ਜਨਤਾ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਨੂੰ ਬਣਾਇਆ ਜਾ ਰਿਹੈ ਸੁੰਦਰ ਅਤੇ ਸਵੱਛ : ਕਮਿਸ਼ਨਰ ਨਗਰ ਨਿਗਮ
ਸਾਲਿਡ ਵੇਸਟ ਮੈਨੇਜਮੈਂਟ ਤਹਿਤ ਸ਼ਹਿਰ ’ਚ ਡੋਰ ਟੂ ਡੋਰ ਇਕੱਠਾ ਕੀਤਾ ਜਾ ਰਿਹੈ ਗਿੱਲਾ ਤੇ ਸੁੱਕਾ ਕੂੜਾ
ਗਿੱਲੇ ਕੂੜੇ ਤੋਂ ਖਾਦ ਬਣਾਉਣ ਲਈ ਨਗਰ ਨਿਗਮ ਵਲੋਂ ਤਿਆਰ ਕੀਤਾ ਗਿਆ ਹੈ ਸੈਟਅੱਪ
ਨਗਰ ਨਿਗਮ ਦੇ 213, ਆਊਟਸੋਰਸਜ਼ ਦੇ 25 ਅਤੇ ਮੁਹੱਲਾ ਸੁਧਾਰ ਕਮੇਟੀਆਂ ਦੇ 122 ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਲਈ ਯਤਨਸ਼ੀਲ
ਹੁਸ਼ਿਆਰਪੁਰ, 2 ਅਗਸਤ 2020: ਕਮਿਸ਼ਨਰ ਨਗਰ ਨਿਗਮ ਸ਼੍ਰੀ ਬਲਬੀਰ ਰਾਜ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਨਗਰ ਨਿਗਮ ਸੂਬੇ ਵਿੱਚ ਇਕ ਮਿਸਾਲ ਦੇ ਤੌਰ ’ਤੇ ਉਭਰ ਰਿਹਾ ਹੈ ਅਤੇ ਜਨਤਾ ਦੇ ਸਹਿਯੋਗ ਨਾਲ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਣਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਮਾਹੌਲ ਦੇਣ ਲਈ ਨਗਰ ਨਿਗਮ ਵਚਨਬੱਧ ਹੈ ਪਰ ਸ਼ਹਿਰ ਨੂੰ ਸਾਫ ਸੁੱਥਰਾ ਬਣਾਉਣ ਦੀ ਜਿੰਨੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੈ ਉਨ੍ਹੀ ਹੀ ਜਿੰਮੇਵਾਰੀ ਸ਼ਹਿਰ ਵਾਸੀਆਂ ਦੀ ਵੀ ਹੈ। ਇਸ ਲਈ ਇਕਜੁੱਟਤਾ ਨਾਲ ਹੀ ਸ਼ਹਿਰ ਨੂੰ ਸਾਫ ਸੁੱਥਰਾ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੀ ਸਫਾਈ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ , ਜਿਸ ਲਈ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਗ੍ਰੀਨ ਟਿÇ੍ਰਬਊਨਲ ਅਤੇ ਸਾਲਿਡ ਵੇਸਟ ਮੈਨੇਜਮੈਂਟ 2016 ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਵਲੋਂ ਵਾਰਡਾਂ ਵਿੱਚ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਲੋਕਾਂ ਨੂੰ ਕਮਿਊਨਿਟੀ ਫੈਸਲੀਟੇਟਰ ਰਾਹੀਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧ ਵਿੱਚ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ।
ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਸਫਾਈ ਕਰਮਚਾਰੀ ਵਿਸ਼ੇਸ਼ ਤਰ੍ਹਾਂ ਦੀ ਰਿਕਸ਼ਾ ਵਿੱਚ ਕੂੜਾ ਇਕੱਠਾ ਕਰ ਰਹੇ ਹਨ, ਜਿਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਇਕ ਭਾਗ ਗਿੱਲਾ ਕੂੜਾ ਅਤੇ ਦੂਜੇ ਭਾਗ ਵਿੱਚ ਸੁੱਕਾ ਕੂੜਾ ਇਕੱਠਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਰਾਹੀ ਇਕੱਠੇ ਕੀਤੇ ਗਏ ਗਿੱਲੇ ਕੂੜੇ ਨਾਲ ਕਿਸਾਨਾਂ ਨੂੰ ਵੀ ਬਹੁਤ ਭਾਲ ਹੋਵੇਗਾ, ਕਿਉਂÎਕ ਇਸ ਨਾਲ ਆਰਗੈਨਿਕ ਖਾਦ ਤਿਆਰ ਹੋ ਰਹੀ ਹੈ, ਜਿਸ ਲਈ ਸ਼ਹਿਰ ਦੇ ਧੋਬੀ ਘਾਟ ਵਿੱਚ ਸੈਟਅੱਪ ਕੀਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਕੂੜਾ ਪਲਾਸਟਿਕ ਦੇ ਲਿਫਾਫ਼ਿਆਂ ਵਿੱਚ ਨਾ ਰੱਖਿਆ ਜਾਵੇ, ਬਲਕਿ ਗਿੱਲੇ ਅਤੇ ਸੁੱਕੇ ਕੂੜੇ ਲਈ ਵੱਖ-ਵੱਖ ਡਸਟਬਿਨ ਲਗਾਏ ਜਾਣ।
ਸ਼੍ਰੀ ਬਲਬੀਰ ਰਾਜ ਸਿੰਘ ਨੇ ਸ਼ਹਿਰ ਦੀ ਸਫਾਈ ਵਿਵਸਥਾ ਬਾਰੇ ਗੱਲ ਕਰਦਿਆਂ ਕਿਹਾ ਕਿ ਨਗਰ ਨਿਗਮ ਦੇ 213, ਆਊਟਸੋਰਸ ਦੇ 25 ਅਤੇ ਮੁਹੱਲਾ ਸੁਧਾਰ ਕਮੇਟੀਆਂ ਦੇ 122 ਸਫਾਈ ਕਰਮਚਾਰੀਆਂ ਦੀ ਮੇਹਨਤ ਦੇ ਚਲਦਿਆਂ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਫਾਈ ਕਮਰਚਾਰੀਆਂ ਨੂੰ ਸਾਰੇ ਜ਼ਰੂਰੀ ਉਪਕਰਨ ਮੁਹੱਈਆ ਕਰਵਾਏ ਗਏ ਹਨ, ਜਿਸ ਵਿੱਚ ਮਾਸਕ, ਗਲਵਜ, ਬੂਟ, ਸੈਨੇਟਾਈਜ਼ਰ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਾਰਡਾਂ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਜਨਤਾ ਦੀ ਸ਼ਮੂਲੀਅਤ ਬਹੁਤ ਜ਼ਰੂਰੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਵਾਰਡ ਦੀ ਨੁਹਾਰ ਬਦਲਣ ਲਈ ਕੂੜਾ ਸੈਗਰੀਗੇਟ ਕਰਕੇ ਰੱਖਿਆ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਕੋਈ ਵਸਤੂ ਰਾਹ ਚੱਲਦੇ ਸੜਕ ’ਤੇ ਨਾ ਸੁੱਟੀ ਜਾਵੇ, ਬਲਕਿ ਸੁਚਾਰੂ ਤਰੀਕੇ ਨਾਲ ਇਸ ਨੂੰ ਨਿਰਧਾਰਿਤ ਸਥਾਨ ’ਤੇ ਹੀ ਸੁੱਟਿਆ ਜਾਏ। ਉਨ੍ਹਾਂ ਕਿਹਾ ਕਿ ਸਫਾਈ ਦੇ ਪੱਖੋਂ ਜ਼ਿਲ੍ਹੇ ਨੂੰ ਸਾਫ ਸੁਥਰਾ ਬਣਾਉਣਾ ਲਈ ਇਕਜੁੱਟਤਾ ਬਹੁਤ ਜ਼ਰੂਰੀ ਹੈ, ਇਸ ਲਈ ਹਰ ਵਿਅਕਤੀ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦੇਵੇ।