ਚੰਡੀਗੜ੍ਹ, 10 ਅਕਤੂਬਰ 2017: ਭਾਰਤੀ ਚੋਣ ਕਮਿਸ਼ਨ ਨੇ ਇਕ ਪੱਤਰ ਜਾਰੀ ਕਰਕੇ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੋਰਾਨ ਵੋਟਰਾਂ ਨੁੰ 12 ਬਦਲਵੇਂ ਸ਼ਨਾਖਤੀ ਕਾਰਡ ਵਰਤਣ ਦੀ ਖੁੱਲ੍ਹ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਦਫਤਰ, ਮੁੱਖ ਚੋਣ ਅਫਸਰ ਪੰਜਾ ਦੇ ਬੁਲਾਰੇ ਨੇ ਦੱਸਿਆ ਕਿ ਕਿਸੇ ਵੋਟਰ ਦਾ ਵੋਟਰ ਸ਼ਨਾਖਤੀ ਕਾਰਡ ਗੁੰਮ ਹੋ ਗਿਆ ਹੋਵੇ ਤਾਂ ਉਹ ਬਦਲਵੇਂ 12 ਹੋਰ ਸ਼ਨਾਖਤੀ ਕਾਰਡਾਂ ਦੀ ਵਰਤੋਂ ਕਰ ਸਕਦਾ ਹੈ ।
ਇਨ੍ਹਾ ਵਿੱਚ ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਸਰਕਾਰੀ ਨੌਕਰੀ ਦਾ ਸ਼ਨਾਖਤੀ ਕਾਰਡ, ਸਰਕਾਰੀ ਬੈਂਕ ਦੀ ਪਾਸਬੁੱਕ ਸਮੇਤ ਫੋਟੋ, ਪੈਨ ਕਾਰਡ, ਮਗਨਰੇਗਾ ਨੌਕਰੀ ਕਾਰਡ, ਸਿਹਤ ਬੀਮਾ ਯੋਜਨਾ ਸਮਾਰਟ ਕਾਰਡ, ਪੈਨਸ਼ਨ ਦਸਤਾਵੇਜ਼ ਅਤੇ ਪ੍ਰਵਾਨਿਤ ਵੋਟਰ ਸਲਿੱਪ ਵੀ ਸ਼ਾਮਲ ਹੈ।