ਮਨਿੰਦਰਜੀਤ ਸਿੱਧੂ
ਜੈਤੋ, 2 ਫਰਵਰੀ, 2021 - ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਨਰਿੰਦਰ ਸਿੰਘ ਰਾਮੇਆਣਾ ਦੇ ਵਾਰਡ ਨੰਬਰ 3 ਤੋਂ ਚੋਣ ਦੰਗਲ ਵਿੱਚ ਕੁੱਦਣ ਨਾਲ ਚੋਣ ਮੁਕਾਬਲਾ ਰੋਚਕ ਬਣ ਗਿਆ ਹੈ।ਜਿਕਰਯੋਗ ਹੈ ਕਿ ਨਰਿੰਦਰ ਰਾਮੇਆਣਾ ਅਕਾਲੀ ਦਲ ਦੇ ਸਿਰਕੱਢ ਆਗੂ ਹਨ ਅਤੇ ਉਹਨਾਂ ਦੇ ਨਾਮੀਨੇਸ਼ਨ ਫਾਰਮ ਦਾਖਲ ਕਰਨ ਮੌਕੇ ਸਮਰਥਕਾਂ ਤੋਂ ਇਲਾਵਾ ਇਲਾਕੇ ਦੇ ਸਾਰੇ ਵੱਡੇ ਅਕਾਲੀ ਲੀਡਰ ਜਿਵੇਂ ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਜਗਰੂਪ ਸਿੰਘ ਬਰਾੜ ਆਦਿ ਮੌਜੂਦ ਰਹੇ।
ਪੰਜਾਬ ਸਟੇਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਦੇ ਸਪੁੱਤਰ ਨਰਿੰਦਰ ਰਾਮੇਆਣਾ ਇਲਾਕੇ ਵਿੱਚ ਬੇਦਾਗ ਅਤੇ ਇਮਾਨਦਾਰ ਨੌਜਵਾਨ ਵਜੋਂ ਜਾਣੇ ਜਾਂਦੇ ਹਨ।ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰਿੰਦਰ ਰਾਮੇਆਣਾ ਨੇ ਕਿਹਾ ਕਿ ਮੇਰਾ ਇਸ ਚੋਣ ਨੂੰ ਲੜਨ ਦਾ ਮੰਤਵ ਸਿਰਫ ਤੇ ਸਿਰਫ ਆਪਣੇ ਪੱਛੜੇ ਹੋਏ ਵਾਰਡ ਦਾ ਵਿਕਾਸ ਕਰਨਾ ਹੈ ਅਤੇ ਆਪਣੇ ਲੋਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਾ ਹੈ।ਉਹਨਾਂ ਕਿਹਾ ਕਿ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਅਤੇ ਸਾਰਥਕ ਹੁੰਗਾਰਾ ਮਿਲ ਰਿਹਾ ਹੈ ਅਤੇ ਪਰਮਾਤਮਾ ਨੇ ਚਾਹਿਆ ਤਾਂ ਭਾਰੀ ਬਹੁਮਤ ਨਾਲ ਜਿੱਤ ਦਰਜ ਹੋਵੇਗੀ।