ਅਸ਼ੋਕ ਵਰਮਾ
ਬਠਿੰਡਾ ,10 ਅਗਸਤ 2020: ਬੀ.ਐਫ.ਜੀ.ਆਈ. ਦੇ ਫੈਕਲਟੀ ਮੈਂਬਰਾਂ ਦੇ ਹੁਨਰਾਂ ਵਿੱਚ ਨਿਰੰਤਰ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਬਠਿੰਡਾ ਦੇ ਸਕੂਲ ਆਫ਼ ਇੰਟਰਪ੍ਰੀਨਿਓਰਸ਼ਿਪ ਦੁਆਰਾ ਈ. ਐਂਡ ਆਈ.ਸੀ.ਟੀ. ਆਈ.ਆਈ.ਟੀ. ਕਾਨਪੁਰ ਦੇ ਸਹਿਯੋਗ ਨਾਲ ‘ਸਾਈਬਰ ਸਕਿਉਰਿਟੀ’ ਬਾਰੇ 5 ਰੋਜ਼ਾ ਫੈਕਲਟੀ ਡਿਵੈਲਪਮੈਂਟ ਪੋ੍ਰਗਰਾਮ ਕਰਵਾਇਆ ਗਿਆ। ਸੱਚਮੁੱਚ ਵਿੱਚ ਇਹ ਇੱਕ ਚੰਗਾ ਉਪਰਾਲਾ ਸੀ ਕਿਉਂਕਿ ‘ਸਾਈਬਰ ਸਕਿਉਰਿਟੀ’ ਇੱਕ ਚੁਣੌਤੀਪੂਰਨ ਅਤੇ ਦਿਲਚਸਪ ਖੇਤਰ ਹੈ ਜਿਸ ਵਿੱਚ ਵਿਦਿਆਰਥੀ ਕੰਮ ਕਰ ਕੇ ਅੱਗੇ ਵੱਧ ਸਕਦੇ ਹਨ। ਇਸ ਫੈਕਲਟੀ ਡਿਵੈਲਪਮੈਂਟ ਪੋ੍ਰਗਰਾਮ ਦੇ ਪੰਜ ਦਿਨਾਂ ਦੇ ਸੈਸ਼ਨਾਂ ਨੂੰ ਆਈ.ਆਈ .ਟੀ. ਕਾਨਪੁਰ ਤੋਂ ਟਰੇਨਰ ਵਜੋਂ ਸ਼੍ਰੀ ਰਾਹੁਲ ਗੁਪਤਾ ਨੇ ਸੰਬੋਧਨ ਕੀਤਾ। ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਦੀ ਸਹਾਇਕ ਪੋ੍ਰਫੈਸਰ ਅਤੇ ਪੋ੍ਰਗਰਾਮ ਕੋਆਰਡੀਨੇਟਰ ਇੰਜ. ਰਮਨਦੀਪ ਚਾਹਲ ਨੇ ਨਿਰਵਿਘਨ ਢੰਗ ਨਾਲ ਪੂਰੇ ਫੈਕਲਟੀ ਪੋ੍ਰਗਰਾਮ ਦਾ ਪ੍ਰਬੰਧਨ ਕੀਤਾ। ਇਸ ਪੋ੍ਰਗਰਾਮ ਵਿੱਚ 45 ਤੋਂ ਵਧੇਰੇ ਭਾਗੀਦਾਰਾਂ ਨੇ ਹਿੱਸਾ ਲਿਆ।
ਅਭਿਆਸ ਲਈ ਸ਼੍ਰੀ ਰਾਹੁਲ ਗੁਪਤਾ ਨੇ ਆਪਣੀ ਸਕਰੀਨ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਅਤੇ ਕਦਮ ਦਰ ਕਦਮ ਵਿਦਿਆਰਥੀਆਂ ਨੂੰ ਵੀ ਆਪਣੇ ਹੱਥੀ ਵਿਹਾਰਕ ਅਭਿਆਸ ਕਰਨ ਲਈ ਕਿਹਾ। ਸਾਰੇ ਭਾਗੀਦਾਰਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਨਾਲੋਂ-ਨਾਲ ਮਾਹਿਰ ਨੂੰ ਆਪਣੇ ਪ੍ਰਸ਼ਨ ਵੀ ਪੁੱਛੇ। ਇਸ ਪੋ੍ਰਗਰਾਮ ਦੇ ਉਦੇਸ਼ ਨੂੰ ਸਾਂਝਾਂ ਕਰਦਿਆਂ ਉਨਾਂ ਦੱਸਿਆ ਕਿ ਇਹ ਪੋ੍ਰਗਰਾਮ ਸੁਰੱਖਿਆ ਪੇਸ਼ੇਵਰਾਂ, ਸੁਰੱਖਿਆ ਅਧਿਕਾਰੀਆਂ, ਆਡੀਟਰਾਂ, ਸਾਈਟ ਪ੍ਰਸ਼ਾਸਕਾਂ, ਵੈੱਬ ਪ੍ਰੋਗਰਾਮਰਾਂ ਅਤੇ ਹਰ ਉਸ ਵਿਅਕਤੀ ਨੂੰ ਲਾਭ ਪਹੁੰਚਾਏਗਾ ਜੋ ਨੈੱਟਵਰਕ ਢਾਂਚੇ ਦੀ ਇਕਸਾਰਤਾ ਬਾਰੇ ਚਿੰਤਤ ਹੈ। ਸਾਰੇ ਹਿੱਸਾ ਲੈਣ ਵਾਲਿਆਂ ਨੇ ਇਸ ਫੈਕਲਟੀ ਡਿਵੈਲਪਮੈਂਟ ਪੋ੍ਰਗਰਾਮ ਦਾ ਭਰਪੂਰ ਅਨੰਦ ਲਿਆ ਅਤੇ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਸਾਰੇ ਹੀ ਭਾਗੀਦਾਰਾਂ ਨੂੰ ਈ-ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪਿ੍ਰੰਸੀਪਲ ਡਾ. ਮਨੀਸ਼ ਗੋਇਲ ਨੇ ਇਸ ਪੋ੍ਰਗਰਾਮ ਸ਼ਲਾਘਾ ਕੀਤੀ।