਾਰ ਕਾਰਜਾਂ ਨੂੰ ਮਾਨਤਾ ਦੇਣ ਲਈ ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ ਨਾਮਕ ਇੱਕ ਸਲਾਨਾ ਰਾਸ਼ਟਰੀ ਪੁਰਸਕਾਰ ਸ਼ੁਰੂ ਕੀਤਾ ਹੈ। ਇਹ ਜਾਣਕਾਰੀ ਜ਼ਿਲ੍ਹਾ ਆਫ਼ਤਨ ਪ੍ਰਬੰਧਨ ਅਥਾਰਟੀ ਦੇ ਇਕ ਬੁਲਾਰੇ ਨੇ ਦਿੱਤੀ।
ਇਸ ਪੁਰਸਕਾਰ ਸਬੰਧੀ ਸਾਲ 2021 ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਅਰਜ਼ੀਆਂ ਵੈੱਬਸਾਈਟ https://dmawards.ndma.gov.in 'ਤੇ ਆਨਲਾਈਨ ਦਿੱਤੀਆਂ ਜਾ ਸਕਦੀਆਂ ਹਨ। ਬਿਨੈ ਕਰਨ ਦੀ ਆਖ਼ਰੀ ਤਰੀਕ 31 ਅਗਸਤ 2020 ਹੈ।
ਯੋਗ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਵੱਧ ਤੋਂ ਵੱਧ ਨਾਮਜ਼ਦਗੀਆਂ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ 'ਤੇ ਐਸਸੀਬੀਏਪੀ ਪੁਰਸਕਾਰ ਪੋਰਟਲ https://dmawards.ndma.gov.in ਦਾ ਇੱਕ ਲਿੰਕ ਵੀ ਬਣਾਇਆ ਜਾ ਰਿਹਾ ਹੈ।